Skip to main content

Posts

After Kerala, it will be Punjab for Congress : Warring

After Kerala, it will be Punjab for Congress : Warring Says, BJP won Bengal because of TMC’s failures, SIR, ECI support Jibes, daydreaming Punjab BJP leaders, saying, Punjab is not Bengal Chandigarh 4 May ( Ranjeet Singh Dhaliwal ) : Punjab Congress president Amarinder Singh Raja Warring today said that after the party's impressive victory in Kerala, Punjab will be next where the Congress will form the government in the elections scheduled early next year. In an informal interaction with reporters, Warring said that the Congress has emerged much stronger in Kerala as it had earlier won the parliament and local bodies elections also. Replying to a question on West Bengal, the PCC president said that there were many factors responsible for the TMC’s defeat. He said, besides the partiality shown by the Election Commission of India and the Special Intensive Revision (SIR), the failures of the TMC government were also responsible for its defeat. He said, the BJP, besides misusing its po...

ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਪੀਐਮ ਦੇ ਵਿਜ਼ਨ ਦੀ ਆੰਧੀ : ਤਰੁਣ ਚੁੱਘ

ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਪੀਐਮ ਦੇ ਵਿਜ਼ਨ ਦੀ ਆੰਧੀ : ਤਰੁਣ ਚੁੱਘ ਚੰਡੀਗੜ੍ਹ 4 ਮਈ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਨੇਤ੍ਰਿਤਵ ਹੇਠ ਭਾਜਪਾ ਨੇ ਪੱਛਮੀ ਬੰਗਾਲ ਵਿੱਚ ਇਤਿਹਾਸ ਦਾ ਨਵਾਂ ਅਧਿਆਇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਜਲਦੀ ਹੀ ਪੰਜਾਬ ਵਿੱਚ ਵੀ ਦੁਹਰਾਈ ਜਾਵੇਗੀ, ਜਿੱਥੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਪਰੇਸ਼ਾਨ ਹਨ ਅਤੇ ਇਸ ਉੱਤੇ ਗੈਂਗਸਟਰਾਂ ਅਤੇ ਮਾਫੀਆ ਨੂੰ ਸਹਾਰਾ ਦੇਣ ਦੇ ਦੋਸ਼ ਲੱਗ ਰਹੇ ਹਨ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਕਾਸ ਅਤੇ ਤਰੱਕੀ ਦੇ ਵਿਜ਼ਨ ਨੇ ਬੰਗਾਲ ਵਿੱਚ ਭਾਜਪਾ ਨੂੰ ਮਾਣ ਦਿੱਤਾ ਹੈ, ਜਿੱਥੇ ਮਮਤਾ ਬੈਨਰਜੀ ਦੀ ਸਰਕਾਰ ਗੁੰਡਾਗਰਦੀ ਅਤੇ ਧ੍ਰੁਵੀਕਰਨ ਦੀ ਰਾਜਨੀਤੀ ਨਾਲ ਚਿੰਨ੍ਹਿਤ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਵੀ ਜਲਦ ਹੀ ਇਸੇ ਤਰ੍ਹਾਂ ਦੇ ਬਦਲਾਅ ਦਾ ਗਵਾਹ ਬਣੇਗਾ, ਜਿਸ ਨਾਲ ਰਾਜ ਨੂੰ ਡਰੱਗ ਅਤੇ ਮਾਈਨਿੰਗ ਮਾਫੀਆ ਤੋਂ ਮੁਕਤ ਕਰਕੇ ਨੌਜਵਾਨਾਂ ਨੂੰ ਵਿਕਾਸ ਅਤੇ ਤਰੱਕੀ ਦੀ ਨਵੀਂ ਦਿਸ਼ਾ ਮਿਲੇਗੀ।

Heaps of Wheat Piling Up in Mandis Due to Central Government's Negligence : Harchand Singh Barsat

Heaps of Wheat Piling Up in Mandis Due to Central Government's Negligence : Harchand Singh Barsat States: The Modi government must not shirk its responsibilities and must ensure the immediate lifting of grain. 120.18 lakh metric tonnes of wheat have arrived in the mandis; 119.12 lakh metric tonnes have been procured. Chandigarh 4 May ( Ranjeet Singh Dhaliwal ) : Harchand Singh Barsat, Chairman of the Punjab Mandi Board, stated that under the leadership of Punjab Chief Minister Bhagwant Singh Mann, wheat procurement operations are proceeding smoothly thanks to the robust arrangements made in the state's mandis. So far, 120.18 lakh metric tonnes of wheat have arrived in the state's mandis, out of which 119.12 lakh metric tonnes have already been procured. Payments for the crops are also being disbursed to the farmers; however, the Modi-led Central Government is shirking its responsibilities and displaying negligence regarding the lifting of the procured grain. Due to the flaw...

ਕੇਂਦਰ ਸਰਕਾਰ ਦੀ ਅਣਗਹਿਲੀ ਕਰਕੇ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ : ਹਰਚੰਦ ਸਿੰਘ ਬਰਸਟ

ਕੇਂਦਰ ਸਰਕਾਰ ਦੀ ਅਣਗਹਿਲੀ ਕਰਕੇ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ : ਹਰਚੰਦ ਸਿੰਘ ਬਰਸਟ ਕਿਹਾ - ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਨਾ ਭੱਜੇ ਅਤੇ ਅਨਾਜ ਦੀ ਤੁਰੰਤ ਕਰਵਾਏ ਚੁੱਕਵਾਈ ਮੰਡੀਆਂ ਵਿੱਚ 120.18 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ, 119.12 ਲੱਖ ਮੀਟ੍ਰਿਕ ਟਨ ਦੀ ਹੋਈ ਖਰੀਦ ਚੰਡੀਗੜ੍ਹ 4 ਮਈ 2026 ( ਰਣਜੀਤ ਧਾਲੀਵਾਲ ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਕਣਕ ਦੇ ਖਰੀਦ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 120.18 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 119.12 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਆਪਣੀ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਫਸਲ ਚੁੱਕਵਾਉਣ ਵਿੱਚ ਅਣਗਹਿਲੀ ਵਰਤ ਰਹੀ ਹੈ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਫਸਲ ਦੇ ਢੇਰ ਲੱਗੇ ਹੋਏ ਹਨ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਰੁਲਣ ਲਈ ਮਜਬੂਰ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤ...

New structure of Shiromani Akali Dal's Punar Surjit women's wing to be announced - Bibi Jagir Kaur.

New structure of Shiromani Akali Dal's Punar Surjit women's wing to be announced - Bibi Jagir Kaur. Chandigarh 4 May ( Ranjeet Singh Dhaliwal ) : Former cabinet minister and former president SGPC Bibi Jagir Kaur said in a written press statement that the new structure of the Shiromani Akali Dal's Punar Surjit women's wing will be announced tomorrow. So that as per the orders of party president Giani Harpreet Singh, strong participation of women in the party can be ensured. She said that a meeting of the women's wing will be held tomorrow, May 5 (Tuesday) at 3 pm at Makhan Shah Lubana Bhawan, Sector 30, Chandigarh.  In which the new structure of the women's Akali Dal will be formed and the office bearers will also be announced. During this, the office bearers of the women's wing will discuss the current situation and will give their views face to the press. Bibi Jagir Kaur appealed to all the women Akali workers to reach. This statement by Bibi Jagir Kaur was...

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦਾ ਐਲਾਨਿਆ ਜਾਵੇਗਾ ਨਵਾਂ ਢਾਂਚਾ : ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦਾ ਐਲਾਨਿਆ ਜਾਵੇਗਾ ਨਵਾਂ ਢਾਂਚਾ : ਬੀਬੀ ਜਗੀਰ ਕੌਰ ਚੰਡੀਗੜ੍ਹ 4 ਮਈ ( ਰਣਜੀਤ ਧਾਲੀਵਾਲ ) : ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ ਬੀਬੀ ਜਗੀਰ ਕੌਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦਾ ਨਵਾਂ ਢਾਂਚਾ ਐਲਾਨਿਆ ਜਾਵੇਗਾ। ਤਾਂ ਜੋ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਵਿੱਚ ਬੀਬੀਆਂ ਦੀ ਮਜਬੂਤ ਭਾਈਵਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਕੱਲ ਪੰਜ ਮਈ (ਮੰਗਲਵਾਰ) ਨੂੰ ਦੁਪਹਿਰ ਬਾਅਦ ਤਿੰਨ ਵਜੇ ਇਸਤਰੀ ਵਿੰਗ ਦੀ ਇਕ ਮੀਟਿੰਗ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30 ਚੰਡੀਗੜ੍ਹ ਵਿਖੇ ਹੋਵੇਗੀ।  ਜਿਸ ਵਿੱਚ ਇਸਤਰੀ ਅਕਾਲੀ ਦਲ ਦਾ ਨਵਾਂ ਢਾਂਚਾ ਬਣਾ ਕੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਦੌਰਾਨ ਇਸਤਰੀ ਵਿੰਗ ਦੇ ਅਹੁਦੇਦਾਰਾਂ ਵੱਲੋਂ ਮੌਜੂਦਾ ਹਾਲਾਤਾਂ 'ਤੇ ਚਰਚਾ ਹੋਵੇਗੀ ਅਤੇ ਪ੍ਰੈੱਸ ਨਾਲ ਰੂਬਰੂ ਹੋ ਕੇ ਆਪਣੇ ਵਿਚਾਰ ਦਿੱਤੇ ਜਾਣਗੇ। ਬੀਬੀ ਜਗੀਰ ਕੌਰ ਨੇ ਸਮੂਹ ਇਸਤਰੀ ਅਕਾਲੀ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਬੀਬੀ ਜਗੀਰ ਕੌਰ ਵੱਲੋਂ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਡੀਆ ਇੰਚਾਰਜ ਸ ਤਜਿੰਦਰ ਸਿੰਘ ਪੰਨੂ ਵੱਲੋਂ ਜਾਰੀ ਕੀਤਾ ਗਿਆ।

ਚੰਡੀਗੜ੍ਹ ’ਚ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਮੁਲਾਜ਼ਮ ਨੇ ਮਾਰੀ ਛਾਲ, ਮੌਤ

ਚੰਡੀਗੜ੍ਹ ’ਚ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਮੁਲਾਜ਼ਮ ਨੇ ਮਾਰੀ ਛਾਲ, ਮੌਤ ਚੰਡੀਗੜ੍ਹ 4 ਮਈ ( ਰਣਜੀਤ ਧਾਲੀਵਾਲ ) : ਹਰਿਆਣਾ ਦੇ ਸਿਵਿਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਇਕ ਮੁਲਾਜ਼ਮ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਤੈਨਾਤ ਪੁਲਿਸ ਕਰਮਚਾਰੀ ਤੇ ਹੋਰ ਸਟਾਫ ਮੌਕੇ ਉਤੇ ਪਹੁੰਚ ਗਿਆ। ਤੁਰੰਤ ਐਂਬੂਲੈਂਸ ਬੁਲਾ ਕੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ। ਮ੍ਰਿਤਕ ਦੀ ਪਹਿਚਾਣ ਬਲਵੰਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਬਿਜਲੀ ਨਿਗਮ ਵਿੱਚ ਕੰਮ ਕਰਦਾ ਸੀ। ਅੱਜ ਸਵੇਰੇ ਉਹ ਇਕ ਵਿਜਿਟਰ ਪਾਸ ਬਣਵਾ ਕੇ ਇਕ ਅਧਿਕਾਰੀ ਨੂੰ ਮਿਲਣ ਪਹੁੰਚੇ ਸਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਸਨੇਟਾ ਲੋਕ ਮਿਲਣੀ ਦੀ ਖੁੱਲੀ ਪੋਲ

ਮੁੱਖ ਮੰਤਰੀ ਭਗਵੰਤ ਮਾਨ ਦੀ ਸਨੇਟਾ ਲੋਕ ਮਿਲਣੀ ਦੀ ਖੁੱਲੀ ਪੋਲ ਪੰਜਾਬ ਪੁਲਿਸ ਤੋਂ ਪੀੜਤ ਲੋਕਾਂ ਨੂੰ ਪੁਲਿਸ ਨੇ ਹੀ ਕੀਤਾ ਸਨੇਟਾ ਚੋਂਕੀ ਵਿੱਚ ਬੰਦ : ਬਲਵਿੰਦਰ ਸਿੰਘ ਕੁੰਭੜਾ ਮੋਹਾਲੀ ਫੇਜ਼-7 ਮੋਰਚੇ ’ਚ ਨਵਾਂ ਬਖੇੜਾ: ਪੀੜਤਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਣ ਤੋਂ ਰੋਕਿਆ, ਦਰਖ਼ਾਸਤ ਖੋਹੀ, ਸਨੇਟਾ ਪੁਲਿਸ ਚੌਂਕੀ ਵਿੱਚ 4 ਘੰਟੇ ਬੈਠਾ ਕੇ ਰੱਖਣ ਦੇ ਦੋਸ਼ ਐਸ.ਏ.ਐਸ.ਨਗਰ 4 ਮਈ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਫੇਜ਼-7 ਲਾਈਟਾਂ ਨੇੜੇ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚੇ” ਦੌਰਾਨ ਹਾਲਾਤ ਉਸ ਵੇਲੇ ਗੰਭੀਰ ਹੋ ਗਏ ਜਦੋਂ ਮੋਰਚੇ ਨਾਲ ਜੁੜੇ ਪੀੜਤਾਂ ਨੇ ਪੁਲਿਸ ’ਤੇ ਤਾਨਾਸ਼ਾਹੀ ਰਵੱਈਏ ਦੇ ਗੰਭੀਰ ਦੋਸ਼ ਲਗਾਏ। ਪਿਛਲੇ ਦਿਨੀਂ ਪਿੰਡ ਸਨੇਟਾ ਵਿੱਚ ਰੱਖੀ ਗਈ ਲੋਕ ਮਿਲਣੀ ਦੌਰਾਨ ਸਾਹਮਣੇ ਆਈ ਇਹ ਘਟਨਾ ਹੁਣ ਵੱਡੇ ਵਿਵਾਦ ਦਾ ਰੂਪ ਧਾਰ ਰਹੀ ਹੈ। ਪੀੜਤਾਂ ਦੇ ਮੁਤਾਬਕ, ਉਹ ਆਪਣੇ ਮਸਲੇ ਸਿੱਧੇ ਤੌਰ ’ਤੇ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਗੋਬਿੰਦਗੜ ਵਿਖੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਜਿਵੇਂ ਹੀ ਉਹ ਗੇਟ ਤੱਕ ਪਹੁੰਚੇ, ਉਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਪੁਲਿਸ ਵੱਲੋਂ ਨਾ ਸਿਰਫ਼ ਉਨ੍ਹਾਂ ਦੀ ਦਰਖ਼ਾਸਤ ਖੋਹ ਲਈ ਗਈ, ਸਗੋਂ ਉਨ੍ਹਾਂ ਨਾਲ ਕਰੜਾ ਵਿਵਹਾਰ ਵੀ ਕੀਤਾ ਗਿਆ। ਹੋਰ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਪੀੜਤਾਂ ਨੂੰ ਬਾਅਦ ਵਿੱਚ ਸਨੇਟਾ ਪੁਲਿਸ ਚੌਂਕੀ ਵਿੱਚ ਲੈ ...