Skip to main content

Need to take killing of 2 cops seriously : Warring

Need to take killing of 2 cops seriously : Warring Says, don’t rush to conclusions on mere speculation Recalls abduction of SP before 2016 Pathankot terror attack Chandigarh 22 February ( Ranjeet Singh Dhaliwal ) : Punjab Congress president Amarinder Singh Raja Warring today expressed grave concern over the killing of two Punjab Police cops near the border in Gurdaspur district, warning that this was an ominous development and must be taken seriously. He also called for avoiding rushing to the conclusion over mere speculation without thorough probe. Warring recalled and reminded of a similar incident before the 2016 Pathankot terror attack, when a Superintendent of Police had been abducted and his vehicle was snatched. This was followed by an immediate terror attack on the Pathankot airbase, he pointed out. The PCC president said that the police must not rush to the conclusion without due inquiries and investigation on mere speculations. He noted that the fact the incident has taken pl...

ਮੋਹਾਲੀ ਫੇਸ 8 ਵਿੱਚ ਲੱਗਦੀ ਕਿਸਾਨ ਸਬਜ਼ੀ ਮੰਡੀ ਦੇ ਸਬਜ਼ੀ ਵਿਕਰੇਤਾ ਦੀ ਕੀਤੀ ਕੁੱਟਮਾਰ ਤੇ ਕਿਰਚਾਂ ਨਾਲ ਹਮਲਾ ਕਰਨ ਦੀ ਕੀਤੀ ਕੋਸ਼ਿਸ਼

ਮੋਹਾਲੀ ਫੇਸ 8 ਵਿੱਚ ਲੱਗਦੀ ਕਿਸਾਨ ਸਬਜ਼ੀ ਮੰਡੀ ਦੇ ਸਬਜ਼ੀ ਵਿਕਰੇਤਾ ਦੀ ਕੀਤੀ ਕੁੱਟਮਾਰ ਤੇ ਕਿਰਚਾਂ ਨਾਲ ਹਮਲਾ ਕਰਨ ਦੀ ਕੀਤੀ ਕੋਸ਼ਿਸ਼

ਥਾਣਾ ਫੇਸ ਅੱਠ ਦੇ ਪੁਲਿਸ ਮੁਖੀ ਨੇ ਮੰਡੀ ਯੂਨੀਅਨ ਦੇ ਆਗੂਆਂ ਨੂੰ ਬਣਦੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ

ਪੰਜਾਬ ਵਿੱਚ ਆਏ ਦਿਨ ਪ੍ਰਵਾਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੂੰਨੀ ਘਟਨਾਵਾਂ ਪੰਜਾਬੀਆਂ ਲਈ ਖਤਰੇ ਦੀ ਘੰਟੀ : ਬਲਵਿੰਦਰ ਕੁੰਭੜਾ

ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ, ਜੇ ਪੁਲਿਸ ਨੇ ਪ੍ਰਵਾਸੀਆਂ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਕੀਤਾ ਜਾਵੇਗਾ ਵੱਡੇ ਪੱਧਰ ਤੇ ਸੰਘਰਸ਼

ਐਸ.ਏ.ਐਸ.ਨਗਰ 22 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਤੇ ਇਸ ਦੀ ਕੋਈ ਰੋਕਥਾਮ ਦੇ ਕੋਈ ਪੁਖਤਾ ਪ੍ਰਬੰਧ ਕਰਨ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬੁਰੀ ਤਰ੍ਹਾਂ ਫੇਲ ਹੋ ਰਹੀਆਂ ਹਨ। ਪ੍ਰਵਾਸੀ ਆਏ ਦਿਨ ਖੂਨੀ ਘਟਨਾਵਾਂ ਨੂੰ ਸ਼ਰੇਆਮ ਬੇਖੌਫ ਹੋਕੇ ਅੰਜਾਮ ਦੇ ਰਹੇ ਹਨ। ਪਿਛਲੇ ਦਿਨੀ ਮੋਹਾਲੀ ਵਿੱਚ 28 ਸਾਲਾ ਇਕ ਨੌਜਵਾਨ ਦਾ ਪ੍ਰਵਾਸੀਆਂ ਵੱਲੋਂ ਕੀਤੇ ਗਏ ਕਤਲ ਦੀ ਘਟਨਾ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਤੇ ਮੋਹਾਲੀ ਫੇਸ ਅੱਠ ਵਿੱਚ ਲੱਗਦੀ ਕਿਸਾਨ ਸਬਜ਼ੀ ਮੰਡੀ ਦੇ ਕਿਸਾਨ ਸਬਜ਼ੀ ਵਿਕਰੇਤਾ ਸੁੱਖਵਿੰਦਰ ਸਿੰਘ ਸੁਖੀ ਦੀ 10 ਪ੍ਰਵਾਸੀਆਂ ਨੇ ਬੁਰੀ ਤਰਾਂ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਫਾੜ ਦਿੱਤੇ ਅਤੇ ਉਸ ਨੂੰ ਮਾਰਨ ਲਈ ਇੱਕ ਪ੍ਰਵਾਸੀ ਨੇ ਕਿਰਚ ਵੀ ਕੱਢ ਲਈ। ਮੰਡੀ ਵਿੱਚ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਕਿਸਾਨ ਨੂੰ ਪ੍ਰਵਾਸੀਆਂ ਤੋਂ ਬਚਾਇਆ ਤੇ ਮੰਡੀ ਦੀ ਯੂਨੀਅਨ ਦੇ ਆਗੂਆਂ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਦੋ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਥਾਣੇ ਵਿੱਚ ਬੰਦ ਕਰ ਦਿੱਤਾ। 

     ਕਿਸਾਨ ਸਬਜ਼ੀ ਮੰਡੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਯੂਨੀਅਨ ਦੇ ਆਗੂਆਂ ਦੇ ਭਾਰੀ ਇਕੱਠ ਨੇ ਥਾਣੇ ਜਾ ਕੇ ਇਸ ਘਟਨਾ ਬਾਰੇ ਥਾਣਾ ਇੰਚਾਰਜ ਸਤਨਾਮ ਸਿੰਘ ਨੂੰ ਜਾਣਕਾਰੀ ਦਿੱਤੀ ਤੇ ਐਸਐਚਓ ਨੇ ਪ੍ਰਧਾਨ ਸਾਹਿਬ ਨੂੰ ਭਰੋਸਾ ਦਿੱਤਾ ਕਿ ਸ਼ਾਮ ਤੱਕ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਬਾਕੀ ਦੋਸ਼ੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਜਾਵੇਗਾ।  

ਸੰਵਿਧਾਨ ਕਹਿੰਦੇ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਪ੍ਰਵਾਸੀਆਂ ਵੱਲੋਂ ਖੂਨੀ ਘਟਨਾਵਾਂ ਹੋਰ ਰਹੀਆਂ ਹਨ ਤੇ ਇਹਨਾਂ ਦੇ ਹੌਸਲੇ ਬਹੁਤ ਫਤਿਹ ਹੋਏ ਹਨ ਪਰ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਤਮਾਸ਼ਵੀਨ ਬਣ ਕੇ ਹਰ ਰੋਜ਼ ਨੌਜਵਾਨਾਂ ਦੇ ਹੋ ਰਹੇ ਕਤਲਾਂ ਦਾ ਤਮਾਸ਼ਾ ਦੇਖ ਰਹੀ ਹੈ। ਸ. ਕੁੰਬੜਾ ਨੇ ਕਿਹਾ ਕਿ ਇਹਨਾਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਮਹਿਸੂਸ ਹੋ ਰਿਹਾ ਹੈ ਕਿ ਪੁਲਿਸ ਤੇ ਸਰਕਾਰ ਦੀ ਚੁੱਪੀ ਕਰਕੇ ਗਲਤ ਸਿੱਟੇ ਨਿੱਕਲਣਗੇ। ਥੋੜੇ ਦਿਨ ਪਹਿਲਾਂ ਹੋਏ ਨੌਜਵਾਨ ਦੇ ਕਾਤਲ ਕਤਲ ਦੇ ਦੋਸ਼ੀ ਅਜੇ ਫੜੇ ਨਹੀਂ ਗਏ ਤੇ ਇਹ ਨਵੀਂ ਘਟਨਾ ਹੋਈ ਉਪਰੋਕਤ ਘਟਨਾ ਪੰਜਾਬੀ ਲਈ ਖਤਰੇ ਦੀ ਘੰਟੀ ਹੈ।

 ਸ. ਕੁੰਭੜਾ ਨੇ ਕਿਹਾ ਕਿ ਕਿਸਾਨ ਸਬਜ਼ੀ ਮੰਡੀ ਦਾ ਚੇਅਰਮੈਨ ਗੋਬਿੰਦ ਮਿੱਤਲ ਦੀ ਬਹੁਤ ਵੱਡੀ ਨਲਾਇਕੀ ਸਾਹਮਣੇ ਆ ਰਹੀ ਹੈ ਕਿ ਉਹ ਮੰਡੀ ਦੀਆਂ ਮੰਗਾਂ ਬਾਰੇ ਦਿੱਤੇ ਗਏ ਮੰਗ ਪੱਤਰ ਨੂੰ ਨਦਰ ਅੰਦਾਜ਼ ਕਰ ਰਿਹਾ ਹੈ ਅੱਜ ਵੀ ਚੇਅਰਮੈਨ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਜੇਕਰ ਕਿਸਾਨ ਸਬਜੀ ਮੰਡੀ ਵਿੱਚ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਸਿੱਧੇ ਤੌਰ ਤੇ ਇਹ ਚੇਅਰਮੈਨ ਸਾਹਿਬ ਜਿੰਮੇਵਾਰ ਹੋਣਗੇ।  ਇਸ ਮੌਕੇ ਬਲਦੇਵ ਸਿੰਘ ਕੈਸ਼ੀਅਰ, ਦਵਿੰਦਰ ਸਿੰਘ, ਮਾਨ ਸਿੰਘ, ਰਾਜਾ ਸਨੇਟਾ, ਬਹਾਦਰ ਸਿੰਘ ਸੰਤ ਸਿੰਘ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ, ਪੱਪੂ, ਰੋਮੀ, ਸੁਰੇਸ਼ ਕੁਮਾਰ ਮੰਗੂ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜੂ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਖਲੀਲ ਅਲੀ, ਜੋਨੀ ਕੁਮਾਰ, ਜਸਵਿੰਦਰ ਸਿੰਘ, ਬਹਾਦਰ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ, ਪ੍ਰੇਮ ਕੁਮਾਰ, ਸ਼ੀਸ਼ਪਾਲ, ਸੋਨੀ, ਸ਼ਿਆਮ ਆਦਿ ਹਾਜ਼ਰ ਹੋਏ।

Comments

Most Popular

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

Alchemist Ojas Hospital successfully completes 50 TAVR procedures

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

Gate meetings held at 8 locations today. Preparations for the strike on February 12, 2026, are complete

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

CU Punjab celebrates National Mathematics Day with expert talk and competitions

12 ਫਰਵਰੀ 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਹੜਤਾਲੀ ਕਰਮਚਾਰੀਆਂ ਦੀ ਇੱਕ ਰੈਲੀ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸੈਕਟਰ 17 ਦੇ ਬ੍ਰਿਜ ਮਾਰਕੀਟ ਸੈਕਟਰ ਵਿਖੇ ਕੀਤੀ ਜਾਵੇਗੀ

ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਮਿਸਲ ਸਤਲੁਜ ਵੱਲੋਂ ਮੁਫ਼ਤ ਕਾਨੂੰਨੀ ਸਲਾਹ ਕੈਂਪ ਦਾ ਆਯੋਜਨ

ਫੀਲਡ ਕਾਮੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਖਿਲਾਫ ਚੰਡੀਗੜ੍ਹ ਵਿਖੇ ਕਰਨਗੇ 4 ਫਰਵਰੀ ਨੂੰ ਰੋਸ ਰੈਲੀ