ਨਾਇਬ ਸਿੰਘ ਸੈਣੀ ਮਾਤ-ਪਿਤਾ ਗੋਧਮ ਵਿਖੇ ਲਾਈਫਟਾਈਮ ਅਚੀਵਮੈਂਟ ਐਵਾਰਡ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ
ਚੰਡੀਗੜ੍ਹ 18 ਮਾਰਚ ( ਰਣਜੀਤ ਧਾਲੀਵਾਲ ) : ਮਾਤ-ਪਿਤਾ ਗੋਧਮ ਟਰੱਸਟ ਦੇ ਇਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਆਬ ਸਿੰਘ ਸੈਣੀ ਨੂੰ 10 ਅਪ੍ਰੈਲ ਨੂੰ 15ਵੇਂ ਮਾਂ-ਪਿਤਾ ਪੂਜਾ ਦਿਵਸ ਮੌਕੇ ਹੋਣ ਵਾਲੇ ਲਾਈਫਟਾਈਮ ਅਚੀਵਮੈਂਟ ਐਵਾਰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਟਰੱਸਟ ਦੇ ਸੰਸਥਾਪਕ ਟਰੱਸਟੀ ਗੋਚਰਦਾਸ ਗਿਆਨ ਨੇ ਕਿਹਾ ਕਿ ਸੱਦਾ ਸਵੀਕਾਰ ਕਰਦਿਆਂ ਮੁੱਖ ਮੰਤਰੀ ਨੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।
ਵਫ਼ਦ ਵਿੱਚ ਗੋਚਰ ਦਾਸ ਗਿਆਨ ਤੋਂ ਇਲਾਵਾ ਟਰੱਸਟੀ ਸੁਰਨੇਸ਼ ਸਿੰਗਲਾ, ਟਰੱਸਟੀ ਕਸ਼ਮੀਰੀ ਲਾਲ ਗੁਪਤਾ ਦੇ ਪੁੱਤਰ ਅੰਕੁਰ ਗੁਪਤਾ, ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਬਿੰਦਲ ਅਤੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦੁਨੀਆ ਦਾ ਪਹਿਲਾ ਮਾਤ-ਪਿਤਾ ਮੰਦਰ ਬਨੂੜ ਨੇੜੇ ,ਅੰਬਾਲਾ ਰੋਡ ਪਿੰਡ ਖਲੌਰ ਵਿੱਚ ਮੇਨ ਹਾਈਵੇਅ 'ਤੇ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਸਾਲ 10 ਅਪ੍ਰੈਲ ਨੂੰ ਮਾਂ ਪਿਤਾ ਪੂਜਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਖ-ਵੱਖ ਪ੍ਰਾਂਤਾਂ ਦੇ ਲੋਕ ਆਉਂਦੇ ਹਨ ਅਤੇ ਆਪਣੇ ਮਾਪਿਆਂ ਦੀ ਪੂਜਾ ਕਰਦੇ ਹਨ।
ਬਹੁਤ ਜਲਦੀ ਮੰਦਿਰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਸੰਸਥਾਪਕ ਗੌਚਰਦਾਸ ਗਿਆਨ ਨੇ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕੀਤੀ ਕਿ 10 ਅਪ੍ਰੈਲ ਨੂੰ ਵੱਧ ਤੋਂ ਵੱਧ ਲੋਕ ਆਪਣੇ ਮਾਪਿਆਂ ਦੀ ਪੂਜਾ ਕਰਨ ਲਈ ਗੋਧਾਮ ਆਉਣ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਮਾਤਾ ਪਿਤਾ ਸ਼ਰਧਾਲੂਆਂ ਨੂੰ ਪੂਜਾ ਦੀ ਥਾਲੀ, ਸਮੱਗਰੀ ਆਦਿ ਮਿਲੇਗੀ। ਇਹ ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਭੰਡਾਰਾ ਦੁਪਹਿਰ ਤੋਂ ਜਾਰੀ ਰਹੇਗਾ।

Comments
Post a Comment