Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਮੋਹਾਲੀ ਪੁਲਿਸ ਅਤੇ ਠੱਗਾਂ ਤੋਂ ਦੁਖੀ ਲੋਕਾਂ ਨੇ ਐਸਸੀਬੀਸੀ ਮੋਰਚੇ ਤੇ ਕੀਤਾ ਪਿੱਟ ਸਿਆਪਾ, ਪੱਤਰਕਾਰਾਂ ਅੱਗੇ ਰੋਏ ਆਪਣੇ ਦੁੱਖੜੇ

ਮੋਹਾਲੀ ਪੁਲਿਸ ਅਤੇ ਠੱਗਾਂ ਤੋਂ ਦੁਖੀ ਲੋਕਾਂ ਨੇ ਐਸਸੀਬੀਸੀ ਮੋਰਚੇ ਤੇ ਕੀਤਾ ਪਿੱਟ ਸਿਆਪਾ, ਪੱਤਰਕਾਰਾਂ ਅੱਗੇ ਰੋਏ ਆਪਣੇ ਦੁੱਖੜੇ

ਐਸ ਸੀ ਐਸ ਟੀ ਐਕਟ ਅਧੀਨ ਨਹੀਂ ਹੋ ਰਹੀ ਦੋਸ਼ੀਆਂ ਤੇ ਕਾਰਵਾਈ, ਐਸ ਸੀ ਲੋਕਾਂ ਨੂੰ ਹੀ ਝੂਠੇ ਕੇਸ ਵਿੱਚ ਫਸਾਕੇ ਭੇਜਿਆ ਜੇਲ੍ਹ

ਜੇ 15 ਦਿਨਾਂ ਵਿੱਚ ਨਾ ਮਿਲਿਆ ਪੀੜਿਤ ਪਰਿਵਾਰਾਂ ਨੂੰ ਇਨਸਾਫ ਤਾਂ ਕੀਤਾ ਜਾਵੇਗਾ ਐਸ.ਐਸ.ਪੀ. ਮੋਹਾਲੀ ਦੇ ਦਫਤਰ ਦਾ ਘਿਰਾਓ

ਐਸ.ਏ.ਐਸ.ਨਗਰ 14 ਮਾਰਚ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ 'ਰਿਜ਼ਰਵੇਸ਼ਨ ਚੋਰ ਫੜੋ ਮੋਰਚਾ' ਤੇ ਅੱਜ ਮੋਹਾਲੀ ਪੁਲਿਸ ਅਤੇ ਠੱਗਾਂ ਤੋਂ ਪਰੇਸ਼ਾਨ ਲੋਕਾਂ ਨੇ ਪ੍ਰੈਸ ਸਾਹਮਣੇ ਆਪਣੇ ਦੁਖੜੇ ਬਿਆਨ ਕਰਦਿਆਂ ਕਿਹਾ ਕਿ ਅਸੀਂ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਕੱਟ ਥੱਕ ਚੁੱਕੇ ਹਾਂ, ਪਰ ਕਿਤੇ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਬੀਬੀ ਜਾਨਕੀ ਕੁਮਾਰੀ ਪਤਨੀ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 334, ਫੇਸ ਸੱਤ ਮੋਹਾਲੀ ਨੇ ਆਪਣੇ ਨਾਲ ਹੋਈ ਠੱਗੀ ਦੀ ਦਰਖਾਸਤ ਥਾਣਾ ਮਟੌਰ ਵਿੱਚ ਲਗਭਗ ਅੱਠ ਮਹੀਨੇ ਪਹਿਲਾਂ ਤੋਂ ਦਿੱਤੀ ਹੋਈ ਸੀ। ਪਰ ਕੋਈ ਵੀ ਸੁਣਵਾਈ ਨਹੀਂ ਹੋਈ, ਆਪਣੀ ਠੱਗੀ ਗਈ ਰਕਮ ਕਢਵਾਉਣ ਲਈ ਇੱਕ ਜਸਪਾਲ ਸਿੰਘ ਗਰੇਵਾਲ ਉਰਫ ਨਾਨਕ ਸਿੰਘ ਗਰੇਵਾਲ ਨਾਂ ਦੇ ਵਿਅਕਤੀ ਨਾਲ ਸੰਪਰਕ ਕੀਤਾ। ਉਸ ਨੇ ਜਨਕ ਕੁਮਾਰੀ ਤੋਂ ਪੈਸੇ ਕਢਵਾਉਣ ਬਦਲੇ ਲਗਭਗ 4 ਲੱਖ ਰੁਪਏ ਹੋਰ ਠੱਗ ਲਏ। ਜਿਸ ਦੀਆਂ ਸਬੂਤ ਦੇ ਤੌਰ ਤੇ ਕਾਲ ਰਿਕਾਰਡਿੰਗਾਂ ਵੀ ਮਹਿਲਾ ਨੇ ਪੱਤਰਕਾਰਾਂ ਨੂੰ ਸੁਣਾਈਆਂ। ਉਪਰੋਕਤ ਮਾਮਲੇ ਨੂੰ ਵੇਖਦੇ ਹੋਏ ਇੱਕ ਲਿਖਤੀ ਦਰਖਾਸਤ ਮਾਨਯੋਗ ਐਸਐਸਪੀ ਮੋਹਾਲੀ ਅਤੇ ਥਾਣਾ ਮਟੌਰ ਨੂੰ ਫਿਰ ਦੁਬਾਰਾ ਦਿੱਤੀ ਗਈ। 

ਇਸੇ ਤਰ੍ਹਾਂ ਮੋਨਿਕਾ ਰਾਣੀ ਪਤਨੀ ਹਰਮੀਤ ਸਿੰਘ ਬਾਸੀ ਪਿੰਡ ਸੰਗੌਧ ਥਾਣਾ ਡੇਰਾ ਬੱਸੀ ਨੇ ਪ੍ਰੈੱਸ ਦੇ ਸਾਹਮਣੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮੇਰੇ ਵੱਲੋਂ ਪਿੰਡ ਦੇ ਹੀ ਵਾਸੀ ਰਾਜੂ, ਜੱਸੀ ਅਤੇ ਇਸਮ ਆਦਿ ਤੇ ਇੱਕ ਮੁਕਦਮਾ ਐਸ ਸੀ ਐਸ ਟੀ ਐਕਟ ਦਾ ਦਰਜ ਕਰਵਾਇਆ ਸੀ। ਉਹ ਵੀ ਐਸ ਸੀ ਬੀਸੀ ਮੋਰਚੇ ਦੇ ਆਗੂਆਂ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਐਸਐਚਓ ਡੇਰਾ ਬੱਸੀ ਅਤੇ ਡੀਐਸਪੀ ਡੇਰਾ ਵਾਸੀ ਦਾ ਘਿਰਾਓ ਕਰਕੇ ਦਰਜ ਕਰਵਾਈ ਸੀ। ਡੇਰਾ ਬਸੀ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਮਿਤੀ 10/03/2026 ਦਿਨ ਮੰਗਲਵਾਰ ਨੂੰ ਮੋਨਿਕਾ ਰਾਣੀ ਦੇ ਘਰ ਵਾਲੇ ਨੂੰ ਪੁਲਿਸ ਚੁੱਕ ਕੇ ਲੈ ਗਈ। ਉਸ ਤੇ ਇੱਕ ਜਾਅਲੀ ਕਹਾਣੀ ਬਣਾਕੇ ਮੁਕੱਦਮਾ ਦਰਜ ਕਰਕੇ ਉਸਨੂੰ ਡਰਾਇਆ ਧਮਕਾਇਆ ਗਿਆ ਤੇ ਉਸ ਉੱਤੇ ਐਸਸੀ ਐਸਟੀ ਐਕਟ ਦੇ ਮੁਕਦਮੇ ਵਿੱਚ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆ। ਜਦੋਂ ਹਰਮੀਤ ਸਿੰਘ ਰਾਜੀਨਾਵੇਂ ਲਈ ਰਜਾਮੰਦ ਨਹੀਂ ਹੋਇਆ ਤਾਂ ਉਸ ਨੂੰ ਕੇਸ ਪਾ ਕੇ ਉਸ ਤੇ ਮੁਕਦਮਾ ਦਰਜ ਕਰਕੇ ਉਸਨੂੰ ਪਟਿਆਲਾ ਜੇਲ ਵਿੱਚ ਭੇਜ ਦਿੱਤਾ ਗਿਆ। 

ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਆਏ ਦਿਨ ਪੁਲਿਸ ਆਮ ਗਰੀਬ ਲੋਕਾਂ ਉੱਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਵਿੱਚ ਸਰਮਾਏਦਾਰ ਲੋਕ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਹੋਣ ਦਿੰਦੇ ਤੇ ਪੈਸੇ ਦੇ ਦਮ ਤੇ ਇਹ ਧਨਾਢ ਗਰੀਬਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਤੇ ਉਹਨਾਂ ਤੇ ਜਾਅਲੀ ਕੇਸ ਦਰਜ ਕਰਵਾਕੇ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਇਹਨਾਂ ਦਾ ਅਸਲੀ ਜੋ ਝਗੜਾ ਹੈ ਉਹ ਇੱਕ ਜਗ੍ਹਾ ਦਾ ਹੈ ਜਿਸਤੇ ਉਸ ਸਰਮਾਏਦਾਰ ਪਰਿਵਾਰਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਤੋਂ ਸ਼ੁਰੂ ਹੋਇਆ ਸੀ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਉਪਰੋਕਤ ਮਸਲਿਆਂ ਦੀ ਸੁਣਵਾਈ ਨਾ ਹੋਈ ਤਾਂ ਐਸਐਸਪੀ ਮੋਹਾਲੀ ਅਤੇ ਡੀਆਈਜੀ ਰੇਂਜ ਰੂਪਨਗਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਜ਼ਿਲਾ ਮੋਹਾਲੀ ਦੇ ਵੱਖ-ਵੱਖ ਥਾਣਿਆਂ ਤੋਂ ਪੀੜਿਤ ਪਰਿਵਾਰ ਆਪਣੇ ਸਬੂਤਾਂ ਸਮੇਤ ਪਹੁੰਚਣਗੇ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਕੁਲਦੀਪ ਸਿੰਘ, ਸੁਨੀਲ ਕੁਮਾਰ, ਸੁਰਿੰਦਰ ਕੌਰ, ਕਰਮਜੀਤ ਕੌਰ, ਕੁਲਦੀਪ ਸਿੰਘ, ਰਾਜਕੁਮਾਰ, ਅੰਮ੍ਰਿਤ ਸਿੰਘ, ਸ਼ਿਕਸ਼ਾ ਸ਼ਰਮਾ, ਕੁਲਦੀਪ ਸਿੰਘ, ਅਸ਼ੋਕ ਕੁਮਾਰ, ਪੰਕਜ ਕੁਮਾਰ ਆਦਿ ਹਾਜ਼ਰ ਹੋਏ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ