ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ
ਸੰਤ ਨਿਰੰਕਾਰੀ ਮਿਸ਼ਨ ਦੀ ਚੰਡੀਗੜ੍ਹ ਸ਼ਾਖਾ ਵੱਲੋਂ 327 ਯੂਨਿਟ ਖੂਨਦਾਨ
ਚੰਡੀਗੜ੍ਹ 24 ਅਪ੍ਰੈਲ ( ਰਣਜੀਤ ਧਾਲੀਵਾਲ ) : ਮਨੁੱਖ ਏਕਤਾ ਦਿਵਸ ਦੇ ਅਵਸਰ ‘ਤੇ ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ 30, ਚੰਡੀਗੜ੍ਹ ਵਿੱਚ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਕੁੱਲ 327 ਯੂਨਿਟ ਖੂਨ ਇਕੱਠਾ ਕੀਤਾ ਗਿਆ। ਖੂਨ ਇਕੱਠਾ ਕਰਨ ਦੀ ਪ੍ਰਕਿਰਿਆ ਪੀਜੀਆਈ, ਸੈਕਟਰ 12 ਅਤੇ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ, ਸੈਕਟਰ 16 ਦੀਆਂ ਦੋ ਟੀਮਾਂ ਦੇ ਤਜਰਬੇਕਾਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੂਨਦਾਨ ਦੀ ਪ੍ਰਕਿਰਿਆ ਸੰਪੰਨ ਕੀਤੀ ਗਈ। ਸਮੂਹ ਸਮਾਗਮ ਵਿੱਚ ਸਾਰੀ ਸਾਧ ਸੰਗਤ ਨੇ ਤਨ-ਮਨ-ਧਨ ਨਾਲ ਭਰਪੂਰ ਯੋਗਦਾਨ ਦਿੱਤਾ। ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸੌਰਭ ਜੋਸ਼ੀ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮੌਜੂਦ ਸਵੈਛਿਕ ਖੂਨਦਾਨੀਯਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਦਾ ਸੰਦੇਸ਼ “ਮਨੁੱਖ ਨੂੰ ਮਨੁੱਖ ਹੋ ਪਿਆਰਾ, ਇੱਕ-ਦੂਜੇ ਦਾ ਬਣੇ ਸਹਾਰਾ” ਸਿਰਫ਼ ਸ਼ਬਦਾਂ ਤੱਕ ਸੀਮਿਤ ਨਹੀਂ, ਸਗੋਂ ਦਿਲੋਂ ਜੀਉਣ ਵਾਲਾ ਜੀਵਨ ਦਰਸ਼ਨ ਹੈ। ਇਹ ਆਯੋਜਨ ਕੇਵਲ ਇਕ ਪ੍ਰੋਗਰਾਮ ਨਹੀਂ, ਬਲਕਿ ਪਿਆਰ, ਸਦਭਾਵਨਾ ਅਤੇ ਨਿਸ਼ਕਾਮ ਸੇਵਾ ਦਾ ਜੀਵੰਤ ਉਦਾਹਰਨ ਹੈ।
ਯੁਗ ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਨੇ ਸੱਚ, ਸਾਦਗੀ ਅਤੇ ਸਦਭਾਵਨਾ ਦਾ ਮਾਰਗ ਦਿਖਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਾ-ਮੁਕਤ ਜੀਵਨ ਅਪਣਾਉਣ ਅਤੇ ਆਪਣੀ ਊਰਜਾ ਨੂੰ ਸਮਾਜ ਸੇਵਾ ਵਿੱਚ ਲਗਾਉਣ ਦੀ ਪ੍ਰੇਰਣਾ ਦਿੱਤੀ। ਬਾਬਾ ਹਰਦੇਵ ਸਿੰਘ ਜੀ ਨੇ “ਖੂਨ ਨਾੜੀਆਂ ਵਿੱਚ ਵਗੇ, ਨਾਲੀਆਂ ਵਿੱਚ ਨਹੀਂ” ਦਾ ਸੰਦੇਸ਼ ਦੇ ਕੇ ਸੇਵਾ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਇਆ, ਜਿਸਨੂੰ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਤਰ ਅੱਗੇ ਵਧਾ ਰਹੇ ਹਨ। ‘ਮਨੁੱਖ ਏਕਤਾ ਦਿਵਸ’ 24 ਅਪ੍ਰੈਲ ਨੂੰ ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਦਿੱਲੀ ਦੇ ਗਰਾਊਂਡ ਨੰਬਰ 8 ਵਿੱਚ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਹਾਜ਼ਰੀ ਵਿੱਚ ਕੇਂਦਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸਦੇ ਨਾਲ ਹੀ ਦੇਸ਼ ਭਰ ਦੇ ਹਜ਼ਾਰਾਂ ਸਤਸੰਗ ਕੇਂਦਰਾਂ ‘ਤੇ ਵੀ ਸ਼ਰਧਾ ਅਤੇ ਸਮਰਪਣ ਭਾਵ ਨਾਲ ਇਹ ਸਮਾਗਮ ਸਫਲਤਾਪੂਰਵਕ ਮਨਾਇਆ ਗਿਆ। ਇਹ ਕੇਵਲ ਇੱਕ ਆਯੋਜਨ ਨਹੀਂ, ਸਗੋਂ ਪਿਆਰ, ਸਦਭਾਵਨਾ ਅਤੇ ਨਿਸ਼ਕਾਮ ਸੇਵਾ ਦਾ ਜੀਵੰਤ ਰੂਪ ਬਣ ਕੇ ਉਭਰਿਆ।
ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਆਦਰਨੀਯ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੂਹ ਭਾਰਤ ਵਿੱਚ ਲਗਭਗ 200 ਸਥਾਨਾਂ ‘ਤੇ ਖੂਨਦਾਨ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ ਲਗਭਗ 40,000 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਹ ਨਿਸ਼ਕਾਮ ਸੇਵਾ, ਪਰਉਪਕਾਰ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਜੀਵੰਤ ਅਭਿਵਿਆਕਤੀ ਹੈ।ਯੁਗ ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ ਇਹ ਦਿਵਸ ਸਾਲ ਭਰ ਚੱਲਣ ਵਾਲੀ ਸੇਵਾ-ਧਾਰਾ ਦਾ ਸ਼ੁਭ ਆਰੰਭ ਹੈ, ਜਿਸ ਅਧੀਨ ਦੇਸ਼ ਭਰ ਵਿੱਚ ਲਗਭਗ 705 ਸਥਾਨਾਂ ‘ਤੇ ਖੂਨਦਾਨ ਕੈਂਪ ਆਯੋਜਿਤ ਕੀਤੇ ਜਾਣਗੇ, ਜੋ ਕਰੁਣਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੌਕੇ ਚੰਡੀਗੜ੍ਹ ਦੇ ਸੰਯੋਜਕ ਨਵਨੀਤ ਪਾਠਕ ਨੇ ਮੇਅਰ ਜੋਸ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਦੀ ਇਹ ਪਵਿੱਤਰ ਪਰੰਪਰਾ ਪਿਛਲੇ ਚਾਰ ਦਹਾਕਿਆਂ ਤੋਂ ਨਿਰੰਤਰ ਜਾਰੀ ਹੈ। ਅਜੇ ਤੱਕ 9,174 ਖੂਨਦਾਨ ਕੈਂਪਾਂ ਰਾਹੀਂ ਲਗਭਗ 15,00,230 ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਹੈ, ਜੋ ਮਨੁੱਖ ਸੇਵਾ ਪ੍ਰਤੀ ਨਿਰੰਕਾਰੀ ਮਿਸ਼ਨ ਦੀ ਅਟੱਲ ਵਚਨਬੱਧਤਾ ਦਾ ਜੀਵੰਤ ਸਬੂਤ ਹੈ।
Comments
Post a Comment