Skip to main content

Mann government embroiled in Mid-Day Meal and panjiri scam: Tina Chaudhary

Mann government embroiled in Mid-Day Meal and panjiri scam: Tina Chaudhary Playing with the health of children and pregnant women by awarding contracts to private companies: Tina Chaudhary Demand for a high-level probe and strict action against the guilty Chandigarh 5 May ( Ranjeet Singh Dhaliwal ) : Punjab Congress spokesperson Tina Chaudhary today levelled serious allegations against the Punjab government led by Chief Minister Bhagwant Mann during a press conference. She said that despite the Chief Minister holding charge of Markfed, the government deliberately awarded contracts for the Mid-Day Meal, panjiri, and other food supplies to private companies. Tina Chaudhary alleged that these private companies supplied substandard food, directly endangering the health of poor children and pregnant women. She said that low-quality food items were procured at inflated prices, causing a loss to the state exchequer. She further stated that the companies awarded the tenders had identical addre...

ਮੁੱਖ ਮੰਤਰੀ ਰਾਸ਼ਟਰਪਤੀ ਤੋਂ ਆਪ ਐਮ ਪੀਜ਼ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਉਹਨਾਂ ਨੂੰ ਵਾਪਸ ਸੱਦਣ ਬਾਰੇ ਮੀਟਿੰਗ ਲਈ ਸਮਾਂ ਮੰਗ ਕੇ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ : ਅਕਾਲੀ ਦਲ

ਮੁੱਖ ਮੰਤਰੀ ਰਾਸ਼ਟਰਪਤੀ ਤੋਂ ਆਪ ਐਮ ਪੀਜ਼ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਉਹਨਾਂ ਨੂੰ ਵਾਪਸ ਸੱਦਣ ਬਾਰੇ ਮੀਟਿੰਗ ਲਈ ਸਮਾਂ ਮੰਗ ਕੇ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ : ਅਕਾਲੀ ਦਲ

ਐਮ ਪੀਜ਼ ਦੇ ਖਿਲਾਫ ਕਾਰਵਾਈ ਕਰਨਾ ਸੰਸਦ ਦਾ ਅਧਿਕਾਰ ਖੇਤਰ ਅਤੇ ਰਾਸ਼ਟਰਪਤੀ ਦੀ ਮਰਜ਼ੀ ’ਤੇ ਨਿਰਭਰ ਨਹੀਂ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ 25 ਅਪ੍ਰੈਲ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਵਿਚ ਗਏ ਰਾਜ ਸਭਾ ਮੈਂਬਰਾਂ ਨੂੰ ਵਾਪਸ ਸੱਦਣ/ਮੈਂਬਰਸ਼ਿਪ ਖ਼ਤਮ ਕਰਨ ਲਈ ਰਾਸ਼ਟਰਪਤੀ ਤੋਂ ਸਮਾਂ ਮੰਗਣ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਤੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਸੰਵਿਧਾਨ ਦੇ 10ਵੇਂ ਅੰਗ ਵਿਚ ਸਪਸ਼ਟ ਹੈ ਕਿ ਐਮ ਪੀਜ਼ ਦੀ ਮੈਂਬਰਸ਼ਿਪ ਬਾਰੇ ਫੈਸਲਾ ਲੈਣਾ ਸੰਸਦ ਦੇ ਅਧਿਕਾਰ ਖੇਤਰ ਵਿਚ ਹੈ ਨਾ ਕਿ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਵਿਚ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਲ ਬਦਲੀ ਵਿਰੋਧੀ ਕਾਨੂੰਨ ਵਿਚ ਸਪਸ਼ਟ ਹੈ ਕਿ ਜੇਕਰ ਕਿਸੇ ਪਾਰਟੀ ਦੇ ਦੋ ਤਿਹਾਈ ਮੈਂਬਰ ਪਾਰਟੀ ਨੂੰ ਦੂਜੀ ਪਾਰਟੀ ਵਿਚ ਸ਼ਾਮਲ ਕਰਦੇ ਹਨ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਮਾਮਲੇ ਵਿਚ ਨੈਤਿਕ ਤੌਰ ’ਤੇ ਕੋਈ ਵੀ ਸਟੈਂਡ ਨਹੀਂ ਲੈ ਸਕਦੇ ਅਤੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੇ ਹੀ ਤਿੰਨ ਅਕਾਲੀ ਵਿਧਾਇਕਾਂ ਵਿਚੋਂ ਇਕ ਨੂੰ ਆਪ ਵਿਚ ਸ਼ਾਮਲ ਕਰਵਾਇਆ ਤੇ ਜਨਤਕ ਖੇਤਰ ਦੇ ਅਦਾਰੇ ਦਾ ਚੇਅਰਮੈਨ ਵੀ ਨਿਯੁਕਤ ਕਰਵਾਇਆ।

ਅਕਾਲੀ ਆਗੂ ਨੇ ਕਿਹਾ ਕਿ ਸੰਵਿਧਾਨਕ ਤੌਰ ’ਤੇ ਉਪਲਬਧ ਰਾਹਤ ਕਾਰਜਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪ ਇਹ ਦੱਸੇ ਕਿ ਉਸਨੇ ਬਹੁਤ ਜ਼ਿਆਦਾ ਰੱਜੇ ਪੁੱਜੇ ਲੋਕਾਂ ਨੂੰ ਰਾਜ ਸਭਾ ਮੈਂਬਰ ਕਿਉਂ ਬਣਾਇਆ ਜਦੋਂ ਕਿ ਪੰਜਾਬ ਵਿਚ ’ਆਮ ਆਦਮੀ’ ਦੀ ਪ੍ਰਤੀਨਿਧਤਾ ਕਰਨ ਵਾਲੇ ਬਹੁਤ ਜ਼ਿਆਦਾ ਲੋਕ ਸਨ ? ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਇਹ ਸਪਸ਼ਟਤਾ ਚਾਹੀਦੀ ਹੈ ਕਿ ਜੇਕਰ ਜ਼ਿੰਮੇਵਾਰੀ ਹੀ ਸਿਧਾਂਤ ਹੈ ਤਾਂ ਫਿਰ ਨਾਗਰਿਕਾਂ ਨੂੰ ਉਹਨਾਂ ਵਿਧਾਇਕਾਂ ਨੂੰ ਵੀ ਵਾਪਸ ਸੱਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੋ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ ?

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਬਜਾਏ ਦਿੱਲੀ ਵਿਚ ਸੰਕੇਤਕ ਪਟੀਸ਼ਨਾਂ ਦਾਇਰ ਕਰਨ ਦੇ ਆਪ ਨੂੰ ਪੰਜਾਬ ਦੇ ਲੋਕਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਪਾਰਟੀ ਸਹੀ ਅਰਥਾਂ ਵਿਚ ਲੋਕਤੰਤਰੀ ਨੈਤਿਕਤਾ ਵਿਚ ਵਿਸ਼ਵਾਸ ਕਰਦੀ ਹੈ ਤਾਂ ਫਿਰ ਇਸਨੂੰ ਲੋਕ ਭਵਨ ਪੰਜਾਬ ਜਾ ਕੇ ਬੇਨਤੀ ਕਰਨੀ ਚਾਹੀਦੀ ਹੈ ਕਿ ਰਾਜਪਾਲ ਨਵੇਂ ਸਿਰੇ ਤੋਂ ਫਤਵਾ ਹਾਸਲ ਕਰਨ ਦੇ ਹੁਕਮ ਦੇਣ। ਉਹਨਾਂ ਕਿਹਾ ਕਿ ਸਿਰਫ ਇਸਦੇ ਦੀ ਬਦੌਲਤ ਸੰਵਿਧਾਨਕ ਤੌਰ ’ਤੇ ਪਾਰਟੀ ਵਿਚ ਵਿਸ਼ਵਾਸ ਕੀਤਾ ਜਾ ਸਕਦਾ ਹੈ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ