ਮੁੱਖ ਮੰਤਰੀ ਭਗਵੰਤ ਮਾਨ ਦੀ ਸਨੇਟਾ ਲੋਕ ਮਿਲਣੀ ਦੀ ਖੁੱਲੀ ਪੋਲ
ਪੰਜਾਬ ਪੁਲਿਸ ਤੋਂ ਪੀੜਤ ਲੋਕਾਂ ਨੂੰ ਪੁਲਿਸ ਨੇ ਹੀ ਕੀਤਾ ਸਨੇਟਾ ਚੋਂਕੀ ਵਿੱਚ ਬੰਦ : ਬਲਵਿੰਦਰ ਸਿੰਘ ਕੁੰਭੜਾ
ਮੋਹਾਲੀ ਫੇਜ਼-7 ਮੋਰਚੇ ’ਚ ਨਵਾਂ ਬਖੇੜਾ: ਪੀੜਤਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਣ ਤੋਂ ਰੋਕਿਆ, ਦਰਖ਼ਾਸਤ ਖੋਹੀ, ਸਨੇਟਾ ਪੁਲਿਸ ਚੌਂਕੀ ਵਿੱਚ 4 ਘੰਟੇ ਬੈਠਾ ਕੇ ਰੱਖਣ ਦੇ ਦੋਸ਼
ਐਸ.ਏ.ਐਸ.ਨਗਰ 4 ਮਈ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਫੇਜ਼-7 ਲਾਈਟਾਂ ਨੇੜੇ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚੇ” ਦੌਰਾਨ ਹਾਲਾਤ ਉਸ ਵੇਲੇ ਗੰਭੀਰ ਹੋ ਗਏ ਜਦੋਂ ਮੋਰਚੇ ਨਾਲ ਜੁੜੇ ਪੀੜਤਾਂ ਨੇ ਪੁਲਿਸ ’ਤੇ ਤਾਨਾਸ਼ਾਹੀ ਰਵੱਈਏ ਦੇ ਗੰਭੀਰ ਦੋਸ਼ ਲਗਾਏ। ਪਿਛਲੇ ਦਿਨੀਂ ਪਿੰਡ ਸਨੇਟਾ ਵਿੱਚ ਰੱਖੀ ਗਈ ਲੋਕ ਮਿਲਣੀ ਦੌਰਾਨ ਸਾਹਮਣੇ ਆਈ ਇਹ ਘਟਨਾ ਹੁਣ ਵੱਡੇ ਵਿਵਾਦ ਦਾ ਰੂਪ ਧਾਰ ਰਹੀ ਹੈ। ਪੀੜਤਾਂ ਦੇ ਮੁਤਾਬਕ, ਉਹ ਆਪਣੇ ਮਸਲੇ ਸਿੱਧੇ ਤੌਰ ’ਤੇ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਗੋਬਿੰਦਗੜ ਵਿਖੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਜਿਵੇਂ ਹੀ ਉਹ ਗੇਟ ਤੱਕ ਪਹੁੰਚੇ, ਉਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਪੁਲਿਸ ਵੱਲੋਂ ਨਾ ਸਿਰਫ਼ ਉਨ੍ਹਾਂ ਦੀ ਦਰਖ਼ਾਸਤ ਖੋਹ ਲਈ ਗਈ, ਸਗੋਂ ਉਨ੍ਹਾਂ ਨਾਲ ਕਰੜਾ ਵਿਵਹਾਰ ਵੀ ਕੀਤਾ ਗਿਆ।
ਹੋਰ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਪੀੜਤਾਂ ਨੂੰ ਬਾਅਦ ਵਿੱਚ ਸਨੇਟਾ ਪੁਲਿਸ ਚੌਂਕੀ ਵਿੱਚ ਲੈ ਜਾ ਕੇ ਲਗਭਗ ਚਾਰ ਘੰਟਿਆਂ ਤੱਕ ਬਿਠਾ ਕੇ ਰੱਖਿਆ ਗਿਆ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਸਪਸ਼ਟੀਕਰਨ ਦਿੱਤਾ ਗਿਆ ਅਤੇ ਨਾ ਹੀ ਕਿਸੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ। ਇਸ ਕਾਰਵਾਈ ਨੂੰ ਉਹ ਆਪਣੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਵਜੋਂ ਵੇਖ ਰਹੇ ਹਨ। ਮੋਰਚੇ ਦੇ ਆਗੂਆਂ ਨੇ ਇਸ ਘਟਨਾ ਨੂੰ ਲੋਕਤੰਤਰਿਕ ਹੱਕਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਆਮ ਨਾਗਰਿਕ ਨੂੰ ਆਪਣੇ ਮੁੱਖ ਮੰਤਰੀ ਤੱਕ ਪਹੁੰਚਣ ਦਾ ਹੱਕ ਵੀ ਨਹੀਂ ਦਿੱਤਾ ਜਾਵੇਗਾ, ਤਾਂ ਇਹ ਪ੍ਰਸ਼ਾਸਨ ਦੀ ਨਾਕਾਮੀ ਅਤੇ ਤਾਨਾਸ਼ਾਹੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਮੋਰਚਾ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ, ਰੋਸ ਮਾਰਚ ਅਤੇ ਸਰਕਾਰ ਖ਼ਿਲਾਫ਼ ਵਿਰੋਧ ਮੁਹਿੰਮ ਚਲਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਸਥਾਨਕ ਲੋਕਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਚਰਚਾ ਤੇ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਕਈ ਸਮਾਜਿਕ ਜਥੇਬੰਦੀਆਂ ਨੇ ਵੀ ਇਸ ਮਾਮਲੇ ’ਚ ਦਖਲ ਦੀ ਮੰਗ ਕੀਤੀ ਹੈ ਅਤੇ ਪੀੜਤਾਂ ਨਾਲ ਏਕਤਾ ਜਤਾਈ ਹੈ। ਦੂਜੇ ਪਾਸੇ, ਇਸ ਸਾਰੇ ਮਾਮਲੇ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ, ਜਿਸ ਕਾਰਨ ਸਵਾਲ ਹੋਰ ਵੀ ਗੰਭੀਰ ਹੋ ਰਹੇ ਹਨ।ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਸਰਕਾਰ ਵੱਲੋਂ ਸਪਸ਼ਟ ਜਵਾਬ ਦੀ ਉਡੀਕ ਕਰ ਰਹੇ ਹਨ।ਇਸ ਮੋਕੇ ਹਾਜ਼ਰ ਹਰਨੇਕ ਸਿੰਘ ਮਲੋਆ ਦਰਸ਼ਨ ਸਿੰਘ ਰਾਠੀ ਓਮ ਪ੍ਰਕਾਸ਼ ਸ਼ਰਮਾਂ ਨੀਲਮ ਰਾਣੀ ਬਨਵਾਰੀ ਲਾਲ ਕਰਮ ਸਿੰਘ ਹਰਵਿੰਦਰ ਸਿੰਘ ਕੋਹਲ ਕਰਮਜੀਤ

Comments
Post a Comment