ਅਮਰੀਕਾ ਇਰਾਨ ਇਰਾਕ ਦੀ ਲੜਾਈ ਦੌਰਾਨ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਕਰਵਾਇਆ ਬੇਗਾਨੇ ਹੋਣ ਦਾ ਅਹਿਸਾਸ : ਲੱਖੋਵਾਲ
ਅਮਰੀਕਾ ਇਰਾਨ ਇਰਾਕ ਦੀ ਲੜਾਈ ਦੌਰਾਨ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਕਰਵਾਇਆ ਬੇਗਾਨੇ ਹੋਣ ਦਾ ਅਹਿਸਾਸ : ਲੱਖੋਵਾਲ
ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਖੇਤੀ ਬਿਲ ਨਾ ਲਿਆ ਕੇ ਕੀਤਾ ਕਿਸਾਨਾਂ ਨਾਲ ਧੋਖਾ
ਚੰਡੀਗੜ੍ਹ 18 ਮਾਰਚ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਵਿੱਚ ਐਨ ਡੀ ਏ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਦੇਸ਼ ਦੇ ਵਾਸੀਆਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਹੋ ਕਿਉਂਕਿ ਜਦੋਂ ਵੀ ਕੋਈ ਦੁਨੀਆ ਉੱਤੇ ਆਫਤਾਂ ਆਉਂਦੀ ਹੈ ਤਾਂ ਹਰੇਕ ਦੇਸ਼ ਦਾ ਮੁਖੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਮੁਹਈਆ ਕਰਾਉਂਦਾ ਹੈ ਲੁੜੰਦੀਆਂ ਚੀਜ਼ਾਂ ਦੇ ਭਾਅ ਘੱਟ ਕੀਤੇ ਜਾਂਦੇ ਹਨ ਤਾਂ ਜੋ ਲੋਕ ਆਪਣਾ ਕਠਿਨਾਈਆਂ ਸਮੇਂ ਸਹੀ ਜੀਵਨ ਬਤੀਤ ਕਰ ਸਕਣ ਪਰ ਭਾਰਤ ਦੀ ਸਰਕਾਰ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਹੈ ਉਸ ਨੇ ਡੀਜ਼ਲ, ਪੈਟਰੋਲ, ਘਰੇਲੂ ਲੋੜੀਦੀਆਂ ਵਸਤੂਆਂ ਦੇ ਰੇਟ ਵਧਾ ਕੇ ਅਸਮਾਨ ਸੋਣ ਲਾ ਦਿੱਤੇ ਹਨ ਕੀ ਸਰਕਾਰ ਹੋਰ ਦੇਸ਼ਾਂ ਦੇ ਯੁੱਧ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਰਤ ਦੇਸ਼ ਦੇ ਲੋਕਾਂ ਉੱਪਰ ਮਹਿਗਾਈ ਦਾ ਬੋਝ ਪਾ ਕੇ ਲੋਕਾਂ ਨੂੰ ਲੁੱਟਣਾ ਚਾਹੁੰਦੀ ਹੈ ਕਿਉਂਕਿ ਦੇਸ਼ ਦੇ ਲੋਕ ਤਾਂ ਪਹਿਲਾਂ ਹੀ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵਾਸੀਆਂ ਦੀ ਲੁੱਟ ਕਰਨ ਵਿੱਚ ਸਾਥ ਦੇ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿੱਚ ਵਸੇ ਹੋਏ ਲੋਕਾਂ ਨੂੰ ਭਾਰਤ ਲਿਆਉਣ ਲਈ ਜੋ ਐਡਵਾਈਜਰੀ ਜਾਰੀ ਕੀਤੀ ਸੀ ਉਸ ਨੂੰ ਦੇਖਦੇ ਹੋਏ ਲੋਕਾਂ ਨੇ ਅਰਪ ਕੰਟਰੀਆਂ ਛੱਡ ਕੇ ਵਾਪਸ ਭਾਰਤ ਆਉਣ ਲਈ ਟਿਕਟਾਂ ਬੁੱਕ ਕਰਾਉਣੀਆਂ ਚਾਹੀਦੀਆਂ ਤਾਂ ਉਹਨਾਂ ਹਵਾਈ ਟਿਕਟਾਂ ਦਾ ਰੇਟ ਚਾਰ ਚਾਰ ਗੁਣਾ ਜਿਆਦਾ ਲੈ ਰਹੀਆਂ ਹਨ ਏਅਰਲਾਈਨਾ ਪਰ ਸਰਕਾਰ ਦਾ ਉਨਾਂ ਉੱਪਰ ਕੋਈ ਕੰਟਰੋਲ ਨਹੀਂ ਅਸੀਂ ਮੰਗ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਜਦੋਂ ਜੰਗ ਦਾ ਮਾਹੌਲ ਬਣਿਆ ਹੋਇਆ ਤਾਂ ਦੇਸ਼ ਵਾਸੀਆਂ ਨੂੰ ਸਸਤੇ ਰੇਟ ਤੇ ਚੀਜ਼ਾਂ ਮੁਹਈਆ ਕਰਾਈਆਂ ਜਾਣ ਤੇ ਜੋ ਏਅਰਲਾਈਨ ਕੰਪਨੀਆਂ ਟਿਕਟਾਂ ਦੇ ਰੇਟ ਚਾਰ ਗੁਣਾ ਵਧਾ ਕੇ ਬੈਠੀਆਂ ਹਨ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਬਜਟ ਸੈਸ਼ਨ ਚੱਲ ਰਿਹਾ ਸੀ ਉਹ ਸੈਸ਼ਨ ਖਤਮ ਹੋ ਗਿਆ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਅਸੀਂ ਖੇਤੀ ਡਰਾਫਟ ਬਿੱਲ ਲੈ ਕੇ ਆਵਾਂਗੇ ਪਰ ਇਹ ਬਜਟ ਸੈਸ਼ਨ ਸਰਕਾਰ ਦਾ ਆਖਰੀ ਬਜਟ ਸੈਸ਼ਨ ਸੀ ਇਸ ਸਰਕਾਰ ਨੇ ਵਿਧਾਨ ਸਭਾ ਵਿੱਚ ਖੇਤੀ ਸਬੰਧੀ ਕੋਈ ਬਿੱਲ ਨਾ ਲਿਆ ਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਵੀ ਭੱਜ ਚੁੱਕੇ ਹਨ ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ 2027 ਦੀਆਂ ਚੋਣਾਂ ਦੌਰਾਨ ਭੁਗਤਨਾ ਪਵੇਗਾ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋ ਸੰਯੁਕਤ ਮੋਰਚਾ ਚ ਗੱਲ ਰੱਖਾਂਗੇ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਡਟਵਾਂ ਵਿਰੋਧ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਬਿਲਕੁਲ ਬਾਂਹ ਨਹੀਂ ਫੜੀ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਪਰ ਅੱਜ ਭਗਵੰਤ ਮਾਨ ਕਹਿ ਰਿਹਾ ਹੈ ਕਿ ਐਮ ਐਸ ਪੀ ਕੇਂਦਰ ਸਰਕਾਰ ਦੇ ਸਕਦੀ ਹੈ। ਸੂਬਾ ਸਰਕਾਰ ਨਹੀਂ ਪਰ ਜਦੋਂ ਸਰਕਾਰ ਬਣਾਉਣੀ ਸੀ ਉਸ ਸਮੇਂ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨਾਲ ਇਹ ਧਰੋ ਕਿਉਂ ਕਮਾਇਆ ਗਿਆ ਕਿ ਅਸੀਂ ਐਮ ਐਸ ਪੀ ਤੇ ਫਸਲ ਚੱਕਾਂਗੇ ਉੱਪਰੋਂ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਦੁਰ ਵਿਵਹਾਰ ਕੀਤਾ ਹੈ ਜੋ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Comments
Post a Comment