ਮੋਹਾਲੀ ਜਿਲ੍ਹੇ ਦੇ 12 ਪਿੰਡ ਦੀ ਜਮੀਨ ਗਮਾਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ ਦੇ ਵਿਰੋਧ ਵਿੱਚ ਗਮਾਡਾ ਦਫਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ
ਮੋਹਾਲੀ ਜਿਲ੍ਹੇ ਦੇ 12 ਪਿੰਡ ਦੀ ਜਮੀਨ ਗਮਾਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ ਦੇ ਵਿਰੋਧ ਵਿੱਚ ਗਮਾਡਾ ਦਫਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ
ਐਸ.ਏ.ਐਸ.ਨਗਰ 10 ਅਪ੍ਰੈਲ ( ਰਣਜੀਤ ਧਾਲੀਵਾਲ ) : ਮੋਹਾਲੀ ਜਿਲ੍ਹੇ ਦੇ ਤਕਰੀਬਨ 12 ਪਿੰਡ ਦੀ ਜਮੀਨ ਜੋ ਗਮਾਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ ਦੇ ਵਿਰੋਧ ਵਿੱਚ ਗਮਾਡਾ ਦਫਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਅੱਜ ਸੀ.ਪੀ.ਆਈ. ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਜਿਲ੍ਹਾ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਅਤੇ ਗਮਾਡਾ ਦੇ ਅਧਿਕਾਰੀਆਂ ਵੱਲੋਂ ਕਿਸਾਂਨਾਂ ਦੀਆਂ ਜਮੀਨਾ ਜਬਰਦਸਤੀ ਗੈਰ ਕਾਨੂੰਨੀ ਤਰੀਕੇ ਨਾਲ ਖੋਹਣ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕੀਤੀ ਵਿਸ਼ਵਾਸ ਦਿਵਾਇਆ ਕਿ ਸੀ.ਪੀ.ਆਈ. ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੀਕ ਡਟਕੇ ਸਾਥ ਦੇਵੇਗੀ ਅਤੇ ਇਸ ਅੰਦੋਲਨ ਵਿੱਚ ਜ਼ੋਰਦਾਰ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਬੋਲਦੇ ਕਾਮਰੇਡ ਬਰਾੜ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ਦੀ ਤਰਜ ਤੇ ਕਿਸਾਨਾਂ ਦੀ ਸਹਿਮਤੀ ਦੇ ਨਾਲ ਜਮੀਨ ਐਕਵਾਇਰ ਕੀਤੀ ਜਾਵੇ, ਜਦੋਂ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸਿਰਫ ਬਹੁਤ ਘੱਟ ਪ੍ਰਤੀਸ਼ਤ ਹਿੱਸਾ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਜੋ ਜਮੀਨਾਂ ਇਹਨਾਂ ਪਿੰਡਾਂ ਦੀਆਂ ਲਿੱਤੀਆਂ ਜਾ ਰਹੀਆਂ ਹਨ ਉਸਦੀ ਸਰਕਾਰ ਨੂੰ ਹੁਣ ਮੌਕੇ ਤੇ ਕੋਈ ਜਰੂਰਤ ਨਹੀਂ ਹੈ, ਪਰ ਸਰਕਾਰ ਤੇ ਗਮਾਡਾ ਪੂੰਜੀਪਤੀਆਂ ਨਾਲ ਮਿਲ ਕੇ ਕਿਸਾਨਾਂ ਦੀ ਜਮੀਨਾਂ ਬਿਨ੍ਹਾ ਕਿਸੇ ਲੋੜ ਤੋਂ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਧੱਕੇ ਨਾਲ ਹੋ ਰਹੀ ਹੈ, ਪਰ ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬੀਆਂ ਦੇ ਗੱੁਸੇ ਅੱਗੇ ਹਰ ਹਾਲਤ ਵਿੱਚ ਝੁਕਣਾ ਪਵੇਗਾ। ਉਹਨਾਂ ਦੋਸ਼ ਲਗਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੋਪਰਟੀ ਡੀਲਰਾਂ ਦਾ ਕੰਮ ਕਰ ਰਹੀ ਹੈ ਅਤੇ ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ। ਇਸ ਮੌਕੇ ਬੋਲਦਿਆਂ ਪ੍ਰੋਗਰੈਸਿਵ ਫਰੰਟ ਦੇ ਚੇਅਰਮੈਂਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਫਰੰਟ ਵੱਲੋਂ ਕਿਸਾਨਾਂ ਦੀਆਂ ਇਹਨਾਂ ਮੰਗਾਂ ਦੀ ਡੱਟ ਕੇ ਹਮਾਇਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ੍ਹ ਕੇ ਇਸ ਅੰਦੋਲਨ ਦਾ ਹਿੱਸਾ ਬਣਨ ਤਾਂ ਕਿ ਪੰਜਾਬ ਨੂੰ ਉਜੜਨ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਜਿਹੜੇ ਪਿੰਡਾਂ ਦੀਆਂ ਜਮੀਨਾਂ ਸਰਕਾਰ ਵੱਲੋਂ ਲਈਆਂ ਗਈਆਂ ਹਨ ਅਤੇ ਹੁਣ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਪਿੰਡਾਂ ਵਿੱਚ 80% ਲੋਕ ਜੋ ਗੈਰ ਜਮੀਨੇ ਹਨ, ਸਬੰਧੀ ਸਰਕਾਰ ਨੇ ਕੋਈ ਨੀਤੀ ਨਹੀਂ ਬਣਾਈ। ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ, ਕਰਨੈਲ ਸਿੰਘ ਪਿੰਡ ਕੁਰੜੀ, ਹਰਮਿੰਦਰ ਸਿੰਘ, ਹਰਬੰਸ ਸਿੰਘ, ਗੁਰਜੀਤ ਸਿੰਘ, ਬਲਬੀਰ ਸਿੰਘ (ਪਿੰਡ ਪੱਤੋਂ), ਹਰਜੀਤ ਸਿੰਘ, ਗੁਰਵੀਰ ਸਿੰਘ ਅੰਟਾਲ ਐਡੋਵਕੇਟ, ਜਰਨੈਲ ਸਿੰਘ (ਪਿੰਡ ਬੜੀ), ਹਰਮੇਲ ਸਿੰਘ ਚੌਲਟਾ, ਸਤਵਿੰਦਰ ਸਿੰਘ ਕੁਰਾਲਾ ਅਤੇ ਗੁਖਵੰਤ ਸਿੰਘ ਹੁੰਦਲ ਵੀ ਸ਼ਾਮਲ ਹੋਏ।

Comments
Post a Comment