ਬਰੈੰਪਟਨ (ਕੈਨੇਡਾ) ਵਿਖੇ ਤਿੰਨ ਰੋਜ਼ਾ 12 ਵੀਂ ਵਰਲਡ ਪੰਜਾਬੀ ਕਾਨਫਰੰਸ 17 ਤੋੰ 19 ਜੁਲਾਈ ਲਈ ਤਿਆਰੀਆਂ ਸ਼ੁਰੂ
ਦੇਸ਼ਾਂ, ਵਿਦੇਸ਼ਾਂ ਦੇ ਚਿੰਤਕ, ਬੁੱਧੀਜੀਵੀ ਤੇ ਸਾਹਿਤਕਾਰ ਹੋਣਗੇ ਹਾਜ਼ਰ
ਚੰਡੀਗੜ੍ਹ 15 ਮਾਰਚ ( ਰਣਜੀਤ ਧਾਲੀਵਾਲ ) : ਜਗਤ ਪੰਜਾਬੀ ਸਭਾ, ਬਰੈੰਪਟਨ (ਕੈਨੇਡਾ) ਵੱਲੋਂ ਤਿੰਨ ਰੋਜ਼ਾ 12 ਵੀਂ ਵਰਲਡ ਪੰਜਾਬੀ ਕਾਨਫਰੰਸ 17 ਤੋੰ19 ਜੁਲਾਈ, 2026 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਸਭਾ ਦੇ ਦਫ਼ਤਰ 134, ਕੈਨੇਡੀ ਰੋਡ, ਬਰੈੰਮਟਨ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਵਿੱਚ ਸਭਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਸੈਕਟਰੀ ਸੰਤੋਖ ਸਿੰਘ ਸੰਧੂ ਨੇ ਕੀਤੀ। ਇਸ ਦੌਰਾਨ ਕਾਨਫਰੰਸ ਦੀ ਸਫਲਤਾ ਲਈ ਕਾਰਜਕਾਰੀ ਕਾਨਫਰੰਸ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮੈਂਬਰਾਂ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਵੰਡੀਆਂ ਗਈਆਂ।
ਮੀਟਿੰਗ ਵਿੱਚ ਜਗਤ ਪੰਜਾਬੀ ਸਭਾ ਦੇ ਇਸਤਰੀ ਵਿੰਗ ਨੇ ਵੀ ਭਾਗ ਲਿਆ। ਇਸ ਮੌਕੇ ਬਲਵਿੰਦਰ ਕੌਰ ਚੱਠਾ, ਰੁਪਿੰਦਰ ਕੌਰ ਸੰਧੂ, ਤ੍ਰਿਪਤਾ ਸੋਢੀ, ਅਮਨਦੀਪ ਕੌਰ ਗਿੱਲ, ਸਹਿਜ ਕੌਰ ਅਤੇ ਮਨਦੀਪ ਕੌਰ ਮਾਂਗਟ ਸਮੇਤ ਹੋਰ ਸਾਹਿਤਕ ਬੀਬੀਆਂ ਮੌਜੂਦ ਰਹੀਆਂ। ਇਸ ਤੋਂ ਇਲਾਵਾ ਮੀਟਿੰਗ 'ਚ ਪਿਆਰਾ ਸਿੰਘ ਕੁੱਦੋਵਾਲ, ਗੁਰਵੇਲ ਸਿੰਘ, ਗੁਰਦਰਸ਼ਨ ਸਿੰਘ ਸੀਰਾ, ਸੰਜੀਤ ਸਿੰਘ, ਹੈਪੀ ਮਾਂਗਟ ਪਰਿਵਾਰ,ਮੁਖਿੰਦਹ ਸਿੰਘ ਸੋਢੀ, ਸਾਹਿਬ ਸਿੰਘ ਮਾਂਗਟ ਆਦਿ ਮੈਂਬਰਾਂ ਨੇ ਭਾਗ ਲਿਆ ਅਤੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪਣੇ ਸੁਝਾਅ ਦਿੱਤੇ।
ਮੀਟਿੰਗ ਦੌਰਾਨ ਤਰਲੋਚਨ ਸਿੰਘ ਅਟਵਾਲ ਨੂੰ ਸਰਬਸੰਮਤੀ ਨਾਲ ਇਸ ਕਾਨਫਰੰਸ ਦਾ ਪ੍ਰਧਾਨ ਚੁਣਿਆ ਗਿਆ। ਅਮਰ ਸਿੰਘ ਭੁੱਲਰ ਨੂੰ ਸਰਪ੍ਰਸਤ ਤੇ ਹਰਦੇਵ ਚੌਹਾਨ (ਚੰਡੀਗੜ੍ਹ) ਨੂੰ ਮੀਡੀਆ ਇਨਚਾਰਜ ਐਲਾਨਿਆ ਗਿਆ। ਇਸ ਮੌਕੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸਮੁੱਚੇ ਪੰਜਾਬੀ ਜਗਤ ਨੂੰ ਅਪੀਲ ਕੀਤੀ ਕਿ 17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ ਇਸ ਵਿਸ਼ਵ ਪੱਧਰੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਇਆ ਜਾਵੇ। ਵੇੇਲੇ, ਵੇੇਲੇ ਕਾਨਫਰੰਸ ਦੇ ਹੋਰ ਪ੍ਰੋਗਰਾਮਾਂ ਦਾ ਵਿਸਥਾਰਿਤ ਵੇਰਵਾ ਸੋਸ਼ਲ ਮੀਡੀਆ, ਮੈਨਸਟਰੀਮ ਮੀਡੀਆ, ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਪੰਜਾਬੀ ਭਾਈਚਾਰੇ ਤੱਕ ਪਹੁੰਚਾਇਆ ਜਾਵੇਗਾ।

Comments
Post a Comment