Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਪੁਲਿਸ ਥਾਣਾ ਮੰਡੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਘਿਰੀ ਵਿਵਾਦਾਂ 'ਚ, ਪੀੜਤ ਵਿਧਵਾ ਮਹਿਲਾ ਨੂੰ ਥਾਣੇ ਬੁਲਾਕੇ ਕੀਤੀ ਮਾਰਕੁਟਾਈ ਤੇ ਦਿੱਤੀਆਂ ਧਮਕੀਆਂ ਮਹਿਲਾ ਹੋਈ ਬੇਹੋਸ਼

ਪੁਲਿਸ ਥਾਣਾ ਮੰਡੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਘਿਰੀ ਵਿਵਾਦਾਂ 'ਚ, ਪੀੜਤ ਵਿਧਵਾ ਮਹਿਲਾ ਨੂੰ ਥਾਣੇ ਬੁਲਾਕੇ ਕੀਤੀ ਮਾਰਕੁਟਾਈ ਤੇ ਦਿੱਤੀਆਂ ਧਮਕੀਆਂ ਮਹਿਲਾ ਹੋਈ ਬੇਹੋਸ਼

ਪੀੜਿਤ ਮਹਿਲਾ ਨੇ ਮਹਿਲਾ ਕਮਿਸ਼ਨ ਪੰਜਾਬ ਕੋਲ ਲਗਾਈ ਇਨਸਾਫ ਦੀ ਗੁਹਾਰ, ਸਬੰਧਤ ਪੁਲਿਸ ਮੁਲਾਜ਼ਮ ਦਫਤਰ ਵਿੱਚ ਤਲਬ

ਐਸ ਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਪੁਲਿਸ ਨੂੰ ਦਿੱਤਾ ਇੱਕ ਹਫਤੇ ਦਾ ਅਲਟੀਮੇਟਮ, ਉਨ੍ਹਾਂ ਕਿਹਾ ਨਹੀਂ ਕੀਤੀ ਕਾਰਵਾਈ ਤਾਂ ਡੀਐਸਪੀ ਦਾ ਕਰਾਂਗੇ ਘਿਰਾਓ

ਐਸ.ਏ.ਐਸ.ਨਗਰ 20 ਫਰਵਰੀ ( ਰਣਜੀਤ ਧਾਲੀਵਾਲ ) : ਮਹਿਲਾਵਾਂ ਤੇ ਹੋਰ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਮਹਿਲਾ ਕਮਿਸ਼ਨ ਅਤੇ ਮਹਿਲਾ ਸੁਰੱਖਿਆ ਕਾਨੂੰਨ ਬਣਨ ਦੇ ਬਾਅਦ ਵੀ ਘਟਨਾਵਾਂ ਨਹੀਂ ਰੁਕ ਰਹੀਆਂ। ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਦੁਖਦਾਇਕ ਘਟਨਾ ਸਾਹਮਣੇ ਆਈ। ਜਿੱਥੇ ਕਿਸੇ ਆਮ ਵਿਅਕਤੀ ਵੱਲੋਂ ਨਹੀਂ ਬਲਕਿ ਪੁਲਿਸ ਮੰਡੀ ਗੋਬਿੰਦਗੜ੍ਹ ਦੇ ਮੁਲਾਜ਼ਮਾਂ ਵੱਲੋਂ ਇੱਕ ਵਿਧਵਾ ਮਹਿਲਾ ਨਾਲ ਥਾਣੇ ਬੁਲਾਕੇ ਕੁੱਟਮਾਰ ਕੀਤੀ ਗਈ। ਉਸ ਦੇ ਸਿਰ ਵਿੱਚ ਜੁੱਤੀਆਂ ਮਾਰੀਆਂ ਗਈਆਂ, ਮੂੰਹ ਤੇ ਚਪੇੜਾਂ ਮਾਰੀਆਂ। ਮਹਿਲਾ ਮਾਰ ਨਾ ਸਹਾਰਦੀ ਹੋਈ ਬੇਹੋਸ਼ ਹੋ ਗਈ, ਫਿਰ ਵੀ ਪੁਲਿਸ ਮੁਲਾਜ਼ਮ ਗੁਰਜੀਤ ਸਿੰਘ ਮੁਨਸ਼ੀ ਅਤੇ ਉਸ ਦੀ ਸਹਾਇਕ ਮਹਿਲਾ ਕਾਂਸਟੇਬਲ ਨੂੰ ਤਰਸ ਨਹੀਂ ਆਇਆ ਤੇ ਭੱਦੀ ਸ਼ਬਦਾਵਲੀ ਬੋਲਦਿਆਂ ਮਹਿਲਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਪੀੜਤ ਮਹਿਲਾ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਜਾਕੇ ਇਨਸਾਫ ਦੀ ਗੁਹਾਰ ਲਗਾਈ। ਮਾਨਯੋਗ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮਾਂ ਨੂੰ ਤਲਬ ਕਰਕੇ ਚੰਗੀ ਝਾੜ ਪਾਈ ਤੇ ਸੀਨੀਅਰ ਅਧਿਕਾਰੀਆਂ ਨੂੰ ਜਲਦ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। 

ਪੀੜਿਤ ਮਹਿਲਾ ਨੇ ਐਸ ਸੀ ਬੀਸੀ ਮੋਰਚੇ ਤੇ ਆਕੇ ਮੋਰਚਾ ਆਗੂ ਬਲਵਿੰਦਰ ਸਿੰਘ ਕੁੰਭੜਾ ਅਤੇ ਆਗੂ ਸਹਿਬਾਨਾਂ ਨੂੰ ਆਪਣੀ ਸਾਰੀ ਵਿਥਿਆ ਦੱਸੀ ਤੇ ਮੋਰਚਾ ਆਗੂਆਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪ੍ਰੈਸ ਕਾਨਫਰੰਸ ਕਰਕੇ ਇਸ ਸ਼ਰਮਨਾਕ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਐਲਾਨ ਕੀਤਾ ਕਿ ਜੇ ਇਨਾਂ ਮੁਲਾਜ਼ਮਾਂ ਤੇ ਕਾਰਵਾਈ ਨਾ ਹੋਈ ਤਾਂ ਇੱਕ ਹਫਤੇ ਦੇ ਬਾਅਦ ਡੀਐਸਪੀ ਮੰਡੀ ਗੋਬਿੰਦਗੜ੍ਹ ਦਾ ਘਿਰਾਓ ਕੀਤਾ ਜਾਵੇਗਾ।    

ਪੀੜਤ ਮਹਿਲਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਥਾਣੇ ਮੇਰੇ ਸਿਰ ਵਿੱਚ ਜੁੱਤੀਆਂ ਮਾਰੀਆਂ ਗਈਆਂ ਅਤੇ ਮੇਰੇ ਮੂੰਹ ਤੇ ਥੱਪੜ ਮਾਰੇ ਗਏ ਤੇ ਮੈਨੂੰ ਪੁਲਿਸ ਅਧਿਕਾਰੀ ਨੇ ਭੱਦੀ ਸ਼ਬਦਾਵਲੀ ਵਰਤਦਿਆਂ ਧਮਕੀਆਂ ਦਿੱਤੀਆਂ। ਮੈਂ ਮਾਰ ਨਾ ਸਹਾਰਦੀ ਹੋਈ ਬੇਹੋਸ਼ ਹੋਕੇ ਡਿੱਗ ਪਈ। ਫਿਰ ਜਾਕੇ ਮੈਨੂੰ ਰਾਤ 8:30 ਵਜੇ ਛੱਡਿਆ ਗਿਆ। ਪੀੜਿਤ ਮਹਿਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਇਹ ਸਾਰਾ ਮਾਮਲਾ ਇੱਕ 19 ਸਾਲਾ ਲੜਕੀ ਆਪਣੇ ਘਰੋਂ ਭੱਜ ਗਈ। ਉਹ ਲੜਕੀ ਕਦੀ ਕਦੀ ਮੈਨੂੰ ਮਿਲਦੀ ਸੀ ਤੇ ਇੱਕ ਦੋ ਵਾਰ ਉਸਨੇ ਮੇਰੇ ਮੋਬਾਇਲ ਤੋਂ ਫੋਨ ਵੀ ਕਰ ਲੈਂਦੀ ਸੀ। ਮੇਰਾ ਕਸੂਰ ਸਿਰਫ ਇਨਾ ਹੈ ਕਿ ਲੜਕੀ ਨੇ ਮੇਰੇ ਫੋਨ ਤੋਂ ਕਿਸੇ ਨੂੰ ਫੋਨ ਕੀਤਾ। ਮੈਂ ਪੁਲਿਸ ਮੁਲਾਜ਼ਮ ਦੇ ਬਹੁਤ ਤੜਲੇ ਮਿਨਤਾਂ ਕੀਤੀਆਂ ਪਰ ਕਿਸੇ ਨੇ ਇੱਕ ਨਹੀਂ ਸੁਣੀ। ਲੜਕੀ ਦੇ ਪਰਿਵਾਰ ਨੇ ਮੇਰੇ ਘਰ ਆਕੇ ਮੇਰੇ ਸਾਰੇ ਸਮਾਨ ਨੂੰ ਅੱਗ ਲਗਾ ਦਿੱਤੀ ਅਤੇ ਮੈਂ ਤੇ ਮੇਰੇ ਦੋ ਨਾਬਾਲਗ ਬੱਚੇ ਅਸੀਂ ਆਪਣੇ ਘਰ ਤੋਂ ਦੂਰ ਡਰ ਦੇ ਮਾਹੌਲ 'ਚ ਸਮਾਂ ਕੱਢ ਰਹੇ ਹਾਂ। ਮੈਨੂੰ ਡਰ ਹੈ ਕਿ ਲੜਕੀ ਦੇ ਪਰਿਵਾਰਿਕ ਮੈਂਬਰ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਮੌਕੇ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਮਲੋਆ, ਬੱਬਲ ਚੌਪੜਾ ਆਦਿ ਹਾਜ਼ਰ ਹੋਏ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ