Baba Saheb Ambedkar Birth Anniversary Congress organizes ‘Run for Ambedkar Ji, Run for Constitution’ Thousands of party workers join the mart to save constitution S.A.S.Nagar 14 April ( Ranjeet SIngh Dhaliwal ) : Thousands of Congress workers led by the PCC president Amarinder Singh Raja Warring today participated in the ‘Run for Ambedkar Ji, Run for Constitution’ march which was taken out here today. Senior Congress leaders including former minister Balbir Sing Sidhu, PCC general secretary organization Capt Sandeep Sandhu and others participated in the march. Warring said, the march was organized to commemorate the birth anniversary of Dr Baba Saheb Bhimrao Ambedkar, the architect of our constitution. He said, not only was Baba Saheb the messiah of the dalits, the marginalized, the downtrodden and the voiceless, he was the anchor and architect of the sacred book of Constitution that holds the country together and provides justice and equality to everyone. The PCC president said that t...
ਵਿਸਾਖੀ ਦੇ ਪਾਵਨ ਮੌਕੇ ‘ਤੇ ਪੰਜਾਬੀ ਫਿਲਮ “ਜ਼ਖ਼ਮਾ ਤੋਂ ਚੜਦੀ ਕਲਾ ਤੱਕ” ਦਾ ਪੋਸਟਰ ਰਿਲੀਜ਼ ਕੀਤਾ
ਐਸ.ਏ.ਐਸ.ਨਗਰ 14 ਅਪ੍ਰੈਲ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਸੀਪੀ-67 ਵਿੱਚ ਵਿਸਾਖੀ ਦੇ ਪਾਵਨ ਮੌਕੇ ‘ਤੇ ਪੰਜਾਬੀ ਫਿਲਮ “ਜ਼ਖ਼ਮਾ ਤੋਂ ਚੜਦੀ ਕਲਾ ਤੱਕ” ਦਾ ਪੋਸਟਰ ਕੀਰਤਨ ਅਤੇ ਅਰਦਾਸ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਮਸ਼ਹੂਰ ਕਲਾਕਾਰ ਐਮੀ ਵਿਰਕ ਅਤੇ ਰੁਪਿੰਦਰ ਰੂਪੀ ਗਿਲ ਨੇ ਫਿਲਮ ਦਾ ਫਰਸਟ ਲੁੱਕ ਵੀ ਜਾਰੀ ਕੀਤਾ।ਇਹ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੀ ਪ੍ਰੋਡਕਸ਼ਨ ਪਿੰਕੀ ਧਾਲੀਵਾਲ ਨੇ ਸੰਭਾਲੀ ਹੈ।ਇਸ ਮੌਕੇ ‘ਤੇ ਫਿਲਮ ਦੀ ਟੀਮ ਨੇ ਸੇਵਾ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਮੋਗਾ ਵਿੱਚ ਹਾਲ ਹੀ ਦੀ ਬਾਰਿਸ਼ ਅਤੇ ਓਲਾਵ੍ਰਿਸ਼ਟੀ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਦਸਵੰਧ ਦੀ ਸੇਵਾ ਵੀ ਨਿਭਾਈ। ਇਸ ਸੇਵਾ ਕਾਰਜ ਵਿੱਚ ਅਮਰਪ੍ਰੀਤ ਸਿੰਘ ਨੇ ਮੈਦਾਨੀ ਪੱਧਰ ‘ਤੇ ਅਹਿਮ ਭੂਮਿਕਾ ਨਿਭਾਉਂਦਿਆਂ ਲੋੜਵੰਦ ਪਰਿਵਾਰਾਂ ਤੱਕ ਰਾਹਤ ਪਹੁੰਚਾਈ।
ਟੀਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਕਿਆਂ ‘ਤੇ ਲੋੜਵੰਦਾਂ ਦੀ ਮਦਦ ਕਰਨਾ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਦਿੰਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਅੱਗੇ ਆ ਕੇ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਬਿਨਾਂ ਕਿਸੇ ਸੰਕੋਚ ਦੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਵੇ, ਤਾਂ ਜੋ ਮਿਲ ਕੇ ਸਮਾਜ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਇਸ ਦੌਰਾਨ ਐਮੀ ਵਿਰਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਰਣਜੀਤ ਬਾਵਾ ਵੱਲੋਂ ਪੁਲਵਾਂਵਾਂ ਅਟੈਕ ਸਮੇਂ ਕੀਤੀ ਸਹਾਇਤਾ ਤੋਂ ਪ੍ਰੇਰਣਾ ਮਿਲੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਘੱਟ ਰਕਮ ਸੀ, ਪਰ ਰੱਬ ਦੀ ਮੇਹਰ ਨਾਲ ਕੁਝ ਹੀ ਦਿਨਾਂ ਵਿੱਚ ਉਮੀਦ ਤੋਂ ਵੱਧ ਰਕਮ ਇਕੱਠੀ ਹੋ ਗਈ, ਜਿਸ ਨਾਲ ਉਹ ਲੋੜਵੰਦਾਂ ਦੀ ਮਦਦ ਕਰਨ ਦੇ ਆਪਣੇ ਇਰਾਦੇ ਨੂੰ ਪੂਰਾ ਕਰ ਸਕੇ।

Comments
Post a Comment