Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਨਾਲ ਕਣਕ ਦੀ ਫਸਲ ਨਾਂ ਖਰੀਦ ਕੇ ਕਰ ਰਹੀ ਹੈ ਧਰੋ : ਲੱਖੋਵਾਲ

ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਨਾਲ ਕਣਕ ਦੀ ਫਸਲ ਨਾਂ ਖਰੀਦ ਕੇ ਕਰ ਰਹੀ ਹੈ ਧਰੋ : ਲੱਖੋਵਾਲ

ਕੇਂਦਰ ਸਰਕਾਰ ਨੂੰ ਨਹੀਂ ਭੁੱਲਣਾ ਚਾਹੀਦਾ ਪੰਜਾਬ ਹੀ ਹਰੀ ਕ੍ਰਾਂਤੀ ਲਿਆਉਣ ਵਾਲਾ ਸੂਬਾ 

ਚੰਡੀਗੜ੍ਹ 13 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਐਨ ਡੀ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿੱਚੋਂ ਇਕ ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਸੀ ਪਰ ਅੱਜ 13 ਅਪ੍ਰੈਲ ਤੱਕ ਭਾਰਤੀ ਖਰੀਦ ਏਜੰਸੀਆਂ ਮੰਡੀਆਂ ਵਿੱਚ ਨਹੀਂ ਪਹੁੰਚੀਆਂ ਭਾਰਤ ਦੇ 26 ਰਾਜਾਂ ਵਿੱਚ ਸਰਕਾਰ ਪਹਿਲਾਂ ਹੀ ਖਰੀਦ ਨਹੀਂ ਕਰਦੀ ਅਤੇ ਹੁਣ ਪੰਜਾਬ ਤੇ ਹਰਿਆਣਾ ਵਿੱਚ ਵੀ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿੱਤਾ ਗਿਆ ਹੈ। ਅਸੀਂ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਪਹਿਲਾਂ ਬੇ ਮੌਸਮੀ ਬਰਸਾਤ ਗੜੇਮਾਰੀ ਦੀ ਮਾਰ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਖਰੀਦ ਏਜੰਸੀਆਂ ਨੂੰ ਰੋਕ ਦਿੱਤਾ ਜਾਣਾ ਕਿਸਾਨਾਂ ਮਜ਼ਦੂਰਾਂ ਆੜਤੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਅੱਜ ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਖਬਰ ਆਈ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਖਰੀਦ ਏਜੰਸੀਆਂ ਨੂੰ ਖਰੀਦ ਕਰਨ ਤੋਂ ਰੋਕ ਦਿੱਤਾ ਹੈ ਪਿਛਲੇ ਦਿਨਾਂ ਤੋਂ ਕੇਂਦਰ ਦੀ 9 ਮੈਂਬਰੀ ਟੀਮ ਪੰਜਾਬ ਵਿੱਚ ਆਈ ਹੋਈ ਹੈ ਉਹ ਟੀਮ ਦਾ ਮਕਸਦ ਸਰਕਾਰ ਨੇ ਕਿਹਾ ਹੈ ਕਿ ਪਿਛਲੇ ਲਗਭਗ 10 ਦਿਨਾਂ ਤੋਂ ਜੋ ਬੇਵਕਤੀ ਬਾਰਿਸ਼ ਤੇ ਗੜੇਮਾਰੀ ਜਾਰੀ ਹੈ ਉਸ ਦੀ ਸਮੀਖਿਆ ਕਰਕੇ ਸਰਕਾਰ ਨੂੰ ਰਿਪੋਰਟ ਭੇਜਣਾ ਕਿਉਂਕਿ ਕਿਸਾਨ ਨੇ ਆਪਣੀ ਕਣਕ ਦੀ ਫਸਲ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਬੀਜੀ ਅਤੇ ਹੁਣ ਖੁੱਲੇ ਅਸਮਾਨ ਵਿੱਚ ਸੰਭਾਲੀ ਹੈ ਜੋ ਪਿਛਲੇ ਦਿਨੀ ਬੇਵਕਤੀ ਮੌਸਮ ਖਰਾਬ ਹੋਇਆ ਹੈ ਉਸ ਦਾ ਅਸਰ ਕਣਕ ਦੀ ਫਸਲ ਤੇ ਪਵੇਗਾ ਅਤੇ ਝਾੜ ਘਟਣ ਦੀ ਪੂਰੀ ਪੂਰੀ ਸੰਭਾਵਨਾ ਹੈ। 

ਇਸ ਲਈ ਕਿਸਾਨ ਨੂੰ ਢੁਕਵਾਂ ਬੋਨਸ ਮਿਲਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਬਾਰਿਸ਼ ਦਾ ਬਹਾਨਾ ਬਣਾ ਕੇ ਪੰਜਾਬ ਵਿੱਚ ਟੀਮ ਭੇਜ ਰਹੀ ਹੈ ਜੋ ਕਣਕ ਦੀ ਜਾਂਚ ਕਰਕੇ ਗੁਣਵੱਤਾ ਤਹ ਕਰੇਗੀ ਕਿ ਕਣਕ ਦਾ ਦਾਣਾ ਕਿੰਨਾ ਕਾਲਾ ਹੋਇਆ ਹੈ ਤੇ ਕਿੰਨਾ ਪਿਚਕਿਆ ਹੈ ਇਸ ਆਧਾਰ ਤੇ ਭਾਅ ਘਟਾਇਆ ਜਾ ਸਕਦਾ ਹੈ। ਅਸੀਂ ਇੱਕ ਦੋ ਦਿਨ ਉਡੀਕ ਕਰਕੇ ਦੇਖਾਂਗੇ ਕਿ ਕੇਂਦਰ ਦੀਆਂ ਟੀਮਾਂ ਨੇ ਸੂਬੇ ਚ ਕਣਕ ਦੀ ਖਰੀਦ ਤੇ ਕਿਉਂ ਰੋਕ ਲਾਈ ਹੈ ਪਤਾ ਲੱਗ ਜਾਵੇਗਾ ਅਸੀਂ ਅਪੀਲ ਕਰਦੇ ਹਾਂ ਕਿਸਾਨਾਂ ਆੜਤੀਆਂ ਮਜ਼ਦੂਰਾਂ ਅਤੇ ਸਮੁੱਚੀਆਂ ਕਿਸਾਨ ਯੂਨੀਅਨ ਨੂੰ ਕਿ ਆਪਣੀਆਂ ਮੰਡੀਆਂ ਵਿੱਚ ਇਕੱਠੇ ਹੋ ਕੇ ਲੇਬਰ ਆੜਤੀਆਂ ਅਤੇ ਵੱਧ ਤੋਂ ਵੱਧ ਕਿਸਾਨਾਂ ਦੀ ਗਿਣਤੀ ਵਿੱਚ ਹੋ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਲਾਈਵ ਹੋ ਕੇ ਦੇਸ਼ ਵਿੱਚ ਕਿਸਾਨਾਂ ਦੇ ਹਾਲਾਤ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਜੋ ਕੇਂਦਰ ਸਰਕਾਰ ਵੱਲੋਂ ਲਾਈ ਗਈ ਕਣਕ ਦੀ ਫਸਲ ਖਰੀਦਣ ਤੇ ਲਾਈ ਗਈ ਰੋਕ ਤੁਰੰਤ ਹਟਾਈ ਜਾ ਸਕੇ ਤੇ ਮੰਡੀਆਂ ਚ ਖਰੀਦ ਸ਼ੁਰੂ ਹੋਵੇ

ਲੱਖੋਵਾਲ ਨੇ ਕਿਹਾ ਹੈ ਕਿ ਅੱਜ ਤੋਂ ਹੀ ਮੰਡੀਆਂ ਦੀ ਖਬਰ ਵੱਡੇ ਪੱਧਰ ਤੇ ਫੈਲਾਈ ਜਾਵੇ ਅਤੇ ਆਪਣੇ ਪਿੰਡਾਂ ਵਿੱਚੋਂ ਅਲੱਗ ਅਲੱਗ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਵੀ ਮੰਡੀਆਂ ਵਿੱਚ ਬੁਲਾਇਆ ਜਾਵੇ ਤਾਂ ਜੋ ਹਰ ਇਲਾਕੇ ਹਰ ਮੰਡੀ ਅਤੇ ਹਰ ਪਿੰਡ ਵਿੱਚ ਇਕੱਠੇ ਹੋ ਕੇ ਇਹ ਔਖੀ ਘੜੀ ਦਾ ਸਾਹਮਣਾ ਕੀਤਾ ਜਾਵੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਖਰੀਦ ਕਰਨ ਲਈ ਮਜਬੂਰ ਕੀਤਾ ਜਾ ਸਕੇ।

ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਜੇ ਅਸੀਂ ਹੁਣ ਵੀ ਚੁੱਪ ਬੈਠੇ ਰਹੇ ਤਾਂ ਕੇਂਦਰ ਸਰਕਾਰ ਮੁਕਤ ਵਪਾਰ ਸਮਝੌਤਿਆਂ ਰਾਹੀਂ ਅਮਰੀਕਾ ਤੋਂ ਕਣਕ ਮੰਗਵਾਉਣ ਵਿੱਚ ਸਫਲ ਹੋ ਸਕਦੀ ਹੈ। ਹਰਿਆਣਾ ਵਿੱਚ ਵੀ ਕਣਕ ਦੀ ਖਰੀਦ ਰੋਕੀ ਹੈ ਅਤੇ ਕੱਲ ਕਈ ਥਾਵਾਂ ਤੇ ਜਾਮ ਅਤੇ ਪ੍ਰਦਰਸ਼ਨ ਹੋਏ ਹਨ ਹੁਣ ਸਮਾਂ ਹੈ ਕਿ ਜਿੱਥੇ ਕਣਕ ਵੱਢੀ ਜਾਂ ਤੂੜੀ ਬਣਾਈ ਜਾ ਰਹੀ ਹੈ ਆਪਣੇ ਕੰਮ ਚੋਂ ਕੁਝ ਸਮਾਂ ਕੱਢ ਕੇ ਮੰਡੀਆਂ ਦੀ ਸਥਿਤੀ ਬਾਰੇ ਖਬਰਾਂ ਵੀ ਲਵਾਈਆਂ ਜਾਣ ਜੇ ਕੇਂਦਰ ਤੇ ਪੰਜਾਬ ਸਰਕਾਰ ਵਿਸਾਖੀ ਤੱਕ ਮੰਡੀਆਂ ਵਿੱਚ ਆ ਕੇ ਖਰੀਦ ਸ਼ੁਰੂ ਕਰ ਦਿੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਤੁਰੰਤ ਇਸ ਮਸਲੇ ਤੇ ਸੰਘਰਸ਼ ਦੀ ਰੂਪਰੇਖਾ ਤੈਅ ਹੋਵੇਗੀ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਿਛਲੀਆਂ ਹੋਈਆਂ ਬਾਰਿਸ਼ਾਂ ਕਰਕੇ ਕਣਕ ਦੇ ਦਾਣੇ ਦਾ ਫਰਕ ਪਵੇਗਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਸਰਕਾਰ ਕਣਕ ਖਰੀਦਣ ਸਮੇਂ ਛੋਟ ਦਿੰਦੀ ਹੈ ਉਹ ਜਿਸ ਤਰ੍ਹਾਂ ਰਾਜਸਥਾਨ ਨੂੰ ਛੋਟ ਦਿੱਤੀ ਗਈ ਹੈ ਉਸੇ ਤਰਜ ਤੇ ਪੰਜਾਬ ਚ ਵੀ ਕਣਕ ਦੀ ਖਰੀਦ ਦੌਰਾਨ ਛੋਟ ਕਣਕ ਦੀ ਨਵੀਂ ਦੀ ਛੋਟ ਘੱਟੋ ਘੱਟ 15% ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਨੂੰ ਖੱਜਲ ਖਵਾਰੀ ਨਾ ਹੋਵੇ। 

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ