After Kerala, it will be Punjab for Congress : Warring Says, BJP won Bengal because of TMC’s failures, SIR, ECI support Jibes, daydreaming Punjab BJP leaders, saying, Punjab is not Bengal Chandigarh 4 May ( Ranjeet Singh Dhaliwal ) : Punjab Congress president Amarinder Singh Raja Warring today said that after the party's impressive victory in Kerala, Punjab will be next where the Congress will form the government in the elections scheduled early next year. In an informal interaction with reporters, Warring said that the Congress has emerged much stronger in Kerala as it had earlier won the parliament and local bodies elections also. Replying to a question on West Bengal, the PCC president said that there were many factors responsible for the TMC’s defeat. He said, besides the partiality shown by the Election Commission of India and the Special Intensive Revision (SIR), the failures of the TMC government were also responsible for its defeat. He said, the BJP, besides misusing its po...
ਆਧਿਆਤਮਿਕਤਾ ਹੀ ਸ਼ਾਂਤੀ ਅਤੇ ਸੁੱਖ ਦਾ ਇਕਮਾਤ੍ਰ ਮਾਰਗ
ਚੰਡੀਗੜ੍ਹ 27 ਅਪ੍ਰੈਲ ( ਰਣਜੀਤ ਧਾਲੀਵਾਲ ) : ਜਿਸ ਤਰ੍ਹਾਂ ਸੰਸਾਰ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਵਿਅਕਤੀ ਸਜ਼ਾ ਤੋਂ ਬਚ ਜਾਂਦਾ ਹੈ, ਉਸੇ ਤਰ੍ਹਾਂ ਪਰਮਾਤਮਾ ਵੱਲੋਂ ਬਣਾਏ ਆਧਿਆਤਮਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਮਨੁੱਖ ਜੀਵਨ ਸਾਰਥਕ ਹੋ ਜਾਂਦਾ ਹੈ। ਮਨੁੱਖ ਜਨਮ ਦਾ ਮੁੱਖ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ ਅਤੇ ਜਦੋਂ ਇਹ ਉਦੇਸ਼ ਪੂਰਾ ਹੋ ਜਾਂਦਾ ਹੈ, ਤਾਂ ਜੀਵਨ ਵਿੱਚ ਅਸਲੀ ਸੁੱਖ, ਸ਼ਾਂਤੀ ਅਤੇ ਆਨੰਦ ਦਾ ਅਨੁਭਵ ਹੁੰਦਾ ਹੈ। ਇਹ ਵਿਚਾਰ ਇੱਥੋਂ ਦੀ ਸਥਾਨਕ ਪ੍ਰਚਾਰਕ ਡਾ. ਵਿਜੈ ਪ੍ਰਭਾ ਜੀ ਨੇ ਸੈਕਟਰ-30 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਆਯੋਜਿਤ ਮਹਿਲਾ ਨਿਰੰਕਾਰੀ ਸੰਤ ਸਮਾਗਮ ਦੌਰਾਨ ਹਜ਼ਾਰਾਂ ਦੀ ਸੰਖਿਆ ਵਿੱਚ ਮੌਜੂਦ ਸ਼ਰਧਾਲੂ ਭੈਣਾਂ ਅਤੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ।
ਡਾ. ਪ੍ਰਭਾ ਨੇ ਅੱਗੇ ਕਿਹਾ ਕਿ ਅੱਜ ਭੌਤਿਕ ਸੁਵਿਧਾਵਾਂ ਦੀ ਪ੍ਰਚੁਰਤਾ ਹੋਣ ਦੇ ਬਾਵਜੂਦ ਮਨੁੱਖ ਦੇ ਜੀਵਨ ਵਿੱਚ ਅਸ਼ਾਂਤੀ ਅਤੇ ਅਸੰਤੋਸ਼ ਵਿਆਪਕ ਹੈ ਕਿਉਂਕਿ ਉਹ ਪਰਮਾਤਮਾ ਤੋਂ ਦੂਰ ਹੋ ਗਿਆ ਹੈ। ਅਸਲੀ ਸ਼ਾਂਤੀ ਸਿਰਫ਼ ਆਧਿਆਤਮਿਕਤਾ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਮਨੁੱਖ ਹਰ ਇੱਕ ਵਿੱਚ ਇੱਕੋ ਪਰਮਾਤਮਾ ਨੂੰ ਦੇਖਦਾ ਹੈ, ਤਾਂ ਆਪਸੀ ਪ੍ਰੇਮ, ਭਰਾਤ੍ਰੀ ਭਾਵ ਅਤੇ ਸਦਭਾਵਨਾ ਆਪਣੇ ਆਪ ਵਿਕਸਿਤ ਹੋ ਜਾਂਦੀ ਹੈ।
ਡਾ. ਵਿਜੈ ਪ੍ਰਭਾ ਜੀ ਨੇ ਪਰਿਵਾਰਕ ਜੀਵਨ ਬਾਰੇ ਚਾਨਣ ਪਾਂਦੇ ਹੋਏ ਕਿਹਾ ਕਿ ਅੱਜ ਸ਼ਾਨਦਾਰ ਮਕਾਨ ਤਾਂ ਬਣ ਗਏ ਹਨ, ਪਰ ਘਰਾਂ ਵਿੱਚ ਆਪਣਾਪਣ ਅਤੇ ਪ੍ਰੇਮ ਦੀ ਘਾਟ ਨਜ਼ਰ ਆ ਰਹੀ ਹੈ। ਉਨ੍ਹਾਂ ਸਭ ਨੂੰ ਪ੍ਰੇਰਿਤ ਕੀਤਾ ਕਿ ਰਿਸ਼ਤਿਆਂ ਵਿੱਚ ਮਿੱਠਾਸ ਬਣਾਈ ਰੱਖਣ ਲਈ ਮਾਫ਼ੀ, ਸਹਿਨਸ਼ੀਲਤਾ ਅਤੇ ਆਪਸੀ ਸਤਿਕਾਰ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਭੈਣਾਂ ਨੂੰ ਵਿਸ਼ੇਸ਼ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਭਗਤੀ ਮਾਰਗ ’ਤੇ ਲਗਾਤਾਰ ਅੱਗੇ ਵਧਦੀਆਂ ਰਹਿਣ। ਨਾਲ ਹੀ ਉਨ੍ਹਾਂ ਆਤਮ-ਮੰਥਨ ਕਰਨ, ਦੂਜਿਆਂ ਦੀਆਂ ਕਮੀਆਂ ਦੇ ਬਜਾਏ ਆਪਣੇ ਆਪ ਨੂੰ ਸੁਧਾਰਨ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।
ਇਸ ਮੌਕੇ ਵੱਖ-ਵੱਖ ਉਮਰ ਵਰਗਾਂ ਦੀਆਂ ਭੈਣਾਂ ਨੇ ਗੀਤਾਂ, ਕਵਿਤਾਵਾਂ, ਵਿਚਾਰਾਂ ਅਤੇ ਛੋਟੀਆਂ ਪੇਸ਼ਕਾਰੀਆਂ ਰਾਹੀਂ ਭਗਤੀ ਭਾਵ ਪ੍ਰਗਟ ਕਰਦੇ ਹੋਏ ਵਾਤਾਵਰਣ ਨੂੰ ਆਧਿਆਤਮਿਕ ਰੰਗ ਵਿੱਚ ਰੰਗ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਇੱਥੋਂ ਦੇ ਜੋਨਲ ਇੰਚਾਰਜ ਓ. ਪੀ. ਨਿਰੰਕਾਰੀ, ਸੰਯੋਜਕ ਅਤੇ ਮੁਖੀ ਸੈਕਟਰ-45 ਏਰੀਆ ਐਨ. ਕੇ. ਗੁਪਤਾ ਵੱਲੋਂ ਸਾਰੇ ਵਕਤਾਵਾਂ, ਭਾਗੀਦਾਰਾਂ ਅਤੇ ਮੌਜੂਦ ਸੰਗਤ ਦਾ ਧੰਨਵਾਦ ਕੀਤਾ ਗਿਆ।
.jpeg)
Comments
Post a Comment