Skip to main content

ਐਨ ਆਰ ਆਈ ਪੰਜਾਬੀਆਂ ਲਈ ਖੁਸ਼ਖਬਰੀ, ਦੇਸ਼ ਪਰਤਦਿਆਂ ਹੀ ਬਣਵਾ ਸਕਣਗੇ OCI ਕਾਰਡ

ਐਨ ਆਰ ਆਈ ਪੰਜਾਬੀਆਂ ਲਈ ਖੁਸ਼ਖਬਰੀ, ਦੇਸ਼ ਪਰਤਦਿਆਂ ਹੀ ਬਣਵਾ ਸਕਣਗੇ OCI ਕਾਰਡ  ਸਰਕਾਰ ਵਲੋਂ 6 ਮਹੀਨੇ ਸਟੇਅ ਦੀ ਸ਼ਰਤ ਖ਼ਤਮ, ਵਿਦੇਸ਼ੀ ਪਤੀ-ਪਤਨੀ ਲਈ ਨਿਯਮ ਹੋਏ ਸਖ਼ਤ ਇਤਿਹਾਸਕ ਘਟਨਾਵਾਂ ਚੰਡੀਗੜ੍ਹ 23 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਕਾਰਡ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਕਦਮ ਨਾਲ ਲੱਖਾਂ NRIs ਨੂੰ ਲਾਭ ਹੋਵੇਗਾ, ਜਿਨ੍ਹਾਂ ਵਿੱਚ ਪੰਜਾਬੀ ਮੂਲ ਦੇ ਲੋਕ ਵੀ ਸ਼ਾਮਲ ਹਨ। NRIs ਨੂੰ ਹੁਣ OCI ਕਾਰਡ ਲਈ ਅਰਜ਼ੀ ਦੇਣ ਲਈ ਲਗਾਤਾਰ ਛੇ ਮਹੀਨਿਆਂ ਲਈ ਭਾਰਤ ਵਿੱਚ ਰਹਿਣ ਦੀ ਲੋੜ ਨਹੀਂ ਹੈ। ਨਵੇਂ ਨਿਯਮਾਂ ਦੇ ਤਹਿਤ, ਇੱਕ NRI ਭਾਰਤ ਆਉਣ ‘ਤੇ ਤੁਰੰਤ OCI ਕਾਰਡ ਲਈ ਅਰਜ਼ੀ ਦੇ ਸਕਦਾ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਵਿਦੇਸ਼ੀ ਮੂਲ ਦੇ ਜੀਵਨ ਸਾਥੀ ਨੂੰ OCI ਕਾਰਡ ਜਾਰੀ ਕਰਨ ਸੰਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਵਿਦੇਸ਼ੀ ਮੂਲ ਦੇ ਜੀਵਨ ਸਾਥੀ ਨੂੰ ਹੁਣ ਆਪਣੇ ਪਾਸਪੋਰਟਾਂ ਦੇ ਨਵੀਨੀਕਰਨ ਸਮੇਂ ਇਹ ਦੱਸਣ ਦੀ ਲੋੜ ਹੈ ਕਿ ਉਹ ਇਸ ਸਮੇਂ ਆਪਣੇ ਭਾਰਤੀ ਮੂਲ ਦੇ ਜੀਵਨ ਸਾਥੀ ਨਾਲ ਭਾਰਤ ਵਿੱਚ ਰਹਿ ਰਹੇ ਹਨ। ਤਲਾਕ ਦੀ ਸਥਿਤੀ ਵਿੱਚ ਵਿਦੇਸ਼ੀ ਮੂਲ ਦੇ ਜੀਵਨ ਸਾਥੀ ਕੋਲ ਮੌਜੂਦ OCI ਕਾਰਡ ਨੂੰ ਰੱਦ ਮੰਨਿਆ ਜਾਵੇਗਾ; ਇਸ ਤੋਂ ਬਾਅਦ, ਭਾਰਤ ਵਿੱਚ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਸਿਰਫ਼ ਉਨ੍ਹਾਂ ਦੇ ਵੀਜ਼ੇ ਦੀ ਵੈਧਤਾ ਮਿਆਦ ਤੱਕ ਸੀਮਤ ਰਹੇਗਾ। ਇਸ ਤੋਂ...

ਵੜਿੰਗ ਨੇ ਮੋਦੀ ਨੂੰ ਚਿੱਠੀ ਲਿੱਖ ਕੇ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ, ਕਿਹਾ: ਜੁਰਮ ਦੀ ਵਡਿਆਈ ਕਰਦੀ ਹੈ ਇਹ ਸੀਰੀਜ਼

ਵੜਿੰਗ ਨੇ ਮੋਦੀ ਨੂੰ ਚਿੱਠੀ ਲਿੱਖ ਕੇ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ, ਕਿਹਾ: ਜੁਰਮ ਦੀ ਵਡਿਆਈ ਕਰਦੀ ਹੈ ਇਹ ਸੀਰੀਜ਼

ਕਿਹਾ: ਪੰਜਾਬ ਦੀ ਪਵਿੱਤਰ ਧਰਤੀ ਨੂੰ ਅਪਰਾਧੀ ਨਾਲ ਜੋੜਨਾ ਭੜਕਾਉਣ ਯੋਗ ਤੌਹੀਨ

ਚੰਡੀਗੜ੍ਹ 23 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਜਰੂਰੀ ਧਿਆਨ ‘ਲਾਰੈਂਸ ਆਫ ਪੰਜਾਬ’ ਨਾਂਮ ਦੀ ਇੱਕ ਓਟੀਟੀ ਪਲੇਟਫਾਰਮ ‘ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਵੈੱਬ ਸੀਰੀਜ਼ ਵੱਲ ਖਿੱਚਿਆ ਹੈ, ਜਿਹੜੀ ਖੌਫਨਾਕ ਅਤੇ ਖਤਰਨਾਕ ਅਪਰਾਧੀ/ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ‘ਤੇ ਆਧਾਰਿਤ ਹੈ।

ਵੜਿੰਗ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਇਹ ਫਿਲਮ/ਸੀਰੀਜ਼ ਇੱਕ ਅਜਿਹੇ ਵਿਅਕਤੀ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹੜਾ ਬਹੁਤ ਲੋਕਪ੍ਰਿਯ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਿਰਦਈ ਕਤਲ ਸਣੇ ਕਈ ਭਿਆਨਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅਸੀਂ ਪੰਜਾਬ ਵਿੱਚ ਇਸ ਸੀਰੀਜ਼ ਦਾ ਕਈ ਕਾਰਨਾਂ ਕਰਕੇ ਤਿੱਖਾ ਵਿਰੋਧ ਕਰਦੇ ਹਾਂ। ਜਿਹੜਾ ਸੂਬਾ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ। ਤੁਸੀਂ ਖੁਦ ਵੀ ਪੰਜਾਬ ਵਿੱਚ ਕਾਫੀ ਸਮਾਂ ਬਿਤਾਇਆ ਹੈ ਅਤੇ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਜਾਣਦੇ ਹੋ।

ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਅਜਿਹੀ ਪਵਿੱਤਰ ਧਰਤੀ, ਜਿਸਦਾ ਸ਼ਾਨਦਾਰ ਇਤਿਹਾਸ ਅਤੇ ਸਭਿਆਚਾਰ ਹੈ, ਨੂੰ ਕਿਸੇ ਗੈਂਗਸਟਰ ਨਾਲ ਜੋੜਿਆ ਜਾਣਾ ਚਾਹੀਦਾ ਹੈ? ਦੂਸਰੀ ਗੱਲ, ਜੁਰਮ ਅਤੇ ਗੈਂਗਸਟਰ ਕਲਚਰ ਦੀ ਵਡਿਆਈ ਕਰਨਾ ਨੌਜਵਾਨ ਮਨਾਂ ‘ਤੇ ਖਤਰਨਾਕ ਅਤੇ ਵਿਨਾਸ਼ਕਾਰੀ ਪ੍ਰਭਾਵ ਛੱਡ ਸਕਦਾ ਹੈ, ਜਿਸ ਨਾਲ ਉਹ ਜੁਰਮ ਵੱਲ ਆਕਰਸ਼ਿਤ ਹੋ ਸਕਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੁਰਮ ਅਤੇ ਗੈਂਗਸਟਰ ਕਲਚਰ ਨੂੰ ਰੋਕਣ ਦੀ ਬਜਾਏ, ਜਿਸਦੀ ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹ ਵੈੱਬ ਸੀਰੀਜ਼ ਉਸਨੂੰ ਵਧਾਏਗੀ।

ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਅਤੇ ਪੰਜਾਬ ਨੂੰ ਲਾਰੈਂਸ ਬਿਸ਼ਨੋਈ ਵਰਗੇ ਅਪਰਾਧੀ ਨਾਲ ਜੋੜਨਾ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਤੌਹੀਨ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਇਸ ਬੁਰਾਈ ਨੂੰ ਸ਼ੁਰੂਆਤ ਵਿੱਚ ਹੀ ਰੋਕਣਾ ਚਾਹੀਦਾ ਹੈ ਅਤੇ ਅਸੀਂ ਮਾਮਲੇ ਵਿਚ ਤੁਹਾਡੇ ਨਿੱਜੀ ਦਖਲ ਦੀ ਮੰਗ ਕਰਦੇ ਹਾਂ, ਤਾਂ ਜੋ ਇਸ ਸੀਰੀਜ਼ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾਈ ਜਾ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਸੂਚਨਾ ਟੈਕਨਾਲਜੀ ਮੰਤਰਾਲੇ ਨੂੰ ਇਸ ਵੈੱਬ ਸੀਰੀਜ਼ ਦੇ ਰਿਲੀਜ਼ ‘ਤੇ ਪਾਬੰਦੀ ਲਗਾਉਣ ਲਈ ਹੁਕਮ ਜਾਰੀ ਕਰਨ।

Comments

Most Popular

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

Dr. Tulika Mehta Honoured for Outstanding Contribution to Nasha Mukt Bharat Abhiyaan

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ