ਹੈੱਡਲਾਈਨ: ਗੁਰ ਅਮ੍ਰਿਤ ਕੌਰ ਰਾਇਪੁਰੀ ਬਣੀ ਮਿਸ ਗ੍ਰੈਂਡ ਪੰਜਾਬ, ਰਾਸ਼ਟਰੀ ਮੰਚ ‘ਤੇ ਕਰੇਗੀ ਸੂਬੇ ਦੀ ਨੁਮਾਇੰਦਗੀ
15 ਸਾਲ ਦੀ ਉਮਰ ਤੋਂ ਜਿੱਤ ਰਹੀ ਹੈ ਖਿਤਾਬ
ਮਾਡਲਿੰਗ ਨਾਲ ਨਾਲ ਲਾਅ ਅਫਸਰ ਬਣਨਾ ਹੈ ਪੈਸ਼ਨ
ਚੰਡੀਗੜ੍ਹ 21 ਮਾਰਚ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਭવ્ય ਕਰਾਊਨ ਸੈਰੇਮਨੀ ਦੌਰਾਨ ਗੁਰ ਅਮ੍ਰਿਤ ਕੌਰ ਰਾਇਪੁਰੀ ਨੂੰ ਮਿਸ ਗ੍ਰੈਂਡ ਪੰਜਾਬ ਦਾ ਤਾਜ ਪਹਿਨਾਇਆ ਗਿਆ। ਇਸ ਮੌਕੇ ‘ਤੇ ਮਿਸ ਗ੍ਰੈਂਡ ਪੰਜਾਬ ਅਤੇ ਮਿਸ ਗ੍ਰੈਂਡ ਚੰਡੀਗੜ੍ਹ ਦੀ ਸਟੇਟ ਡਾਇਰੈਕਟਰ ਅਕਸ਼ਿਤਾ ਅਰੋੜਾ ਦੀ ਵਿਸ਼ੇਸ਼ ਹਾਜ਼ਰੀ ਰਹੀ। ਗੌਰਤਲਬ ਹੈ ਕਿ ਗੁਰ ਅਮ੍ਰਿਤ ਕੌਰ ਇਸ ਮਹੀਨੇ ਹੋਣ ਵਾਲੀ ਮਿਸ ਗ੍ਰੈਂਡ ਇੰਡੀਆ ਪ੍ਰਤੀਯੋਗਿਤਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰੇਗੀ। ਜੇਕਰ ਉਹ ਇਸ ਮੁਕਾਬਲੇ ਵਿੱਚ ਜਿੱਤ ਹਾਸਲ ਕਰਦੀ ਹੈ, ਤਾਂ ਉਸਨੂੰ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ।
ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਨਾਲ ਸੰਬੰਧਤ ਗੁਰ ਅਮ੍ਰਿਤ ਕੌਰ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੀ ਮੈਨਟਰ, ਗਾਈਡ ਅਤੇ ਫ਼ਿਲਾਸਫ਼ਰ ਅਕਸ਼ਿਤਾ ਅਰੋੜਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮੰਚ ਪ੍ਰਦਾਨ ਕਰਨ ਲਈ ਉਹ ਉਨ੍ਹਾਂ ਦੀ ਆਭਾਰੀ ਹੈ। ਗੁਰ ਅਮ੍ਰਿਤ ਕੌਰ ਦਾ ਮੰਨਣਾ ਹੈ ਕਿ ਮਾਡਲਿੰਗ ਦੇ ਖੇਤਰ ਵਿੱਚ ਸਿਰਫ਼ ਸ਼ਾਰੀਰੀਕ ਸੁੰਦਰਤਾ ਹੀ ਨਹੀਂ, ਸਗੋਂ ਮਾਨਸਿਕ ਮਜ਼ਬੂਤੀ ਅਤੇ ਸੰਤੁਲਨ ਵੀ ਬਹੁਤ ਜ਼ਰੂਰੀ ਹੈ। ਉਹ ਇੱਕ ਐਨੀਮਲ ਲਵਰ ਅਤੇ ਨੇਚਰ ਲਵਰ ਹੈ ਅਤੇ ਸਮੇਂ-ਸਮੇਂ ‘ਤੇ ਰੁੱਖ ਲਗਾਉਣ ਅਤੇ ਪਸ਼ੂਆਂ ਦੀ ਦੇਖਭਾਲ ਨੂੰ ਮਹੱਤਵ ਦੇਂਦੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੇਂਟਿੰਗ ਅਤੇ ਡਾਂਸਿੰਗ ਦਾ ਸ਼ੌਂਕ ਹੈ। ਇਸ ਤੋਂ ਇਲਾਵਾ ਉਹ ਕਿਚਨ ਵਿੱਚ ਵੀ ਕਾਫ਼ੀ ਕਰੀਏਟਿਵ ਹੈ ਅਤੇ ਕੁਕਿੰਗ ਉਸਦਾ ਮਨਪਸੰਦ ਸ਼ੌਂਕ ਹੈ। ਪਬਲਿਕ ਸਪੀਕਿੰਗ ਉਸਦੀ ਖ਼ਾਸ ਖੂਬੀ ਹੈ, ਜਿਸ ਦੇ ਬਲ ‘ਤੇ ਉਸਨੇ ਇਹ ਖਿਤਾਬ ਹਾਸਲ ਕੀਤਾ। ਨੌਜਵਾਨ ਕੁੜੀਆਂ ਨੂੰ ਸੰਦੇਸ਼ ਦਿੰਦੇ ਹੋਏ ਗੁਰ ਅਮ੍ਰਿਤ ਕੌਰ ਨੇ ਕਿਹਾ ਕਿ ਆਤਮ ਵਿਸ਼ਵਾਸ ਨਾਲ ਅੱਗੇ ਵਧੋ ਅਤੇ ਸ਼ਾਰੀਰੀਕ ਫਿਟਨੈੱਸ ਦੇ ਨਾਲ ਨਾਲ ਮਾਨਸਿਕ ਵਿਕਾਸ ਅਤੇ ਆਪਣੇ ਆਪ ਨੂੰ ਪ੍ਰਜ਼ੈਂਟ ਕਰਨ ‘ਤੇ ਵੀ ਧਿਆਨ ਦਿਓ। ਇਸ ਮੌਕੇ ‘ਤੇ ਅਕਸ਼ਿਤਾ ਅਰੋੜਾ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਡੀਸ਼ਨ ਦੌਰਾਨ ਲਗਭਗ 150 ਪ੍ਰਤੀਯੋਗੀਆਂ ਵਿੱਚੋਂ ਗੁਰ ਅਮ੍ਰਿਤ ਨੇ ਆਪਣੇ ਲੁੱਕਸ, ਸਕਿਲ ਅਤੇ ਕਮਿਊਨੀਕੇਸ਼ਨ ਦੇ ਆਧਾਰ ‘ਤੇ ਜਿੱਤ ਹਾਸਲ ਕੀਤੀ ਹੈ।

Comments
Post a Comment