Skip to main content

New Team Announced for BJP Mahila Morcha Mandal-3 Mohali; Responsibilities Assigned to Office Bearers

New Team Announced for BJP Mahila Morcha Mandal-3 Mohali; Responsibilities Assigned to Office Bearers S.A.S.Nagar 26 April ( Ranjeet Singh Dhaliwal ) : The new team for the Bharatiya Janata Party (BJP) Mahila Morcha (Women's Wing), Mandal-3 Mohali, was announced at the Wave Club House in Sector-85. On this occasion, members inducted into the new team were assigned responsibilities for various positions. BJP Mohali District President Sanjeev Vashisht attended the event as the Chief Guest. He was accompanied by BJP Punjab State Press Secretary Hardev Singh Ubha, Mandal President-3 Jasminder Singh, Vice President Manoj Sharma, Mandal President-4 Rakhi Pathak, and Mahila Morcha District President Milli Garg. In the new team, Harshita Chopra was appointed President; Deepa Arora and Poonam Sharma were named General Secretaries; Suruchi Joshi was appointed Treasurer; Shiuli Chaudhary and Indu Ji were appointed Vice Presidents; Vandana Bansal and Harsh Bala were appointed Joint Secretaries...

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਐਸ.ਏ.ਐਸ.ਨਗਰ 21 ਅਪ੍ਰੈਲ ( ਰਣਜੀਤ ਧਾਲੀਵਾਲ ) : ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਪ੍ਰਧਾਨਗੀ ਦੀ ਚੋਣ  ਗਲਤ ਤੇ ਧੱਕੇਸ਼ਾਹੀ ਨਾਲ ਹੋਈ ਹੈ। ਕਿਉਂਕਿ ਪਹਿਲੇ ਪ੍ਰਧਾਨ ਸਰਬਜੀਤ ਸਿੰਘ  ਲਗਾਤਾਰ ਪਿਛਲੇ 10 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਰਹੇ ਹਨ।  ਜਦੋਂਕਿ ਗੁਰਦੁਆਰਾ ਸੰਵਿਧਾਨ ਅਨੁਸਾਰ ਕਮੇਟੀ ਦਾ ਪ੍ਰਧਾਨ ਸਿਰਫ਼ 2 ਸਾਲ ਤੱਕ ਹੀ ਰਹਿ ਸਕਦਾ ਹੈ। ਇਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਸੋਮਲ, ਨਿਰਮਲ ਸਿੰਘ ਸਭਰਵਾਲ, ਭੁਪਿੰਦਰ ਸਿੰਘ ਡਾਹਰੀ, ਸਤਨਾਮ ਸਿੰਘ ਭਿੰਡਰ ਇਨ੍ਹਾਂ ਸਾਰਿਆਂ ਨੇ ਜ਼ਬਰਦਸਤੀ ਕਰਕੇ ਸਾਰੀ ਕਾਰਵਾਈ ਗਲਤ ਕੀਤੀ ਹੈ। ਪ੍ਰਧਾਨ ਨੇ ਭੁਪਿੰਦਰ ਸਿੰਘ ਡਾਹਰੀ, ਸਤਨਾਮ ਸਿੰਘ ਭਿੰਡਰ ਤੇ ਸਵਰਨ ਸਿੰਘ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ,  'ਤੇ ਆਧਾਰਿਤ ਚੋਣ ਬੋਰਡ ਬਣਾ ਦਿੱਤਾ ਜੋ ਸੇਵਾ ਸਿੰਘ(85) ਦਾ ਨਾਮ ਲੈ ਕੇ ਤੇ ਸੰਗਤ ਦੀ ਸਹਿਮਤੀ ਤੋਂ ਬਗ਼ੈਰ ਪ੍ਰਧਾਨ ਬਣਾ ਕੇ ਸਿਰੋਪਾਓ ਪਾ ਕੇ ਗੁਰਦੁਆਰਾ ਸਾਹਿਬ ਤੋਂ ਸਾਰੇ ਬਾਹਰ ਚੱਲੇ ਗਏ। ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਨਰਲ ਸਕੱਤਰ ਹੋਣ ਦੇ ਨਾਤੇ ਪ੍ਰਧਾਨ ਨੇ ਕੋਈ ਵੀ ਕਾਰਵਾਈ ਨਹੀਂ ਕਰਨ ਦਿੱਤੀ ਤੇ ਨਾ ਹੀ 19 ਅਪ੍ਰੈਲ 2026 ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮਤਾ /ਕਾਰਵਾਈ ਰਜਿਸਟਰ ਵਿੱਚ ਕੋਈ ਵੀ ਕਾਰਵਾਈ ਲਿਖੀ ਗਈ। ਇਨ੍ਹਾਂ ਨੇ ਜ਼ਬਰਦਸਤੀ ਆਪਣਾ ਕਾਰਵਾਈ ਰਜਿਸਟਰ ਲਗਾ ਕੇ ਉਸ ਵਿੱਚ ਉਨ੍ਹਾਂ ਦਸਤਖੁਤ ਤੋਂ ਬਗੈਰ ਕਾਰਵਾਈ ਕਰ ਲਈ। ਪ੍ਰਧਾਨ ਨੇ ਪਹਿਲੀ ਕਮੇਟੀ ਭੰਗ ਕੀਤੇ ਬਿਨਾਂ ਹੀ ਚੋਣ ਕੀਤੀ ਹੈ, ਇਸ ਲਈ ਉਹ ਜਨਰਲ ਸਕੱਤਰ ਦੇ ਅਹੁਦੇ 'ਤੇ ਬਰਕਰਾਰ ਹਨ। ਉਹ ਇਹ ਚੋਣ ਸਿੱਖ ਸੰਗਤ ਦੇ ਰੋਸ ਕਾਰਨ ਦੁਬਾਰਾ ਚੋਣ ਕਰਵਾਉਣਗੇ ਅਤੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਐਸ.ਏ.ਐਸ.ਨਗਰ ( ਮੋਹਾਲੀ ) ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ.ਡੀ.ਐਮ. ਮੋਹਾਲੀ ਤੱਕ ਪਹੁੰਚ ਕੀਤੀ ਜਾਵੇਗੀ ਤਾਂ ਕਿ ਇਹ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਕੀਤੀ ਜਾਵੇ।

Comments

Most Popular

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ