ਚੰਡੀਗੜ੍ਹ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ‘ਤੇ ‘ਆਪਦਾ ਮਿੱਤਰ’ ਨੂੰ ਲੈ ਕੇ ਸਵਾਲ, ਪ੍ਰੇਮ ਪਾਲ ਚੌਹਾਨ ਦਾ ਪ੍ਰਸ਼ਾਸਨ ‘ਤੇ ਤੰਜ
ਚੰਡੀਗੜ੍ਹ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ‘ਤੇ ‘ਆਪਦਾ ਮਿੱਤਰ’ ਨੂੰ ਲੈ ਕੇ ਸਵਾਲ, ਪ੍ਰੇਮ ਪਾਲ ਚੌਹਾਨ ਦਾ ਪ੍ਰਸ਼ਾਸਨ ‘ਤੇ ਤੰਜ
ਚੰਡੀਗੜ੍ਹ 18 ਮਾਰਚ ( ਰਣਜੀਤ ਧਾਲੀਵਾਲ ) : ਸ਼ਹਿਰ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਲੈ ਕੇ ਹੁਣ ਰਾਜਨੀਤਿਕ ਬਿਆਨਬਾਜ਼ੀ ਤੇਜ਼ ਹੋ ਗਈ ਹੈ। “ਆਪਕੀ ਆਵਾਜ਼ ਪਾਰਟੀ” ਦੇ ਆਗੂ ਪ੍ਰੇਮ ਪਾਲ ਚੌਹਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ‘ਆਪਦਾ ਮਿੱਤਰਾਂ’ ਦੀ ਭੂਮਿਕਾ ਨੂੰ ਲੈ ਕੇ ਤਿੱਖੀ ਟਿੱਪਣੀ ਕੀਤੀ ਹੈ। ਚੌਹਾਨ ਨੇ ਕਿਹਾ ਕਿ ਆਪਰੇਸ਼ਨ “ਸਿੰਦੂਰ” ਦੌਰਾਨ ਜਿਨ੍ਹਾਂ ‘ਆਪਦਾ ਮਿੱਤਰਾਂ’ ਨੂੰ ਤਿਆਰ ਕੀਤਾ ਗਿਆ ਸੀ, ਉਹਨਾਂ ਨੂੰ ਆਖਿਰ ਕਦੋਂ ਵਰਤਿਆ ਜਾਵੇਗਾ। ਉਨ੍ਹਾਂ ਨੇ ਤੰਜ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਅਤੇ ਐਸਐਸਪੀ ਦਫ਼ਤਰ ਤੋਂ ਕੇਵਲ 200 ਫੁੱਟ ਦੀ ਦੂਰੀ ‘ਤੇ ਹੋਇਆ ਕਤਲ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ਦੀ ਪੋਲ ਖੋਲਦਾ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਜੇ ਚੰਡੀਗੜ੍ਹ ਪੁਲਿਸ ਕੋਲ ਸਰੋਤਾਂ ਜਾਂ ਪਹੁੰਚ ਦੀ ਘਾਟ ਹੈ, ਤਾਂ ਉਹਨਾਂ ਨੂੰ ‘ਆਪਦਾ ਮਿੱਤਰਾਂ’ ਦੀ ਮਦਦ ਲੈਣੀ ਚਾਹੀਦੀ ਹੈ। “ਜੇ ਪ੍ਰਸ਼ਾਸਨ ਆਪਦਾ ਮਿੱਤਰਾਂ ਨੂੰ ਵੀ ਸ਼ਾਮਲ ਨਹੀਂ ਕਰਨਾ ਚਾਹੁੰਦਾ, ਤਾਂ ‘ਆਪਕੀ ਆਵਾਜ਼ ਪਾਰਟੀ’ ਦੇ ਕਰਮਚਾਰੀ ਸ਼ਹਿਰ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹਨ। ਜਿੱਥੇ ਵੀ ਬੁਲਾਇਆ ਜਾਵੇਗਾ, ਅਸੀਂ ਸਹਿਯੋਗ ਦੇਵਾਂਗੇ,” ਚੌਹਾਨ ਨੇ ਕਿਹਾ। ਚੌਹਾਨ ਨੇ ਅੱਗੇ ਕਿਹਾ ਕਿ ਇਸ ਵੇਲੇ ਸ਼ਹਿਰ ਦੀ ਕਾਨੂੰਨ-ਵਿਵਸਥਾ “ਧਵੱਸ” ਹੁੰਦੀ ਨਜ਼ਰ ਆ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਦਾ ਭਰੋਸਾ ਬਣਿਆ ਰਹੇ।

Comments
Post a Comment