Skip to main content

Posts

Sukhbir S Badal visits Malout Mandi, expresses shock that farmers waiting in Mandis to sell their produce since 10 days.

Sukhbir S Badal visits Malout Mandi, expresses shock that farmers waiting in Mandis to sell their produce since 10 days. (Says CM can concoct 100 ‘kiklis’ against him but should not punish the farmers and procure their wheat crop imm) (Also visited Kabarwala and Pakki Tibbi villages where wheat crop across 700 acres was burnt due to short circuiting) Malout 17 April ( PDL ) : Shiromani Akali Dal (SAD) president Sukhbir Singh Badal today said it was shocking that wheat procurement had not started and that farmers were suffering in Mandis even as chief minister Bhagwant Mann was holidaying in five star comfort and planning foreign trips.The SAD president, who visited this Mandi and interacted with farmers, said it was shocking that even after the “mahurat” of procurement and distribution of “ladoos” by cabinet minister Baljit Kaur eleven days back, the wheat produce of farmer Darshan Singh of Jodhpur village was yet to be procured. Farmers at the Mandi told the SAD president that wheat w...

ਪੰਜਾਬ ਭਾਜਪਾ ਦੇ ਲੀਡਰ ਤੇ ਪੰਜਾਬ ਸਰਕਾਰ ਕਣਕ ਖਰੀਦ ਤੇ ਬੀ.ਬੀ.ਐਮ.ਬੀ ਮੁੱਦੇ ਤੇ ਕਰ ਰਹੇ ਹਨ ਗੁਮਰਾਹ : ਲੱਖੋਵਾਲ

ਪੰਜਾਬ ਭਾਜਪਾ ਦੇ ਲੀਡਰ ਤੇ ਪੰਜਾਬ ਸਰਕਾਰ ਕਣਕ ਖਰੀਦ ਤੇ ਬੀ.ਬੀ.ਐਮ.ਬੀ ਮੁੱਦੇ ਤੇ ਕਰ ਰਹੇ ਹਨ ਗੁਮਰਾਹ : ਲੱਖੋਵਾਲ ਪੰਜਾਬ ਸਰਕਾਰ ਮੰਡੀਆਂ ਚ ਜਾ ਕੇ ਫੋਟੋਆਂ ਕਰਾਉਣ ਤੱਕ ਸੀਮਤ  ਚੰਡੀਗੜ੍ਹ 17 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਜੋ ਬੀ. ਬੀ.ਐਮ.ਬੀ ਚੋ ਪੰਜਾਬ ਦਾ ਵਿਰਾਸਤੀ ਮਾਲਕਾਨਾਂ ਹੱਕ ਖਤਮ ਕੀਤਾ ਹੈ। ਉਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਵੱਡੇ ਛੋਟੇ ਵੱਖ-ਵੱਖ ਲੀਡਰ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਪੰਜਾਬ ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਮੈਂਬਰਸ਼ਿਪ ਨਾਲ ਕੋਈ ਛੇੜਛਾੜ ਨਹੀਂ ਹੋਈ। ਪਰ ਜੋ ਕੇਂਦਰ ਸਰਕਾਰ ਨੇ ਇਹ ਛੇੜਛਾੜ ਕੀਤੀ ਹੈ ਉਹ ਜਨਤਕ ਜਾਹਰ ਹੋ ਚੁੱਕੀ ਹੈ। ਇਸ ਲਈ ਪੰਜਾਬ ਭਾਜਪਾ ਦੇ ਲੀਡਰ ਇਸ ਮੁੱਦੇ ਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕਰਨ ਤੋਂ ਗੁਰਹੇਜ ਕਰਨ ਜਿੰਨਾ ਇਹ ਲੀਡਰ ਇਸ ਝੂਠ ਨੂੰ ਛਪਾਉਣ ਲਈ ਬੋਲ ਰਹੇ ਹਨ ਉਨਾਂ ਜਾਅ ਕੇ ਕੇਂਦਰੀ ਗ੍ਰਿਹ ਮੰਤਰੀ ਕੋਲ ਸਿਫਾਰਿਸ਼ ਕਰਨ ਕਿ ਪੰਜਾਬ ਦੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਨੂੰ ਜਲਦ ਤੋਂ ਜਲਦ ਚੱਕਿਆ ਜਾਵੇ।  ਅਸੀਂ ਨਾਲ ਹੀ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਮੰਡੀਆਂ ਚ ਜਾਅ ਕੇ ਸਿਰਫ ਤੇ ਸਿਰਫ ਫੋਟੋਆਂ ਕਰਾਉਣ ਤੱਕ ਸੀਮਤ ਰਹਿ ਗਈ ਹੈ ਕਿਉਂਕਿ ਮੰਡੀਆਂ ...

ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਪ੍ਰੋਗਰਾਮ ਤਿੰਨ ਦਿਨ ਲਈ ਮੁਲਤਵੀ

ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਪ੍ਰੋਗਰਾਮ ਤਿੰਨ ਦਿਨ ਲਈ ਮੁਲਤਵੀ  ਕੇਂਦਰ ਸਰਕਾਰ ਨੇ ਕਣਕ ਦੇ ਖਰੀਦ ਨਿਯਮਾਂ ਵਿੱਚ ਪੰਜਾਬ ਨੂੰ ਹਰਿਆਣੇ ਦੇ ਬਰਾਬਰ ਦਿੱਤੀ ਢਿੱਲ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦੀ ਜਿੱਤ ਦਾ ਕੀਤਾ ਦਾਅਵਾ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ, ਕਿਸੇ ਵੀ ਕਟੌਤੀ ਤੋਂ ਬਿਨਾਂ ਖਰੀਦਣ ਦਾ ਕੀਤਾ ਗਿਆ ਵਾਅਦਾ  ਚੰਡੀਗੜ੍ਹ 17 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਤਿੰਨ ਘੰਟੇ ਲਈ ਦਿੱਤੇ ਗਏ ਰੇਲ ਰੋਕਣ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਨਾ ਦੇਣ ਕਾਰਨ ਕਣਕ ਦੀ ਰੁਕੀ ਹੋਈ ਖਰੀਦ ਚਾਲੂ ਕਰਵਾਉਣ ਲਈ 15 ਕਿਸਾਨ ਜਥੇਬੰਦੀਆਂ ਵੱਲੋਂ 12 ਵਜੇ ਤੋਂ ਤਿੰਨ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਹ ਸੱਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਹਰਭਜਨ ਸਿੰਘ ਬੁੱਟਰ), ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ (ਬੂਟਾ ਸਿੰਘ ਸ਼ਾਦੀਪੁਰ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸੁਖਦੇਵ ਸਿੰਘ ਅ...

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ ਸਿੱਖਾਂ 'ਚ ਆਈ ਗਿਰਾਵਟ ਦੀ ਨਿਸ਼ਾਨੀ : ਰਵੀਇੰਦਰ ਸਿੰਘ

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ ਸਿੱਖਾਂ 'ਚ ਆਈ ਗਿਰਾਵਟ ਦੀ ਨਿਸ਼ਾਨੀ : ਰਵੀਇੰਦਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਸਦਾ ਵਿਰੋਧ ਨਾ ਕਰਨਾ, ਹੋਰ ਵੀ ਚਿੰਤਾਜਨਕ ਚੰਡੀਗੜ੍ਹ 17 ਅਪ੍ਰੈਲ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ (ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ) ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਜਿਸ਼ ਕਹਿਣਾ, ਸਿੱਖਾਂ ਵਿੱਚ ਆ ਚੁੱਕੀ ਗਿਰਾਵਟ ਦੀ ਨਿਸ਼ਾਨੀ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਿੱਖ ਪੰਥ ਦੇ ਸਰਵਉੱਚ ਪੰਜ ਸਿੰਘ ਸਾਹਿਬਾਨ 'ਤੇ ਇਹ ਦੋਸ਼ ਲਾਉਣਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਸਦਾ ਵਿਰੋਧ ਨਾ ਕਰਨਾ, ਸਿੱਖ ਸਿਧਾਂਤ ਨੂੰ ਸਮਰਪਿਤ ਲੋਕਾਂ ਲਈ ਇਕ ਚਿੰਤਾਜਨਕ ਵਰਤਾਰਾ ਹੈ।  ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਭ ਗੁਨਾਹ ਵਿਸ਼ਵ ਸਾਹਮਣੇ ਮੰਨੇ ਸਨ। ਪਰ ਉਹ ਇਸਤੋਂ ਭਗੌੜਾ ਹੋ ਗਿਆ। ਦੂਸਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਸਦੀ ਹਿਮਾਇਤ ਕਰਨੀ, ਸਾਡੀਆਂ ਸੰਸਥਾਵਾਂ 'ਤੇ ਕਾਬਜ ਲੋਕਾਂ ਦੇ ਕਿਰਦਾਰ ਵਿੱਚ ਆਏ ਵੱਡੇ ਨਿਘਾਰ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮ...

Allengers Gully Cricket Tournament 2026 Kicks Off in Chandigarh

Allengers Gully Cricket Tournament 2026 Kicks Off in Chandigarh Gully Cricket Initiative Aligns with Nation-Building Through Fitness : CM Saini “More Than a Tournament, It’s a Mission for Youth : Tandon”    Chandigarh 17 April ( Ranjeet Singh Dhaliwal ) : The fourth edition of the Allengers Gully Cricket Tournament 2026 formally inaugurated on Friday at the Sector 16 Cricket Stadium by Haryana Chief Minister Nayab Singh Saini. The ceremony was also graced by H Rajesh Prasad, Chief Secretary, UT Administration, in the presence of Tournament Chairman Sanjay Tandon and DGP UT Police Dr Sagar Preet Hooda  along with senior officials from the Chandigarh Administration, Chandigarh Police  and UT Cricket Association (UTCA). The tournament is being jointly organized by UTCA and Chandigarh Police with the objective of engaging youth in sports and steering them away from drug abuse. Administering an anti-drug oath to players and attendees, CM Saini highlighted the importance o...

ਆਲੈਂਜਰਜ਼ ਗਲੀ ਕ੍ਰਿਕਟ ਟੂਰਨਾਮੈਂਟ 2026 ਦਾ ਆਗਾਜ਼

ਆਲੈਂਜਰਜ਼ ਗਲੀ ਕ੍ਰਿਕਟ ਟੂਰਨਾਮੈਂਟ 2026 ਦਾ ਆਗਾਜ਼ ਫਿਟਨੈੱਸ ਰਾਹੀਂ ਰਾਸ਼ਟਰ ਨਿਰਮਾਣ ਵੱਲ ਅਹਿਮ ਕਦਮ : ਨਾਇਬ ਸਿੰਘ ਸੈਣੀ “ਇਹ ਸਿਰਫ ਟੂਰਨਾਮੈਂਟ ਨਹੀਂ, ਨੌਜਵਾਨਾਂ ਲਈ ਇੱਕ ਮਿਸ਼ਨ ਹੈ” : ਸੰਜੇ ਟੰਡਨ ਚੰਡੀਗੜ੍ਹ 17 ਅਪ੍ਰੈਲ : ਆਲੈਂਜਰਜ਼ ਗਲੀ ਕ੍ਰਿਕਟ ਟੂਰਨਾਮੈਂਟ 2026 ਦੇ ਚੌਥੇ ਸੰਸਕਰਣ ਦਾ ਸ਼ੁਭ ਆਗਾਜ਼ ਸ਼ੁੱਕਰਵਾਰ ਨੂੰ ਸੈਕਟਰ-16 ਕ੍ਰਿਕਟ ਸਟੇਡੀਅਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਐਚ. ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਯੂਟੀ ਪ੍ਰਸ਼ਾਸਨ ਵੀ ਮੌਜੂਦ ਰਹੇ। ਸਮਾਗਮ ਵਿੱਚ ਟੂਰਨਾਮੈਂਟ ਚੇਅਰਮੈਨ ਸੰਜੇ ਟੰਡਨ ਅਤੇ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਸਮੇਤ ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਪੁਲਿਸ ਅਤੇ ਯੂਟੀ ਕ੍ਰਿਕਟ ਐਸੋਸੀਏਸ਼ਨ (ਯੂਟੀਸੀਏ) ਦੇ ਉੱਚ ਅਧਿਕਾਰੀ ਹਾਜ਼ਰ ਸਨ। ਇਹ ਟੂਰਨਾਮੈਂਟ ਯੂਟੀਸੀਏ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਸੈਣੀ ਨੇ ਖਿਡਾਰੀਆਂ ਅਤੇ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਪਹਿਲਾਂ ‘ਖੇਲੋ ਇੰਡੀਆ’ ਅਤੇ ‘ਨਸ਼ਾ ਮੁਕਤ ਭਾਰਤ ਅਭਿਆਨ’ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਫਿਟਨੈੱਸ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾ...

EPIC 2026 - National Conference of Specialist Doctors takes off

EPIC 2026 - National Conference of Specialist Doctors takes off Chandigarh 17 April ( Ranjeet Singh Dhaliwal ) : A prestigious two-day national conference titled EPIC – Empowering Physicians with International Standard Care Practices took off here today with a pre-conference workshop. The theme of the conference is “Bridging Science, Practice & Future Therapies”. Around 800–1000 specialist doctors from across the country are participating. The conference is being organized by the Society for Welfare, Education and Endocrinology, Thyroid and Diabetes, a not-for-profit organization dedicated to medical education and healthcare advancement. A highly successful pre-conference workshop on Mind-Body Medicine was conducted by noted experts Dr. Vaishali Deshmukh, Dr. Sanjay Phadke, and Dr. Leena Phadke. The main conference will focus on the latest advancements in Obesity, Diabetes, Insulin Pump, Nutrition, and Women’s Health. It will feature scientific sessions, panel discussions, and keyn...

ਐਪਿਕ 2026 - ਮਾਹਿਰ ਚਿਕਿਤਸਕਾਂ ਦਾ ਰਾਸ਼ਟਰੀ ਸੰਮੇਲਨ ਸ਼ੁਰੂ

ਐਪਿਕ 2026 - ਮਾਹਿਰ ਚਿਕਿਤਸਕਾਂ ਦਾ ਰਾਸ਼ਟਰੀ ਸੰਮੇਲਨ ਸ਼ੁਰੂ ਚੰਡੀਗੜ੍ਹ 17 ਅਪ੍ਰੈਲ ( ਰਣਜੀਤ ਧਾਲੀਵਾਲ ) : ਐਪਿਕ – “ਐਮਪਾਵਰਿੰਗ ਫਿਜ਼ੀਸ਼ੀਅਨਜ਼ ਵਿਥ ਇੰਟਰਨੈਸ਼ਨਲ ਸਟੈਂਡਰਡ ਕੇਅਰ ਪ੍ਰੈਕਟਿਸਜ਼” ਸਿਰਲੇਖ ਹੇਠ ਆਯੋਜਿਤ ਪ੍ਰਤਿਸ਼ਠਿਤ ਦੋ ਦਿਵਸੀਏ ਰਾਸ਼ਟਰੀ ਸੰਮੇਲਨ ਦਾ ਅੱਜ ਇੱਥੇ ਪ੍ਰੀ-ਕਾਨਫਰੰਸ ਵਰਕਸ਼ਾਪ ਨਾਲ ਸ਼ੁਭਾਰੰਭ ਹੋਇਆ। ਸੰਮੇਲਨ ਦਾ ਥੀਮ ਹੈ “ਬਰਿਜਿੰਗ ਸਾਇੰਸ, ਪ੍ਰੈਕਟਿਸ ਐਂਡ ਫਿਊਚਰ ਥੈਰਪੀਜ਼”। ਦੇਸ਼ ਭਰ ਤੋਂ ਲਗਭਗ 800–1000 ਮਾਹਿਰ ਚਿਕਿਤਸਕ ਇਸ ਵਿੱਚ ਭਾਗ ਲੈ ਰਹੇ ਹਨ। ਇਸ ਸੰਮੇਲਨ ਦਾ ਆਯੋਜਨ “ਸੋਸਾਇਟੀ ਫਾਰ ਵੈਲਫੇਅਰ, ਐਜੂਕੇਸ਼ਨ ਐਂਡ ਐਂਡੋਕ੍ਰਾਈਨੋਲੋਜੀ, ਥਾਇਰਾਇਡ ਐਂਡ ਡਾਇਬੀਟੀਜ਼” ਵੱਲੋਂ ਕੀਤਾ ਜਾ ਰਿਹਾ ਹੈ, ਜੋ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਅਤੇ ਚਿਕਿਤਸਾ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਉਤਥਾਨ ਲਈ ਸਮਰਪਿਤ ਹੈ। ਸੰਮੇਲਨ ਤੋਂ ਪਹਿਲਾਂ “ਮਾਈਂਡ-ਬਾਡੀ ਮੈਡੀਸਿਨ” ’ਤੇ ਇੱਕ ਬਹੁਤ ਹੀ ਸਫਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸਨੂੰ ਪ੍ਰਸਿੱਧ ਮਾਹਿਰ ਡਾ. ਵੈਸ਼ਾਲੀ ਦੇਸ਼ਮੁੱਖ, ਡਾ. ਸੰਜੇ ਫੜਕੇ ਅਤੇ ਡਾ. ਲੀਨਾ ਫੜਕੇ ਵੱਲੋਂ ਸੰਚਾਲਿਤ ਕੀਤਾ ਗਿਆ। ਮੁੱਖ ਸੰਮੇਲਨ ਵਿੱਚ ਮੋਟਾਪਾ, ਸ਼ੂਗਰ, ਇੰਸੁਲਿਨ ਪੰਪ, ਪੋਸ਼ਣ ਅਤੇ ਮਹਿਲਾ ਸਿਹਤ ਦੇ ਖੇਤਰ ਵਿੱਚ ਨਵੀਆਂ ਤਰੱਕੀਆਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਵਿੱਚ ਵਿਗਿਆਨਕ ਸੈਸ਼ਨ, ਪੈਨਲ ਚਰਚਾ ਅਤੇ ਦੇਸ਼ ਭਰ ਤੋਂ ਆਏ ਪ੍ਰਤਿਸ਼ਠਿਤ ਵਕਤਾਵਾਂ ਦੇ ਮੁੱਖ ਭਾਸ਼ਣ ਸ਼ਾਮਲ ਹੋਣਗੇ। ...