ਭਾਰਤੀ ਮਜ਼ਦੂਰ ਸੰਘ ਦੇ ਆਹਵਾਨ ‘ਤੇ ਪੂਰੇ ਭਾਰਤ ਵਿੱਚ ਰੋਸ਼ ਪ੍ਰਦਰਸ਼ਨ ਆਯੋਜਿਤ ਕੀਤੇ ਗਏ
ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਅੱਜ ਮਿਤੀ 25-02-2026 ਨੂੰ ਭਾਰਤੀ ਮਜ਼ਦੂਰ ਸੰਘ ਦੇ ਆਹਵਾਨ ‘ਤੇ ਪੂਰੇ ਭਾਰਤ ਵਿੱਚ ਰੋਸ਼ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਇਸੇ ਕ੍ਰਮ ਵਿੱਚ ਭਾਰਤੀ ਮਜ਼ਦੂਰ ਸੰਘ, ਚੰਡੀਗੜ੍ਹ ਵੱਲੋਂ ਸੈਕਟਰ 17 ਵਿੱਚ ਨਗਰ ਨਿਗਮ ਦਫ਼ਤਰ ਨੇੜੇ ਇੱਕ ਪ੍ਰਭਾਵਸ਼ਾਲੀ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਜ਼ਦੂਰ ਸੰਘ, ਚੰਡੀਗੜ੍ਹ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਨਯੋਗ ਕੇਂਦਰੀ ਮੰਤਰੀ (ਸ਼੍ਰਮ ਅਤੇ ਰੋਜ਼ਗਾਰ) ਮਨਸੁਖ ਮਾਂਡਵੀਆ ਨੂੰ ਸੰਬੋਧਿਤ ਇਕ ਮਹੱਤਵਪੂਰਣ ਮੰਗ–ਪੱਤਰ ਚੰਡੀਗੜ੍ਹ ਦੇ ਉਪਾਏੁਕਤ ਰਾਹੀਂ ਭੇਜਿਆ ਗਿਆ।
ਇਸ ਮੰਗ–ਪੱਤਰ ਵਿੱਚ ਦੇਸ਼ ਭਰ ਦੇ ਮਜ਼ਦੂਰਾਂ ਨਾਲ ਜੁੜੇ ਗੰਭੀਰ ਮੁੱਦੇ ਸ਼ਾਮਲ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਇਹ ਮੰਗਾਂ ਹਨ— ਸ਼੍ਰਮ ਕਾਨੂੰਨਾਂ ਦਾ ਸਭ ਸੈਕਟਰਾਂ ਅਤੇ ਸਭ ਮਜ਼ਦੂਰ ਵਰਗਾਂ ‘ਤੇ ਸਮਾਨ ਤਰੀਕੇ ਨਾਲ ਲਾਗੂ ਹੋਣਾ ਯਕੀਨੀ ਬਣਾਇਆ ਜਾਵੇ। ਸ਼੍ਰਮ ਸੰਬੰਧ ਸੰਹਿਤਾ 2020 ਅਤੇ ਵਿਆਵਸਾਇਕ ਸੁਰੱਖਿਆ, ਸਿਹਤ ਅਤੇ ਕਾਰਜ ਦਸ਼ਾ ਸੰਹਿਤਾ 2020 ਸਬੰਧੀ ਮਜ਼ਦੂਰਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦਾ ਜਲਦੀ ਨਿਰਾਕਰਨ ਕੀਤਾ ਜਾਵੇ। ਤ੍ਰਿਪੱਖੀ ਤੰਤਰ ਨੂੰ ਮਜ਼ਬੂਤ ਬਣਾਉਂਦੇ ਹੋਏ ਭਾਰਤੀ ਸ਼੍ਰਮ ਸੰਮੇਲਨ ਅਤੇ ਇਸ ਨਾਲ ਸੰਬੰਧਿਤ ਵੱਖ–ਵੱਖ ਸਥਾਈ ਕਮੇਟੀਆਂ ਦੀਆਂ ਨਿਯਮਿਤ ਬੈਠਕਾਂ ਯਕੀਨੀ ਬਣਾਈਆਂ ਜਾਣ। ਈ.ਪੀ.ਐਸ.–95 ਪੈਨਸ਼ਨ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ ਸੱਤ ਹਜ਼ਾਰ ਪੰਜਸੌ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਮਹਿੰਗਾਈ ਰਾਹਤ ਲਾਗੂ ਕੀਤੀ ਜਾਵੇ। ਕਰਮਚਾਰੀ ਰਾਜ ਬੀਮਾ ਅਤੇ ਭਵਿੱਖ ਨਿਧੀ ਦੀ ਸੀਮਾ ਵਿੱਚ ਵਾਧਾ ਕੀਤਾ ਜਾਵੇ। ਬੋਨਸ ਯੋਗਤਾ ਸੀਮਾ ਵਿੱਚ ਵਾਧਾ। ਕੇਂਦਰੀ ਸਕੀਮ ਕਰਮਚਾਰੀਆਂ, ਕਾਂਟ੍ਰੈਕਟ ਅਤੇ ਆਉਟਸੋਰਸ ਕਰਮਚਾਰੀਆਂ ਨੂੰ ਨਿਯਮਿਤ ਕੀਤਾ ਜਾਵੇ। ਆਮ ਭਰਤੀਆਂ ‘ਤੇ ਲੱਗੇ ਰੋਕ ਨੂੰ ਹਟਾ ਕੇ ਨੌਕਰੀ ਵਿੱਚ ਸੁਰੱਖਿਆ ਅਤੇ ਸਥਿਰਤਾ ਯਕੀਨੀ ਕੀਤੀ ਜਾਵੇ। ਇਸ ਰੋਸ਼ ਪ੍ਰਦਰਸ਼ਨ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਭਾਰਤੀ ਮਜ਼ਦੂਰ ਸੰਘ ਨਾਲ ਸੰਬੰਧਿਤ ਕਈ ਸੀਨੀਅਰ ਅਧਿਕਾਰੀਆਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹਨ—
ਨਰਿੰਦਰ ਜੀ (ਸੰਗਠਨ ਮੰਤਰੀ), ਪਵਿੱਤਰ ਸਿੰਘ (ਮਹਾਂਮੰਤਰੀ–ਪੰਜਾਬ), ਬਦਰੀ ਪ੍ਰਸਾਦ (ਸੰਗਠਨ ਮੰਤਰੀ–ਚੰਡੀਗੜ੍ਹ), ਬਲਵਿੰਦਰ ਸਿੰਘ (ਪ੍ਰਧਾਨ–ਚੰਡੀਗੜ੍ਹ), ਜਸਵੰਤ ਸਿੰਘ ਜੱਸਾ (ਮਹਾਂਮੰਤਰੀ–ਚੰਡੀਗੜ੍ਹ), ਮਲਕੀਤ ਸਿੰਘ (ਸਹਿ ਸੰਗਠਨ ਮੰਤਰੀ), ਆਜ਼ਾਦ ਸਿੰਘ (ਪ੍ਰਧਾਨ–CTU), ਰਵਿੰਦਰ ਜੈਸਵਾਲ ਆਦਿ। ਅੰਤ ਵਿੱਚ ਇਹ ਆਸ ਪ੍ਰਗਟ ਕੀਤੀ ਗਈ ਕਿ ਭਾਰਤ ਸਰਕਾਰ ਮਜ਼ਦੂਰ ਵਰਗ ਦੀਆਂ ਇਨ੍ਹਾਂ ਮਹੱਤਵਪੂਰਣ ਮੰਗਾਂ ‘ਤੇ ਸੰਵੇਦਨਸ਼ੀਲਤਾ ਨਾਲ ਜਲਦੀ ਅਤੇ ਸਕਾਰਾਤਮਕ ਫ਼ੈਸਲਾ ਲਵੇਗੀ।

Comments
Post a Comment