Skip to main content

More than 500 activists of SOI court arrest while marching in protest to CM residence in Chandigarh.

More than 500 activists of SOI court arrest while marching in protest to CM residence in Chandigarh.  Chandigarh 08 April ( Ranjeet Singh Dhaliwal ) : More than 500 activists of the Students Organisation of India, the student body of the Shiromani Akali Dal, today courted arrest while marching to the residence of chief minister Bhagwant Mann to protest against his  malicious comments against the organization.  The SOI members started their protest from Sector 11 and marched towards the residence of the chief minister. They were met with barricades and were rounded up and taken to the Sector 3 police station. SAD president Sukhbir Singh Badal also spoke to the activists on video call and commended their efforts to hold the chief minister to account for making defamatory remarks.  Later talking to newsmen, SOI president Ranjit Singh Rana said Bhagwant Mann had taken politics to a new low by trying to brand educated youth as drug addicts. Asserting that the chief minist...

ਗਮਾਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਪੰਚਾਇਤੀ ਜ਼ਮੀਨਾਂ ਵਿੱਚੋਂ ਐਸੀ ਬੀਸੀ ਲੋਕਾਂ ਦਾ ਹੱਕ ਲੈ ਕੇ ਰਹਾਂਗੇ : ਬਲਵਿੰਦਰ ਕੁੰਭੜਾ

ਗਮਾਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਪੰਚਾਇਤੀ ਜ਼ਮੀਨਾਂ ਵਿੱਚੋਂ ਐਸੀ ਬੀਸੀ ਲੋਕਾਂ ਦਾ ਹੱਕ ਲੈ ਕੇ ਰਹਾਂਗੇ : ਬਲਵਿੰਦਰ ਕੁੰਭੜਾ 

ਮਾਮਲਾ: ਮੋਹਾਲੀ ਵਿੱਚ ਆ ਰਹੇ 15 ਪਿੰਡਾਂ ਦੀ ਜਮੀਨ ਪੁੱਡਾ ਗਮਾਡਾ ਵੱਲੋਂ ਐਕਵਾਇਰ ਕਰਨ ਦਾ 

ਐਸ ਸੀ ਲੋਕਾਂ ਦਾ ਹੱਕ ਦਿਵਾਉਣ ਲਈ ਖੜਕਾਵਾਂਗੇ ਕੋਰਟ ਦਾ ਦਰਵਾਜ਼ਾ : ਮਾਸਟਰ ਬਨਵਾਰੀ ਲਾਲ 

ਐਸ.ਏ.ਐਸ.ਨਗਰ 08 ਅਪ੍ਰੈਲ ( ਰਣਜੀਤ ਧਾਲੀਵਾਲ ) : ਅੱਜ ਐਸੀ ਬੀਸੀ ਮੋਰਚਾ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪੁੱਡਾ ਗਮਾਡਾ ਵੱਲੋਂ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕੀਤੀ ਗਈ। ਜਿਵੇਂ ਕਿ ਪਿੰਡ ਕੁਰੜਾ,ਕੁਰੜੀ, ਸੇਖਣ ਮਾਜਰਾ, ਮਨੌਲੀ, ਸਨੇਟਾ, ਦੈੜੀ, ਤੰਗੋਰੀ, ਨਗਾਰੀ, ਮੋਟੇ ਮਾਜਰਾ,ਬਠਲਾਣਾ ਆਦਿ ਇਹ ਪਿੰਡਾਂ ਦੀ ਜਮੀਨ ਜੋ ਸਰਕਾਰ ਅਕੁਵਾਇਰ ਕਰਨ ਜਾ ਰਹੀ ਹੈ ਉਸ ਵਿੱਚ ਜਿਹੜੀ ਸ਼ਾਮਲਾਤ ਜਮੀਨ ਪਈ ਹੈ ਉਸ ਜਮੀਨਾਂ ਵਿੱਚੋਂ ਐਸੀ ਅਤੇ ਬੀਸੀ ਲੋਕਾਂ ਦਾ ਤੀਜਾ ਹਿੱਸਾ ਜਿਵੇਂ ਬੋਲੀ ਤੇ ਚਕੋਤੇ ਦੇ ਦੇਣਾ ਹੁੰਦਾ ਹੈ ਕਾਸਤਕਾਰ ਬਣ ਕੇ ਕੰਮ ਕਰਦੇ ਨੇ ਉਹ ਅਸੀਂ ਆਪਣੇ ਐਸਸੀ ਤੇ ਬੀਸੀ ਲੋਕਾਂ ਨੂੰ 15 ਪਿੰਡਾਂ ਵਿੱਚ ਜਾਗਰੂਕ ਕਰਨ ਲਈ ਪ੍ਰੈਸ ਰਾਹੀਂ ਸੁਨੇਹਾ ਭੇਜ ਰਹੇ ਹਨ ਕਿ ਜਿਵੇਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੁੱਡਾ ਦਫਤਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਧਰਨਾ ਲਾਈ ਬੈਠੇ ਹਨ। 

ਲੈਂਡ ਪੋਲਿੰਗ ਸਕੀਮ ਦਾ ਹੋਏ ਜਾਂ ਮੁਆਵਜੇ ਦਾ ਹੋਵੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਜਰੂਰੀ ਮੰਨੇ ਅਤੇ ਨਾਲ ਦੀ ਨਾਲ ਐਸੀ ਅਤੇ ਬੀਸੀ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਕੁੰਭੜਾ ਨੇ ਕਿਹਾ ਅਸੀਂ ਇਹਨਾਂ ਪਿੰਡਾਂ ਦੇ ਐਸਸੀ ਤੇ ਬੀਸੀ ਲੋਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਤੇ ਮੋਹਤਬਰ ਵਿਅਕਤੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇੱਕਜੁੱਟ ਹੋ ਕੇ ਪੁੱਡਾ ਗਮਾਡਾ ਤੋਂ ਤੀਜੇ ਹਿੱਸੇ ਦਾ ਮੁਆਵਜਾ ਲੈਂਡ ਪੋਲਿੰਗ ਲੈ ਕੇ ਜਿਹੜੇ ਜਿਹੜੇ ਪਿੰਡ ਦੀ ਪੰਚਾਇਤੀ ਜਮੀਨ ਚ ਜਿੰਨਾ ਹਿੱਸਾ ਬਣਦਾ। ਉਨ੍ਹਾਂ ਪਿੰਡਾਂ ਦੇ ਐਸਸੀ ਤੇ ਬੀਸੀ ਲੋਕਾਂ ਨੂੰ ਮਿਲੇ ਤਾਂ ਕਿ ਉਹ ਗਰੀਬ ਲੋਕਾਂ ਦੇ ਘਰ ਚਲਦੇ ਹੋ ਜਾਣ ਜਿਹੜੇ ਘਰ ਟੁੱਟੇ ਪਏ ਨੇ ਕੱਚੇ ਮਕਾਨ ਪਏ ਨੇ ਜਿਹੜੀ ਸਰਕਾਰ ਤੋਂ ਲੱਖ ਲੱਖ ਰੁਪਏ ਦੀ ਮੰਗ ਕਰਦੇ ਨੇ ਉਹਨਾਂ ਨੂੰ ਲੱਖ ਲੱਖ ਰੁਪਏ ਮੰਗਣ ਦੀ ਕੋਈ ਲੋੜ ਨਹੀਂ ਕਰੋੜਾਂ ਰੁਪਏ ਇਹ ਲੋਕਾਂ ਨੂੰ ਆਉਣ ਵਾਲਾ ਹੈ ਜੇਕਰ ਜਾਗਰੂਕ ਹੋਣਗੇ !

ਕੁੰਭੜਾ ਨੇ ਕਿਹਾ ਕਿ ਜੋ ਮੇਰੇ ਸਾਥੀ ਅੱਜ ਕਾਂਗਰਸੀ ਆਗੂ ਜਾਂ ਅਕਾਲੀ ਦਲ ਦੇ ਆਗੂ ਇਹਨਾਂ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕਰਦੇ ਹਨ ਇਹਨਾਂ ਦੀ ਸਰਕਾਰਾਂ ਵਿੱਚ ਵੀ ਪਹਿਲਾਂ ਜਮੀਨਾਂ ਦੀ ਬਹੁਤ ਸਾਰੀ ਲੁੱਟ ਹੋਈ ਹੈ ਸਾਡੀ ਪਿੰਡ ਕੁੰਬੜਾ, ਮੌਲੀ ਬੈਦਵਾਣ ਤੇ ਸੋਹਾਣਾ ਦੀ ਜੋ ਜਮੀਨ ਦੀ ਲੁੱਟ ਹੋਈ ਹੈ ਉਹ ਸਿਰਫ ਕੁੰਬੜਾ ਪਿੰਡ ਦੀ ਤੇ ਮੌਲੀ ਦੀ ਸਾਢੇ ਤਿੰਨ ਲੱਖ ਰੁਪਏ ਨੂੰ ਜਮੀਨ ਖਰੀਦ ਕੇ ਪੁੱਡਾ ਗਮਾਡਾ ਅੱਜ 100 ਕਰੋੜ ਰੁਪਏ ਨੂੰ ਇੱਕ ਏਕੜ ਵੇਚ ਰਿਹਾ ਹੈ ਜੋ ਪਿਛਲੇ ਦਿਨੀਂ ਸੈਕਟਰ 68 ਸਿਟੀ ਪਾਰਕ ਦੇ ਨੇੜੇ ਇੱਕ ਕਿੱਲਾ 100 ਕਰੋੜ ਰੁਪਏ ਦਾ ਬੋਲੀ ਦੇ ਵਿੱਚ ਵੇਚਿਆ ਗਿਆ। ਜੋ ਸੰਨ 1995 ਵਿੱਚ ਸਾਢੇ ਤਿੰਨ ਲੱਖ ਰੁਪਏ ਦਾ ਖਰੀਦਿਆ ਗਿਆ ਸੀ ਅਸੀਂ ਅਕਾਲੀ ਦਲ ਦੀ ਤੇ ਕਾਂਗਰਸ ਦੀ ਸਰਕਾਰ ਦੇ ਮਾਰੇ ਹੋਏ ਤੇ ਸਤਾਏ ਹੋਏ ਲੋਕ ਅੱਜ ਹਾਈਕੋਰਟਾਂ, ਤੇ ਸੁਪਰੀਮ ਕੋਰਟਾਂ ਵਿੱਚ ਆਪਣੀ ਜਮੀਨਾਂ ਦੇ ਪੈਸੇ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਵਕੀਲਾਂ ਦੇ ਘਰ ਭਰ ਰਹੇ ਹਨ। 

ਉਸ ਵੇਲੇ ਜਿਸ ਵੀ ਕਿਸਾਨ ਨੇ ਪੁੱਡਾ ਗਮਾਡਾ ਤੋਂ ਪੈਸੇ ਚੱਕੇ ਹਨ ਉਹ ਪੰਜ ਪੰਜ ਪ੍ਰਸੈਂਟ ਦੇ ਕੇ ਪੈਸੇ ਚੱਕੇ ਨੇ ਜਿਹੜੇ ਲੋਕ ਅੱਜ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕਰਦੇ ਹਨ ਇਹਨਾਂ ਦੀਆਂ ਸਰਕਾਰਾਂ ਵਿੱਚ ਵੀ ਇਹਨਾਂ ਕਿਸਾਨਾਂ ਨਾਲ ਗਰੀਬ ਲੋਕਾਂ ਨਾਲ ਲੁੱਟ ਹੋਈ ਹੈ ਜੇਕਰ ਲੋਕ ਨਿਆਂ ਇਨਸਾਫ ਲੈਣਾ ਚਾਹੁੰਦੇ ਹਾਂ ਤਾਂ ਇੱਕ ਪਲੇਟਫਾਰਮ ਤੇ ਕਿਸਾਨ ਅਤੇ ਮਜ਼ਦੂਰ ਇਕੱਠੇ ਹੋਣ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਮਿਲੇ ਤੇ ਮਜ਼ਦੂਰਾਂ ਦਾ ਹੱਕ 1/3 ਹਿੱਸਾ ਐਸੀ ਲੋਕਾਂ ਨੂੰ ਮਿਲੇ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਇਸ ਵਿੱਚ ਇੱਥੇ ਹੀ ਨਹੀਂ ਜੇਕਰ ਧਰਨਾ ਮੁਜਾਹਰਾ ਕਰਨਾ ਪੈਂਦਾ ਹੈ ਤਾਂ ਵੱਡੇ ਪੱਧਰ ਤੇ ਧਰਨਾ ਮੁਜਾਹਰਾ ਕਰਨ ਲਈ ਤਿਆਰ ਬਰ ਤਿਆਰ ਹਾਂ ਜੇਕਰ ਮਾਨਯੋਗ ਹਾਈਕੋਰਟ ਦਾ ਦਰਜਾ ਖੜਕਾ ਕੇ ਇਹ ਨੋਟੀਫਿਕੇਸ਼ਨ ਸਟੇਅ ਵੀ ਹੋ ਸਕਦਾ ਤੇ 1/ ਤੀਜਾ ਹਿੱਸਾ ਹਾਈਕੋਰਟ ਤੋਂ ਪਹਿਲਾਂ ਵੀ ਐਸ ਸੀ ਲੋਕਾਂ ਦੇ ਕਈ ਵਾਰੀ ਹੱਕਾਂ ਚ ਹੋਇਆ ਪਿਆ ਹੈ ਹੁਣ ਵੀ ਇਹਦਾ ਮੁਆਵਜਾ ਐਸੀ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਇਸ ਮੌਕੇ ਹਰਵਿੰਦਰ ਸਿੰਘ ਕੋਹਲੀ, ਜਸਪਾਲ ਸਿੰਘ ਢਿੱਲੋਂ, ਕੁਲਦੀਪ ਸਿੰਘ,ਕਰਮ ਸਿੰਘ ਕੁਰੜੀ, ਨੰਬਰਦਾਰ ਬਲਜਿੰਦਰ ਸਿੰਘ ਤੰਗੋਰੀ ,ਹਰਨੇਕ ਸਿੰਘ ਮਲੋਆ ਤੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਹਾਜ਼ਰ ਸਨ। 

Comments

Most Popular

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Anganwadi Workers and Helpers Submit Memorandum Against Draft Rules Issued by the Social Welfare Department

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

Chandigarh Students excelled at India Skills Competition held at Agra

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਯੂਨੀਅਨ ਨੇ ਜੇਈਆਰਸੀ ਮੀਟਿੰਗ ਵਿੱਚ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਦਾ ਮੁੱਦਾ ਉਠਾਇਆ

Chandigarh School Education Department’s Situation — Dearness Allowance of Guest/Contract Teachers Not Increased Since July 2025

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ