Skip to main content

ਸਹਿਕਾਰੀ ਸੁਸਾਇਟੀਆਂ ਵੱਲੋਂ ਵਧਿਆ ਹੱਦ ਕਰਜ਼ਾ ਰੋਕਣਾ - ਬੈਂਕ ਮੁਲਾਜ਼ਮਾਂ ਦੀ ਹੜਤਾਲ ਕਿਸਾਨ ਵਿਰੋਧੀ

ਸਹਿਕਾਰੀ ਸੁਸਾਇਟੀਆਂ ਵੱਲੋਂ ਵਧਿਆ ਹੱਦ ਕਰਜ਼ਾ ਰੋਕਣਾ - ਬੈਂਕ ਮੁਲਾਜ਼ਮਾਂ ਦੀ ਹੜਤਾਲ ਕਿਸਾਨ ਵਿਰੋਧੀ ਪੰਜਾਬ ਸਰਕਾਰ ਤੇ ਸਹਿਕਾਰੀ ਸਭਾਵਾਂ ਅਧਿਕਾਰੀ ਕਿਸਾਨਾਂ ਦੇ ਵਧੇ ਹੋਏ ਹਦ ਕਰਜ਼ੇ ਤਰੰਤ ਜਾਰੀ ਕਰੇ  ਬੇਮੌਸੀਮ ਬਾਰਸ਼ ਨਾਲ 25% ਘੱਟ ਝਾੜ ਦਾ ਬੋਨਸ ਅਤੇ ਗੜੇਮਾਰੀ ਦਾ ਮੁਆਵਜ਼ਾ ਸਰਕਾਰ ਤੁਰੰਤ ਜਾਰੀ ਕਰੇ  : ਗੁਰਮੀਤ ਸਿੰਘ ਮਹਿਮਾ ਹਰਿੰਦਰ ਸਿੰਘ ਲੱਖੋਵਾਲ ਬੂਟਾ ਸਿੰਘ ਬੁਰਜ ਗਿੱਲ ਚੰਡੀਗੜ੍ਹ 6 ਮਈ ( ਰਣਜੀਤ ਧਾਲੀਵਾਲ ) : ਗੁਰਮੀਤ ਸਿੰਘ ਮਹਿਮਾ, ਹਰਿੰਦਰ ਸਿੰਘ ਲੱਖੋਵਾਲ, ਬੁਟਾ ਸਿੰਘ ਬੁਰਜ਼ ਗਿੱਲ ਕਿਹਾ ਪੰਜਾਬ ਸਰਕਾਰ ਵੱਲੋਂ 7 ਸਾਲਾਂ ਬਾਅਦ ਝੋਨੇ ਦੀ ਫਸਲ ਲਈ ਹੱਦ ਕਰਜ਼ਾ ₹25,440 ਤੋਂ ਵਧਾ ਕੇ ₹39,000 ਪ੍ਰਤੀ ਏਕੜ ਕਰ ਦਿੱਤਾ ਗਿਆ ਹੈ। ਇਸ ਵਿੱਚੋਂ ₹23,000 ਰੁਪਏ ਨਕਦ ਅਤੇ ₹16,000 ਰੁਪਏ ਦੀ ਖਾਦ-ਬੀਜ ਆਦਿ ਸੁਸਾਇਟੀ ਰਾਹੀਂ ਮਿਲਣੀ ਹੈ। ਪਰ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਇਸ ਵਧੇ ਹੋਏ ਹੱਦ ਕਰਜ਼ੇ ਨੂੰ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਸਿੱਧਾ ਕਿਸਾਨ ਮਾਰੂ ਕਦਮ ਹੈ। ਬੈਂਕ ਮੁਲਾਜ਼ਮਾਂ ਦੀ ਧਮਕੀ - ਹੜਤਾਲ ਦਾ ਨੋਟਿਸ*   ਸਹਿਕਾਰੀ ਬੈਂਕ ਕਰਮਚਾਰੀਆਂ ਨੇ ਨੋਟਿਸ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਵਧਿਆ ਹੋਇਆ ਹੱਦ ਕਰਜ਼ਾ ਲਾਗੂ ਕਰਨ ਲਈ ਜ਼ੋਰ ਪਾਇਆ ਤਾਂ ਉਹ ਹੜਤਾਲ 'ਤੇ ਚਲੇ ਜਾਣਗੇ। 2 ਮਈ ਨੂੰ 2 ਘੰਟੇ ਦੀ ਹੜਤਾਲ ਕੀਤੀ ਜਾ ਚੁੱਕੀ ਹੈ ਅਤੇ 6 ਮਈ ਨੂੰ ਫਿਰ 2 ...

"ਜਵਾਕ” ਦਾ ਟ੍ਰੇਲਰ ਲਾਂਚ ਬਣਿਆ ਬੱਚਿਆਂ ਦੀਆਂ ਖੁਸ਼ੀਆਂ ਦਾ ਜਸ਼ਨ

"ਜਵਾਕ” ਦਾ ਟ੍ਰੇਲਰ ਲਾਂਚ ਬਣਿਆ ਬੱਚਿਆਂ ਦੀਆਂ ਖੁਸ਼ੀਆਂ ਦਾ ਜਸ਼ਨ

ਐਸ.ਏ.ਐਸ.ਨਗਰ 21 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬੀ ਫਿਲਮ ਜਵਾਕ ਦਾ ਟ੍ਰੇਲਰ ਲਾਂਚ ਅਤੇ ਪ੍ਰੈਸ ਕਾਨਫਰੰਸ ਬਹੁਤ ਹੀ ਖਾਸ ਤੇ ਯਾਦਗਾਰ ਢੰਗ ਨਾਲ ਕੀਤਾ ਗਿਆ। ਇਹ ਫਿਲਮ 8 ਮਈ 2026 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਨੀਰੂ ਬਾਜਵਾ, ਗੁਰੀ ਘੁਮਨ, ਪ੍ਰਿਸ਼ਾ ਸ਼ਰਮਾ, ਕੁਲਰਾਜ ਭੰਗਰਾ ਅਤੇ ਜੈਵਿਕ ਵਾਧਵਾ ਵਰਗੇ ਕਲਾਕਾਰ ਨਜ਼ਰ ਆਉਣਗੇ।

ਇਸ ਇਵੈਂਟ ਦੀ ਸਭ ਤੋਂ ਵੱਡੀ ਖਾਸ ਗੱਲ ਇਸਦੀ ਥੀਮ “ਮੈਂ ਜਵਾਕ ਹਾਂ” ਰਹੀ। ਇਹ ਸਿਰਫ ਟ੍ਰੇਲਰ ਲਾਂਚ ਨਹੀਂ ਸੀ, ਸਗੋਂ ਬਚਪਨ ਦੀ ਮਾਸੂਮਿਯਤ ਅਤੇ ਖੁਸ਼ੀਆਂ ਨੂੰ ਮਨਾਉਣ ਦਾ ਸੋਹਣਾ ਮੌਕਾ ਸੀ। ਇਵੈਂਟ ਵਿੱਚ ਬੱਚਿਆਂ ਦੀ ਮੌਜੂਦਗੀ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਫਿਲਮ ਦੀ ਟੀਮ, ਜਿਸ ਵਿੱਚ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਅਤੇ ਪ੍ਰੋਡਿਊਸਰ ਸੰਤੋਸ਼ ਥਿਟੇ ਵੀ ਸ਼ਾਮਲ ਸਨ । ਕਲਾਕਾਰਾਂ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਇਸ ਸਮਾਗਮ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ।

ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ। ਇਹ ਕਹਾਣੀ ਜਜ਼ਬਾਤਾਂ, ਰਿਸ਼ਤਿਆਂ ਅਤੇ ਬਚਪਨ ਦੀਆਂ ਯਾਦਾਂ ਨੂੰ ਸੋਹਣੇ ਢੰਗ ਨਾਲ ਪੇਸ਼ ਕਰਦੀ ਹੈ। ਫਿਲਮ ਦਾ ਮਿਊਜ਼ਿਕ ਸਪੀਡ ਰਿਕਾਰਡਸ ਨੇ ਦਿੱਤਾ ਹੈ ਅਤੇ ਇਸਨੂੰ ਓਮਜੀ ਗਰੁੱਪ ਦੁਨੀਆ ਭਰ ਵਿੱਚ ਰਿਲੀਜ਼ ਕਰੇਗਾ। ਕੁੱਲ ਮਿਲਾ ਕੇ, ਇਹ ਇਵੈਂਟ ਫਿਲਮ ਵਾਂਗ ਹੀ ਸਾਦਗੀ, ਖੁਸ਼ੀ ਅਤੇ ਪਿਆਰ ਨਾਲ ਭਰਪੂਰ ਰਿਹਾ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh