ਸੰਜੇ ਟੰਡਨ ਵੱਲੋਂ ਟ੍ਰਾਫੀ ਦਾ ਅਨਾਵਰਣ, 14 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਸਿਤਾਰਿਆਂ ਨਾਲ ਸਜਿਆ ਰਿਸ਼ੀ ਬਰਦਰਜ਼ T20 ਟੂਰਨਾਮੈਂਟ
ਸੰਜੇ ਟੰਡਨ ਵੱਲੋਂ ਟ੍ਰਾਫੀ ਦਾ ਅਨਾਵਰਣ, 14 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਸਿਤਾਰਿਆਂ ਨਾਲ ਸਜਿਆ ਰਿਸ਼ੀ ਬਰਦਰਜ਼ T20 ਟੂਰਨਾਮੈਂਟ
ਚੰਡੀਗੜ੍ਹ 11 ਅਪ੍ਰੈਲ ( ਰਣਜੀਤ ਧਾਲੀਵਾਲ ) : ਰਿਸ਼ੀ ਬਰਦਰਜ਼ ਟੀ20 ਕ੍ਰਿਕਟ ਟੂਰਨਾਮੈਂਟ (ਸੀਜ਼ਨ-4) ਦੀ ਟ੍ਰਾਫੀ ਦਾ ਅਨਾਵਰਣ ਸੈਕਟਰ-27 ਸਥਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤਾ ਗਿਆ। ਇਸ ਨਾਲ ਹੀ 14 ਤੋਂ 17 ਅਪ੍ਰੈਲ ਤੱਕ ਡੇਰਾਬੱਸਸੀ ਦੇ ਕ੍ਰਿਕਜ਼ਿਲਾ ਵਿੱਚ ਹੋਣ ਵਾਲੇ ਇਸ ਰੋਮਾਂਚਕ ਟੂਰਨਾਮੈਂਟ ਦੀ ਸ਼ੁਰੂਆਤ ਦਾ ਐਲਾਨ ਹੋ ਗਿਆ ਹੈ। ਟ੍ਰਾਫੀ ਦਾ ਅਨਾਵਰਣ ਬੀਸੀਸੀਆਈ ਦੀ ਗਵਰਨਿੰਗ ਕੌਂਸਲ (ਡਬਲਯੂਪੀਐਲ) ਦੇ ਮੈਂਬਰ ਸੰਜੇ ਟੰਡਨ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਬਾਲੀਵੁੱਡ ਅਤੇ ਪਾਲੀਵੁੱਡ ਨਾਲ ਜੁੜੇ ਸਚਿਨ ਰਿਸ਼ੀ ਅਤੇ ਰਾਜੀਵ ਰਿਸ਼ੀ ਸਮੇਤ ਕ੍ਰਿਕਟ ਅਤੇ ਮੀਡੀਆ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਸੰਜੇ ਟੰਡਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਲਈ “ਸਟੈਪਿੰਗ ਸਟੋਨ” ਸਾਬਤ ਹੁੰਦੇ ਹਨ। ਉਨ੍ਹਾਂ ਨੇ ਖੇਤਰ ਵਿੱਚ ਹੋਰ ਕ੍ਰਿਕਟ ਗਤੀਵਿਧੀਆਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ ‘ਤੇ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਮੁਕਾਬਲੇ ਦਾ ਮੰਚ ਮਿਲਦਾ ਹੈ। ਆਯੋਜਕਾਂ ਮੁਤਾਬਕ, ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਫਰਸਟ-ਕਲਾਸ, ਰਣਜੀ ਟ੍ਰਾਫੀ ਅਤੇ ਆਈਪੀਐਲ ਦਾ ਤਜਰਬਾ ਰੱਖਣ ਵਾਲੇ ਖਿਡਾਰੀ ਸ਼ਾਮਲ ਹੋਣਗੇ। ਯਸ਼ ਢੁੱਲ, ਮਨਨ ਵੋਹਰਾ, ਰਿਸ਼ੀ ਧਵਨ, ਅੰਕਿਤ ਕੁਮਾਰ, ਸਰੂਲ ਕੰਵਰ ਅਤੇ ਸਵਾਸਤਿਕ ਚਿਕਾਰਾ ਵਰਗੇ ਮਸ਼ਹੂਰ ਖਿਡਾਰੀ ਮੈਦਾਨ ‘ਚ ਨਜ਼ਰ ਆਉਣਗੇ, ਜਿਸ ਨਾਲ ਮੁਕਾਬਲੇ ਕਾਫ਼ੀ ਰੋਮਾਂਚਕ ਰਹਿਣ ਦੀ ਉਮੀਦ ਹੈ।ਚਾਰ ਦਿਨ ਚੱਲਣ ਵਾਲਾ ਇਹ ਟੂਰਨਾਮੈਂਟ ਲੀਗ-ਕਮ-ਨਾਕਆਉਟ ਫਾਰਮੈਟ ‘ਚ ਖੇਡਿਆ ਜਾਵੇਗਾ ਅਤੇ ਇਸਦਾ ਫਾਈਨਲ ਮੁਕਾਬਲਾ 17 ਅਪ੍ਰੈਲ ਨੂੰ ਹੋਵੇਗਾ। ਜੇਤੂ ਅਤੇ ਉਪ-ਜੇਤੂ ਟੀਮਾਂ ਲਈ ਲਗਭਗ 3 ਲੱਖ ਰੁਪਏ ਦੀ ਇਨਾਮੀ ਰਕਮ ਰੱਖੀ ਗਈ ਹੈ। ਇਹ ਟੂਰਨਾਮੈਂਟ ਕੇਐਸ ਰੀਅਲ ਐਸਟੇਟ, ਐਸ. ਟਿੰਕੂ ਕ੍ਰਿਕਟ ਅਕੈਡਮੀ, ਗੋਰਟਨਸ਼ਾਇਰ, ਡਿਸਕਵਰੀ ਸਪੋਰਟਸ, ਸਟੈਡਫਾਸਟ ਨਿਊਟ੍ਰਿਸ਼ਨ, ਸੈਂਕੋਨ ਰੈਡਬੈਕਸ, ਬੈਕੁੰਠ, ਭਗਵਤੀ ਰਾਈਸ, ਈਸ਼ਾਨ ਵੈਲਨੈੱਸ, ਨਿਊਟ੍ਰਿਸ਼ਨ ਵੈਲੀ ਅਤੇ ਕੁਗੇਲਬਲਿਟਜ਼ ਕਲਿਨਿਕ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

Comments
Post a Comment