ਆਪ ਦੇ 7 ਐਮ ਪੀਜ਼ ਤੋਂ ਬਾਅਦ ਅਨੇਕਾਂ ਵਿਧਾਇਕ ਵੀ ਭਾਜਪਾ ਵਿਚ ਹੋਣਗੇ ਸ਼ਾਮਲ: ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ 24 ਅਪ੍ਰੈਲ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ 7 ਰਾਜ ਸਭਾ ਮੈਂਬਰਾਂ ਤੋਂ ਬਾਅਦ ਹੁਣ ਅਨੇਕਾਂ ਵਿਧਾਇਕ ਵੀ ਭਾਜਪਾ ਵਿਚ ਸ਼ਾਮਲ ਹੋ ਜਾਣਗੇ। ਇਥੇ ਇਕ ਪ੍ਰੈਸ ਕਾਨਫਰੰਸ ਵਿਚ ਅਕਾਲੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਇਹ ਵਾਅਦਾ ਕਰ ਕੇ ਸੱਤਾ ਵਿਚ ਆਈ ਸੀਕਿ ਉਹ ਬਦਲਾਅ ਲਿਆਵੇਗੀ ਪਰ ਇਹ ਖੁਦ ਹੀ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਵਿਚ ਉਲਝ ਗਈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਇਸਦੇ ਸੰਸਥਾਪਕ ਮੈਂਬਰ ਹੀ ਪਾਰਟੀ ਛੱਡ ਗਏ ਤੇ ਹੁਣ ਸੰਦੀਪ ਪਾਠਕ ਤੇ ਰਾਘਵ ਚੱਢਾ ਵਰਗੇ ਮੈਂਬਰ ਜਿਹਨਾਂ ਨੇ ਪੰਜਾਬ ਵਿਚ ਆਪ ਦੀ ਸਿਰਜਣਾ ਕੀਤੀ, ਨੇ ਪੰਜ ਹੋਰ ਐਮ ਪੀਜ਼ ਦੇ ਨਾਲ ਰਲ ਕੇ ਪਾਰਟੀ ਛੱਡ ਦਿੱਤੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਐਮ ਐਲ ਏਜ਼ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਸ਼ੁਰੂਆਤ ਜਲੰਧਰ ਤੇ ਲੁਧਿਆਣਾ ਤੋਂ ਹੋਵੇਗੀ ਤੇ ਜਲਦੀ ਹੀ ਆਪ ਸਰਕਾਰ ਘੱਟ ਗਿਣਤੀ ਵਿਚ ਆ ਕੇ ਡਿੱਗ ਵੀ ਸਕਦੀ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਭਾਜਪਾ ਵਿਚ ਸ਼ਾਮਲ ਹੋ ਜਾਣ ਤਾਂ ਜੋ ਆਪਣੀ ਗਲਤ ਢੰਗ ਨਾਲ ਕਮਾਈ ਦੌਰ ਜੋ ਉਹਨਾਂ ਨੇ ਆਸਟਰੇਲੀਆ ਭੇਜੀ ਦਾ ਬਚਾਅ ਕਰ ਸਕਣ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਹਾਲਾਤਾਂ ਲਈ ਆਪ ਖੁਦ ਹੀ ਜ਼ਿੰਮੇਵਾਰ ਹੈ ਤੇ ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹਨਾਂ ਸੂਬੇ ਤੋਂ ਬਾਹਰਲਿਆਂ ਨੂੰ ਰਾਜ ਸਭਾ ਸੀਟਾਂ ਕਿਉਂ ਦਿੱਤੀਆਂ ?
Comments
Post a Comment