ਮਹਿਲਾ ਪੱਤਰਕਾਰ ਦੀ 1 ਸਾਲ ਤੋਂ ਜ਼ੀਰਕਪੁਰ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਸੁਣਵਾਈ
ਸੋਸਾਇਟੀ ਦੇ ਰਹਿਣ ਵਾਲੇ ਅਮਨ ਝਾਂਗਰਾ ਵੱਲੋਂ ਖੁੱਲ੍ਹੇਆਮ ਕੀਤੀ ਜਾ ਰਹੀ ਮਾਂ ਬੇਟੇ ਦੇ ਨਾਲ ਗੁੰਡਾਗਰਦੀ
ਜੇਕਰ ਪੱਤਰਕਾਰ ਸ਼ਨਾਇਆ ਤੇ ਉਸਦੇ ਨਬਾਲਿਕ ਬੇਟੇ ਨਾਲ ਹੁੰਦੀ ਹੈ ਕੋਈ ਘਟਨਾ ,ਤੇ ਜ਼ੀਰਕਪੁਰ ਪ੍ਰਸ਼ਾਸਨ ਹੋਵੇਗਾ ਜ਼ਿੰਮੇਦਾਰ, ਕਰਾਂਗੇ ਜ਼ੀਰਕਪੁਰ ਪ੍ਰਸ਼ਾਸਨ ਦਾ ਘੇਰਾਓ : ਬਲਵਿੰਦਰ ਸਿੰਘ ਕੁੰਬੜਾ
ਐਸ.ਏ.ਐਸ.ਨਗਰ 2 ਮਾਰਚ ( ਰਣਜੀਤ ਧਾਲੀਵਾਲ ) : ਅੱਜ SCBC ਮਹਾ ਪੰਚਾਇਤ ਪੰਜਾਬ, ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗੁਆਈ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਅਤੇ DIG ਰੂਪਨਗਰ ਦੇ ਨਾਂ ਇੱਕ ਮੰਗਪਤਰ ਤੇ ਦਰਖ਼ਾਸਤ ਦਿੱਤੀ ਗਈ। ਜਿਸ ਵਿੱਚ ਜ਼ੀਰਕਪੁਰ ਤੋਂ ਪੱਤਰਕਾਰ ਸ਼ਨਾਇਆ ਅਹਿਮ ਦੇ ਨਾਲ ਹੋ ਰਹੀ ਧਕੇਸ਼ਾਹੀ ਅਤੇ ਪੁਲਿਸ ਪ੍ਰਸ਼ਾਸਨ ਤੇ ਸਿਵਿਲ ਪ੍ਰਸ਼ਾਸਨ ਵੱਲੋਂ ਅੰਖਾ ਤੇ ਕੰਨ ਬੰਦ ਕਰਕੇ 1 ਸਾਲ ਤੋਂ ਨਹੀਂ ਕੀਤੀ ਕੋਈ ਕਾਰਵਾਹੀ। ਪੱਤਰਕਾਰ ਦੇ ਨਾਲ ਸਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ।ਉਸਨੂੰ ਤੇ ਉਸਦੇ ਨਾਬਾਲਿਕ ਬੱਚੇ ਨੂੰ ਅਮਨ ਝੰਗਰਾ ਨਾਂ ਦਾ ਆਦਮੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ।
ਜਿਸ ਕਰਕੇ ਅੱਜ SCBC ਦੇ ਆਗੂ ਪ੍ਰਿੰਸੀਪਲ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੂਆ, ਕਰਮਜੀਤ ਆਣਖੇੜੀ ਸਾਰੀਆਂ ਨੇ ਜਾਕੇ DIG ਅਤੇ DC ਮੋਹਾਲੀ ਦੀ ਗੈਰਹਾਜ਼ਰੀ ਵਿੱਚ ADC ਮੋਹਾਲੀ ਨੂੰ ਸਾਰੀ ਗੱਲ ਦੱਸੀ ਤਾਂ ADC ਮੋਹਾਲੀ ਨੇ ਪੱਤਰਕਾਰ ਸ਼ਨਾਇਆ ਨੂੰ ਕਾਰਵਾਈ ਦਾ ਭਰੋਸਾ ਦਿਵਾਉਂਦੇ ਹੋਏ ਕਾਰਵਾਈ ਕਰਨ ਦਾ ਵਾਅਦਾ ਕੀਤਾ।ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਅਮਨ ਝਾਂਗਰਾ ਮਾਊਂਟ ਕੈਲਾਸ਼ ਕਾਲੋਨੀ ਜ਼ੀਰਕਪੁਰ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਹੁਣ ਵੀ ਜੇਕਰ ਕੋਈ ਕਾਰਵਾਹੀ ਨਾ ਹੀ ਤਾਂ ਅੱਜ ਤੋਂ 10 ਦਿਨ ਬਾਅਦ SDM ਜ਼ੀਰਕਪੁਰ, MC ਦਫ਼ਤਰ ਜ਼ੀਰਕਪੁਰ, SHO ਜ਼ੀਰਕਪੁਰ ਤੇ MC ਦਫ਼ਤਰ ਜ਼ੀਰਕਪੁਰ ਦਾ ਕੀਤਾ ਜਾਵੇਗਾ ਘੇਰਾਓ ਅਤੇ ਖੜਕਾਇਆ ਜਾਵੇਗਾ ਕੋਰਟ ਦਾ ਦਰਵਾਜ਼ਾ।

Comments
Post a Comment