Skip to main content

Posts

ਸਹਿਕਾਰੀ ਸੁਸਾਇਟੀਆਂ ਵੱਲੋਂ ਵਧਿਆ ਹੱਦ ਕਰਜ਼ਾ ਰੋਕਣਾ - ਬੈਂਕ ਮੁਲਾਜ਼ਮਾਂ ਦੀ ਹੜਤਾਲ ਕਿਸਾਨ ਵਿਰੋਧੀ

ਸਹਿਕਾਰੀ ਸੁਸਾਇਟੀਆਂ ਵੱਲੋਂ ਵਧਿਆ ਹੱਦ ਕਰਜ਼ਾ ਰੋਕਣਾ - ਬੈਂਕ ਮੁਲਾਜ਼ਮਾਂ ਦੀ ਹੜਤਾਲ ਕਿਸਾਨ ਵਿਰੋਧੀ ਪੰਜਾਬ ਸਰਕਾਰ ਤੇ ਸਹਿਕਾਰੀ ਸਭਾਵਾਂ ਅਧਿਕਾਰੀ ਕਿਸਾਨਾਂ ਦੇ ਵਧੇ ਹੋਏ ਹਦ ਕਰਜ਼ੇ ਤਰੰਤ ਜਾਰੀ ਕਰੇ  ਬੇਮੌਸੀਮ ਬਾਰਸ਼ ਨਾਲ 25% ਘੱਟ ਝਾੜ ਦਾ ਬੋਨਸ ਅਤੇ ਗੜੇਮਾਰੀ ਦਾ ਮੁਆਵਜ਼ਾ ਸਰਕਾਰ ਤੁਰੰਤ ਜਾਰੀ ਕਰੇ  : ਗੁਰਮੀਤ ਸਿੰਘ ਮਹਿਮਾ ਹਰਿੰਦਰ ਸਿੰਘ ਲੱਖੋਵਾਲ ਬੂਟਾ ਸਿੰਘ ਬੁਰਜ ਗਿੱਲ ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : ਗੁਰਮੀਤ ਸਿੰਘ ਮਹਿਮਾ, ਹਰਿੰਦਰ ਸਿੰਘ ਲੱਖੋਵਾਲ, ਬੁਟਾ ਸਿੰਘ ਬੁਰਜ਼ ਗਿੱਲ ਕਿਹਾ ਪੰਜਾਬ ਸਰਕਾਰ ਵੱਲੋਂ 7 ਸਾਲਾਂ ਬਾਅਦ ਝੋਨੇ ਦੀ ਫਸਲ ਲਈ ਹੱਦ ਕਰਜ਼ਾ ₹25,440 ਤੋਂ ਵਧਾ ਕੇ ₹39,000 ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਇਸ ਵਿੱਚੋਂ ₹23,000 ਰੁਪਏ ਨਕਦ ਅਤੇ ₹16,000 ਰੁਪਏ ਦੀ ਖਾਦ-ਬੀਜ ਆਦਿ ਸੁਸਾਇਟੀ ਰਾਹੀਂ ਮਿਲਣੀ ਹੈ। ਪਰ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਇਸ ਵਧੇ ਹੋਏ ਹੱਦ ਕਰਜ਼ੇ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਸਿੱਧਾ ਕਿਸਾਨ ਮਾਰੂ ਕਦਮ ਹੈ। ਬੈਂਕ ਮੁਲਾਜ਼ਮਾਂ ਦੀ ਧਮਕੀ - ਹੜਤਾਲ ਦਾ ਨੋਟਿਸ*   ਸਹਿਕਾਰੀ ਬੈਂਕ ਕਰਮਚਾਰੀਆਂ ਨੇ ਨੋਟਿਸ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਵਧਿਆ ਹੋਇਆ ਹੱਦ ਕਰਜ਼ਾ ਲਾਗੂ ਕਰਨ ਲਈ ਜ਼ੋਰ ਪਾਇਆ ਤਾਂ ਉਹ ਹੜਤਾਲ 'ਤੇ ਚਲੇ ਜਾਣਗੇ। 2 ਮਈ ਨੂੰ 2 ਘੰਟੇ ਦੀ ਹੜਤਾਲ ਕੀਤੀ ਜਾ ਚੁੱਕੀ ਹੈ ਅਤੇ 6 ਮਈ ਨੂੰ ਫਿਰ 2 ...

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਦਹਿਸ਼ਤਗਰਦਾਂ ਦੇ ਹੌਂਸਲੇ ਵਧਾਉਣ ਵਾਲਾ, ਭਾਜਪਾ ਵੱਲੋਂ ਪੁਰਜੋਰ ਨਿੰਦਾ : ਹਰਦੇਵ ਸਿੰਘ ਉੱਭਾ

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਦਹਿਸ਼ਤਗਰਦਾਂ ਦੇ ਹੌਂਸਲੇ ਵਧਾਉਣ ਵਾਲਾ, ਭਾਜਪਾ ਵੱਲੋਂ ਪੁਰਜੋਰ ਨਿੰਦਾ : ਹਰਦੇਵ ਸਿੰਘ ਉੱਭਾ ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਜਲੰਧਰ ਵਿੱਚ ਹੋਏ ਬੰਬ ਵਿਸਫੋਟ ਦੇ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਦੀ ਕੜੀ ਨਿੰਦਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦਾ ਇਹ ਬਿਆਨ ਗੈਰ-ਜ਼ਿੰਮੇਵਾਰਾਨਾ ਅਤੇ ਦਹਿਸ਼ਤਗਰਦ ਤਾਕਤਾਂ ਦੇ ਹੌਂਸਲੇ ਵਧਾਉਣ ਵਾਲਾ ਹੈ। ਉੱਭਾ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਡੀਜੀਪੀ ਇਸ ਘਟਨਾ ਨੂੰ ਦਹਿਸ਼ਤਗਰਦੀ ਕਾਰਵਾਈ ਦੇ ਤੌਰ ‘ਤੇ ਵੇਖ ਰਹੇ ਹਨ ਅਤੇ ਜਾਂਚ ਏਜੰਸੀਆਂ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ, ਉੱਥੇ ਮੁੱਖ ਮੰਤਰੀ ਵੱਲੋਂ ਰਾਜਨੀਤਿਕ ਲਾਭ ਲਈ ਗਲਤ ਬਿਆਨਬਾਜ਼ੀ ਕਰਨਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ‘ਤੇ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਰਕਾਰ ਨੂੰ ਪੰਜਾਬ ਦੀ ਅਮਨ-ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਦੇ ਬਿਆਨ ਨਾਲ ਨਾ ਸਿਰਫ਼ ਲੋਕਾਂ ਵਿੱਚ ਭਰਮ ਪੈਦਾ ਹੁੰਦਾ ਹੈ, ਸਗੋਂ ਸੁਰੱਖਿਆ ਏਜੰਸੀਆਂ ਦੇ ਮਨੋਬਲ ‘ਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ। ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਲ ਕੋਈ ਸਮਝੌਤਾ ਨਹੀਂ ਹੋਣ ਦੇਵੇਗੀ ਅਤ...

India’s rapidly growing economy and evolving global supply chains make international expansion essential : Suren Uppal

India’s rapidly growing economy and evolving global supply chains make international expansion essential : Suren Uppal SUO Global to guide Indian entrepreneurs in establishing and expanding businesses in Europe SUO Global launches “Globalisation Funnel” to enable Indian businesses to expand globally Chandigarh 6 May ( Ranjeet Singh Dhaliwal ) : SUO Global Unip LDA launched its “Globalisation Funnel” initiative in Chandigarh. Addressing a press conference on the occasion, Suren Kumar Uppal, Founder and CEO of SUO Global, said that the initiative aims to support Indian businesses, startups, and MSMEs in expanding to global markets. He emphasized that India’s rapidly growing economy, improving digital infrastructure, and shifting global supply chains are making international expansion a necessity for Indian companies. The MSME and startup ecosystem is also increasingly looking to access larger global markets. Present at the event along with Suren Kumar Uppal were K R Arya (Retired IAS off...

ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਅਤੇ ਬਦਲ ਰਹੀਆਂ ਗਲੋਬਲ ਸਪਲਾਈ ਚੇਨਾਂ ਕਾਰਨ ਅੰਤਰਰਾਸ਼ਟਰੀ ਵਿਸਥਾਰ ਹੁਣ ਲਾਜ਼ਮੀ : ਸੁਰੇਨ ਉੱਪਲ

ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਅਤੇ ਬਦਲ ਰਹੀਆਂ ਗਲੋਬਲ ਸਪਲਾਈ ਚੇਨਾਂ ਕਾਰਨ ਅੰਤਰਰਾਸ਼ਟਰੀ ਵਿਸਥਾਰ ਹੁਣ ਲਾਜ਼ਮੀ : ਸੁਰੇਨ ਉੱਪਲ SUO Global ਭਾਰਤੀ ਉਦਯਮੀਆਂ ਨੂੰ ਯੂਰਪ ਵਿੱਚ ਕਾਰੋਬਾਰ ਸਥਾਪਿਤ ਅਤੇ ਵਧਾਉਣ ਵਿੱਚ ਮਦਦ ਕਰੇਗਾ SUO Global ਨੇ “Globalisation Funnel” ਦੀ ਸ਼ੁਰੂਆਤ ਕਰਕੇ ਭਾਰਤੀ ਕਾਰੋਬਾਰਾਂ ਲਈ ਗਲੋਬਲ ਵਿਸਥਾਰ ਦਾ ਰਾਹ ਖੋਲ੍ਹਿਆ ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : SUO Global Unip LDA ਨੇ ਚੰਡੀਗੜ੍ਹ ਵਿੱਚ ਆਪਣੀ “Globalisation Funnel” ਪਹਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ Suren Kumar Uppal, ਸੰਸਥਾਪਕ ਅਤੇ CEO, SUO Global ਨੇ ਕਿਹਾ ਕਿ ਇਸ ਪਹਲ ਦਾ ਉਦੇਸ਼ ਭਾਰਤੀ ਕਾਰੋਬਾਰਾਂ, ਸਟਾਰਟਅਪਾਂ ਅਤੇ MSME ਨੂੰ ਗਲੋਬਲ ਮਾਰਕੀਟਾਂ ਵਿੱਚ ਵਿਸਥਾਰ ਕਰਨ ਵਿੱਚ ਮਦਦ ਦੇਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ, ਸੁਧਰਦਾ ਡਿਜ਼ਿਟਲ ਇੰਫ੍ਰਾਸਟ੍ਰਕਚਰ ਅਤੇ ਬਦਲ ਰਹੀਆਂ ਗਲੋਬਲ ਸਪਲਾਈ ਚੇਨਾਂ ਕਾਰਨ ਹੁਣ ਭਾਰਤੀ ਕੰਪਨੀਆਂ ਲਈ ਅੰਤਰਰਾਸ਼ਟਰੀ ਵਿਸਥਾਰ ਲਾਜ਼ਮੀ ਹੋ ਗਿਆ ਹੈ। MSME ਅਤੇ ਸਟਾਰਟਅਪ ਇਕੋਸਿਸਟਮ ਵੀ ਵੱਡੀਆਂ ਗਲੋਬਲ ਮਾਰਕੀਟਾਂ ਤੱਕ ਪਹੁੰਚ ਬਣਾਉਣ ਵੱਲ ਵੱਧ ਰਿਹਾ ਹੈ। ਇਸ ਮੌਕੇ ‘ਤੇ ਸੁਰੇਨ ਕੁਮਾਰ ਉੱਪਲ ਦੇ ਨਾਲ K R Arya (ਸੇਵਾਮੁਕਤ IAS ਅਧਿਕਾਰੀ), Rukum Satyarth, Karamvir Diwan ਅਤੇ ...

ਸਫਾਈ ਸੇਵਕਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਮੋਹਾਲੀ ਦਾ ਘਿਰਾਓ

ਸਫਾਈ ਸੇਵਕਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਮੋਹਾਲੀ ਦਾ ਘਿਰਾਓ ਮਜ਼ਦੂਰਾਂ ਨਾਲ ਧੱਕਾ ਕਰਨਾ ਬੰਦ ਕਰੋ : ਪ੍ਰਧਾਨ ਅਜੀਤ ਸਿੰਘ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਰਾਂਗੇ ਵੱਡਾ ਸੰਘਰਸ਼ : ਬਲਵਿੰਦਰ ਕੁੰਭੜਾ  ਐਸ.ਏ.ਐਸ.ਨਗਰ 6 ਮਈ ( ਰਣਜੀਤ ਧਾਲੀਵਾਲ ) : ਅੱਜ ਮਿਤੀ 6 ਮਈ ਨੂੰ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਨਗਰ ਨਿਗਮ ਮੋਹਾਲੀ ਦਾ ਘਿਰਾਓ ਕੀਤਾ ਗਿਆ। ਜਿਸ ਵਿੱਚ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਚੇਅਰਮੈਨ ਰਾਜਪਾਲ, ਜਨਰਲ ਸੈਕਟਰੀ ਪਰਵਿੰਦਰ ਸਿੰਘ ਤੇ ਮੋਹਾਲੀ ਦੇ ਸਫਾਈ ਸੇਵਕਾਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਮੋਹਾਲੀ ਖ਼ਿਲਾਫ਼ ਕੱਪੜੇ ਖੋਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਤ ਦੀ ਗਰਮੀ ਵਿੱਚ ਸਫਾਈ ਮਜ਼ਦੂਰਾਂ ਨੇ ਨਗਰ ਨਿਗਮ ਮੋਹਾਲੀ ਦੀ ਨੀਂਦ ਖੋਲਣ ਲਈ ਜੰਮ ਕੇ ਨਾਅਰੇਬਾਜ਼ੀ ਕੀਤੀ।  ਉਨ੍ਹਾਂ ਕਿਹਾ ਕਿ ਸਫਾਈ ਸੇਵਕ ਮਜ਼ਦੂਰਾਂ ਵੱਲੋਂ ਪੰਜ ਮਹੀਨੇ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਮੋਹਾਲੀ ਮੰਗ ਪੱਤਰ ਦਿੱਤਾ ਸੀ ਜਿਵੇਂ ਕਿ ਲੰਬੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਸਫਾਈ ਮਜ਼ਦੂਰਾਂ ਦੀ ਸਿਹਤ ਨੂੰ ਦੇਖਦਿਆਂ ਗੁੜ ਤੇਲ ਸਫਾਈ ਸੇਵਕਾਂ ਨੂੰ ਵਰਦੀਆਂ, ਅੱਠ ਘੰਟੇ ਤੋਂ ਜ਼ਿਆਦਾ ਡਿਊਟੀ ਨਾ ਕਰਾਉਣਾ, ਤਨਖਾਹਾਂ ਘੱਟ ਹੋਣ ਕਾਰਨ ਮਜ਼ਦੂਰਾਂ ਕੋਲ ਸਮ...

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ ਸਬੰਧੀ ਪ੍ਰੋਗਰਾਮ ਉਲੀਕੇ ਗਏ

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ ਸਬੰਧੀ ਪ੍ਰੋਗਰਾਮ ਉਲੀਕੇ ਗਏ ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਾਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਫੈਡਰਲ ਕੌਸਲ ਦੀ ਮੀਟਿੰਗ ਰੇਲਵੇ ਦੇ ਦਫਤਰ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਡਰਲ ਕੌਂਸਲ ਦੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵਲੋਂ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਪਿਛਲੇ ਕੀਤੇ ਐਕਸ਼ਨਾ ਦਾ ਰਿਵਊ ਕੀਤਾ ਗਿਆ ਜਿਸ ਸੂਬੇ ਅੰਦਰ ਵੱਖ ਵੱਖ ਸਥਾਨਾ ਤੇ ਮਨਾਏ ਮਈ ਦਿਵਸ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਪਰੰਤ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਆਗੂਆਂ ਵਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ, ਵਿਭਾਗੀ ਜੱਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।  ਇਸ ਉਪਰੰਤ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ ਜਿਸ ਅਨੁਸਾਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਮਿਤੀ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਪ੍ਰਤੀਨਿੱਧ ਕਨਵੈਨਸ਼ਨ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਮਿਤੀ 27 ਮਈ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਦੀ ਤਿਆਰੀ ਕੀਤੀ ਗਈ, ਆਲ ਇੰਡੀਆ ਸਟੇਟ ਗੌਰਮਿੰਟ ਇੰਪ...

Summer heat can trigger rise in kidney stones, UTIs : expert

Summer heat can trigger rise in kidney stones, UTIs : expert Chandigarh 6 May ( Ranjeet Singh Dhaliwal ) : As temperatures soar across in the region, there is a noticeable surge in kidney-related ailments—particularly kidney stones and urinary tract infections (UTIs). The rising heat is directly impacting urinary health, making awareness and prevention more important than ever. Dr. Vidur Bhalla, Director & HOD – Urology at Park Hospital Panchkula said that the primary culprit behind this seasonal spike is dehydration. “During hot weather, the body loses significant amounts of water through sweating. When this fluid loss is not adequately replaced, urine becomes concentrated, allowing minerals like calcium, oxalate, and uric acid to crystallize and form kidney stones.” At the same time, reduced water intake leads to less frequent urination, creating an ideal environment for bacteria to multiply in the urinary tract—resulting in infections, he said. Hospitals across India are already...

ਗਰਮੀਆਂ ਵਿੱਚ ਕਿਡਨੀ ਦੀ ਪੱਥਰੀ ਅਤੇ ਪਿਸ਼ਾਬ ਨਾਲੀ ਦੀ ਲਾਗ ਦਾ ਖ਼ਤਰਾ ਵਧ ਜਾਂਦਾ ਹੈ : ਮਾਹਰ

ਗਰਮੀਆਂ ਵਿੱਚ ਕਿਡਨੀ ਦੀ ਪੱਥਰੀ ਅਤੇ ਪਿਸ਼ਾਬ ਨਾਲੀ ਦੀ ਲਾਗ ਦਾ ਖ਼ਤਰਾ ਵਧ ਜਾਂਦਾ ਹੈ : ਮਾਹਰ  ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਕਿਡਨੀ ਨਾਲ ਸਬੰਧਤ ਬਿਮਾਰੀਆਂ, ਖਾਸ ਕਰਕੇ ਕਿਡਨੀ ਦੀ ਪੱਥਰੀ ਅਤੇ ਪਿਸ਼ਾਬ ਨਾਲੀ ਦੀ ਲਾਗ (UTIs) ਵਿੱਚ ਕਾਫ਼ੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਗਰਮੀ ਸਿੱਧੇ ਤੌਰ 'ਤੇ ਪਿਸ਼ਾਬ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਨਾਲ ਜਾਗਰੂਕਤਾ ਅਤੇ ਰੋਕਥਾਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਡਾਇਰੈਕਟਰ ਅਤੇ ਐਚਓਡੀ-ਯੂਰੋਲੋਜੀ ਵਿਭਾਗ, ਪਾਰਕ ਹਸਪਤਾਲ, ਪੰਚਕੂਲਾ, ਡਾ ਵਿਦੁਰ ਭੱਲਾ, ਨੇ ਕਿਹਾ ਕਿ ਇਸ ਮੌਸਮੀ ਵਾਧੇ ਦਾ ਮੁੱਖ ਕਾਰਨ ਡੀਹਾਈਡਰੇਸ਼ਨ ਹੈ। ਗਰਮ ਮੌਸਮ ਵਿੱਚ, ਸਰੀਰ ਪਸੀਨੇ ਰਾਹੀਂ ਬਹੁਤ ਸਾਰਾ ਪਾਣੀ ਗੁਆ ਦਿੰਦਾ ਹੈ। ਜਦੋਂ ਇਹ ਤਰਲ ਪਦਾਰਥ ਢੁਕਵੇਂ ਢੰਗ ਨਾਲ ਨਹੀਂ ਭਰਿਆ ਜਾਂਦਾ, ਤਾਂ ਪਿਸ਼ਾਬ ਸੰਘਣਾ ਹੋ ਜਾਂਦਾ ਹੈ, ਜਿਸ ਨਾਲ ਕੈਲਸ਼ੀਅਮ, ਆਕਸਾਲੇਟ ਅਤੇ ਯੂਰਿਕ ਐਸਿਡ ਵਰਗੇ ਖਣਿਜ ਕ੍ਰਿਸਟਲਾਈਜ਼ ਹੋ ਜਾਂਦੇ ਹਨ, ਜਿਸ ਨਾਲ  ਕਿਡਨੀ  ਦੀ ਪੱਥਰੀ ਬਣ ਜਾਂਦੀ ਹੈ।  ਡਾ ਭੱਲਾ ਨੇ ਅੱਗੇ ਕਿਹਾ ਕਿ ਘੱਟ ਪਾਣੀ ਪੀਣ ਨਾਲ ਪਿਸ਼ਾਬ ਵੀ ਘੱਟ ਜਾਂਦਾ ਹੈ, ਬੈਕਟੀਰੀਆ ਲਈ ਪਿਸ਼ਾਬ ਨਾਲੀ ਵਿੱਚ ਵਧਣ-ਫੁੱਲਣ ਲਈ ਇੱਕ ਆਦਰਸ਼ ਵਾਤਾਵਰਣ ਬਣਦਾ ਹੈ ਅਤੇ ਲਾਗ ਦਾ ਕਾਰਨ ਬਣਦਾ ਹੈ। ਆਮ ਜੋਖਮ ਦੇ ਕਾਰਕਾਂ ਵਿੱਚ ਪਾਣੀ ਦੀ ਘਾਟ, ਗਰਮੀ ਕਾਰਨ ...