Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਦਰਜਾਚਾਰ ਮੁਲਾਜ਼ਮਾਂ ਦੇ ਭਾਰੀ ਉਤਸ਼ਾਹ ਕਰਕੇ ਮੋਨਿਕਾ ਮਸੀਹ ਦਾ ਪੱਲੜਾ ਭਾਰੀ

ਦਰਜਾਚਾਰ ਮੁਲਾਜ਼ਮਾਂ ਦੇ ਭਾਰੀ ਉਤਸ਼ਾਹ ਕਰਕੇ ਮੋਨਿਕਾ ਮਸੀਹ ਦਾ ਪੱਲੜਾ ਭਾਰੀ

ਪਟਿਆਲਾ 05 ਅਪ੍ਰੈਲ ( ਪੀ ਡੀ ਐਲ ) : ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਦੀ ਪ੍ਰਧਾਨਗੀ ਲਈ ਵੋਟਿੰਗ ਰਾਹੀਂ ਚੋਣਾਂ ਅੱਜ 6 ਅਪ੍ਰੈਲ ਦਿਨ ਸੋਮਵਾਰ ਨੂੰ ਹੋ ਰਹੀਆਂ ਹਨ, ਇਨ੍ਹਾਂ ਚੋਣਾਂ ਵਿੱਚ ਪ੍ਰਧਾਨਗੀ ਲਈ ਬੇਸ਼ੱਕ ਤਿੰਨ ਉਮੀਦਵਾਰ ਮੈਦਾਨ ਵਿਚ ਹਨ, ਪ੍ਰੰਤੂ ਸਿੱਧਾ ਮੁਕਾਬਲਾ ਮੌਨਿਕਾ ਮਸੀਹ ਅਤੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਲੂ ਦੌਰਾਨ ਹੋ ਰਿਹਾ ਹੈ, ਮੌਨਿਕਾ ਮਸੀਹ ਨੂੰ ਜਿੱਥੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਥੇ ਹੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਚੋਟੀ ਦੇ ਆਗੂ ਬੀਬਾ ਕਰਮਜੀਤ ਕੌਰ ਔਲਖ, ਨਰਸਿੰਗ ਪ੍ਰਧਾਨ, ਰਾਕੇਸ਼ ਕੁਮਾਰ ਕਲਿਆਣ ਲੈਬੋਰਟਰੀ ਆਟੰਡੈਂਟ ਆਗੂ, ਲਵਕੇਸ਼ ਦੀਪ ਕੰਟਰੈਕਟ ਕਰਮਚਾਰੀ ਆਗੂ, ਰਾਮ ਸਿੰਘ ਡਰਾਇਵਰ/ਕਲੀਨਰ ਆਗੂ, ਰਤਨ ਕੁਮਾਰ ਸ਼ਰਮਾ, ਪੈਨਸ਼ਨਰ ਆਗੂ, ਅਤੇ ਸਵਰਨ ਸਿੰਘ ਬੰਗਾ, ਪ੍ਰਧਾਨ ਇੰਪਲਾਈਜ ਵੈਲਫੇਅਰ ਕਮੇਟੀ ਸਮੇਤ ਦਰਜਨ ਦੇ ਕਰੀਬ ਮੌਜੂਦਾ ਆਗੂਆਂ ਦਾ ਸਮਰਥਨ ਮਿਲਿਆ ਹੋਇਆ ਹੈ, ਮੈਡਮ ਮੌਨਿਕਾ ਮਸੀਹ ਦੀ ਚੋਣ ਮੁਹਿੰਮ ਪੂਰੇ ਜ਼ੋਰਾਂ ਤੇ ਚਲ ਰਹੀ ਹੈ ਹਰ ਪਾਸੇ ਉਨ੍ਹਾਂ ਦੀ ਜਿੱਤ ਪੱਕੀ ਮੰਨੀਂ ਜਾ ਰਹੀ ਹੈ।

ਅੱਜ ਇੱਥੇ ਰਾਜਿੰਦਰਾ ਹਸਪਤਾਲ ਦੇ ਵਾਰਡਾਂ ਅਤੇ ਓ.ਪੀ.ਡੀਜ਼. ਦੇ ਤੂਫ਼ਾਨੀ ਦੌਰੇ ਉਪਰੰਤ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੌਨਿਕਾ ਮਸੀਹ ਨੇ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਦਰਜ਼ਾ ਚਾਰ ਮੁਲਾਜ਼ਮਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਮੈਂ ਇਹ ਚੋਣ ਲੜ ਰਹੀ ਹਾਂ, ਰਾਜਿੰਜਰਾ ਹਸਤਪਤਾਲ ਸਥਿਤੀ ਬਦਲ ਚੁੱਕੀ ਹੈ ਮੁਲਾਜ਼ਮਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਪਿਛਲੇ ਸਮੇ ਚ,ਆਊਟਸੋਰਸ ਏਜੰਸੀਆਂ(ਪੈਸਕੋ) ਦਾ ਠੇਕਾ ਰੱਦ ਕਰਵਾ ਕੇ ਪੈਸਕੋ ਵਰਕਰਾਂ ਨੂੰ ਵਿਭਾਗ ਵਿੱਚ ਸਿੱਧੇ ਭਰਤੀ ਕਰਵਾਉਣ, ਠੇਕਾ ਆਧਾਰਿਤ ਮੁਲਾਜ਼ਮਾਂ ਜ਼ੋ ਪਿਛਲੇ 20-20 ਸਾਲਾਂ ਤੋਂ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਨੂੰ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਜਰਨੇਲਾਈਜ ਕਰਵਾ ਕੇ ਰੈਗੂਲਰ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲੀ ਲਈ, ਦਰਜਾ ਚਾਰ ਕਰਮਚਾਰੀਆਂ ਦੀਆਂ ਤਰੱਕੀਆਂ ਕਰਵਾਉਣ, ਸੀਨੀਅਰ ਸਫ਼ਾਈ ਸੇਵਕਾਂ ਨੂੰ ਵਾਰਡ ਆਟੰਡੈਂਟ, ਮਾਲੀ, ਚੌਕੀਦਾਰ ਅਡਜਸਟਮੈਂਟ ਕਰਵਾਉਣ, ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਰੈਗੂਲਰ ਕਰਮਚਾਰੀਆਂ ਦੀ ਤਰ੍ਹਾਂ ਫ਼੍ਰੀ ਮੈਡੀਕਲ ਸਹੂਲਤਾਂ ਦਿਵਾਉਣ, ਲਈ ਕੋਈ ਤਕੜਾ ਸੰਘਰਸ਼ ਨਹੀਂ ਦੇ ਸਕੇ, ਨਿੱਤ ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਦਰਜਾ ਚਾਰ ਕਰਮਚਾਰੀਆਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ, ਦਰਜ਼ਾ ਚਾਰ ਕਰਮਚਾਰੀਆਂ ਦੀ ਹਾਲਤ ਬੜੀ ਤਰਸਯੋਗ ਹੈ ਕੋਈ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਹੀਂ ਹੈ।

ਮੈਂ ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਅਤੇ ਦਰਜਾ ਚਾਰ ਕਰਮਚਾਰੀਆਂ ਲਈ ਵਧੀਆ ਡਿਊਟੀ ਮਾਹੌਲ ਬਨਾਓਣ ਲਈ ਜਿੰਨੀ ਜਲਦੀ ਹੋ ਸਕਿਆ ਸਾਰੇ ਮੁਲਾਜ਼ਮਾਂ, ਮੁਲਾਜ਼ਮ ਆਗੂਆਂ ਅਤੇ ਜ਼ਿਲੇ ਦੇ ਆਗੂਆਂ ਦੇ ਸਹਿਯੋਗ ਨਾਲ ਗੁੰਗੀ-ਬੋਲੀ ਅਫਸਰਸ਼ਾਹੀ ਅਤੇ ਮੁਲਾਜ਼ਮ ਦੋਖੀ ਆਮ ਆਦਮੀ ਦੀ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਮਕਾ ਅਵੱਸਥਾ ਵਿੱਚ ਚੱਲਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਸ਼ੁਰੂ ਕਰਾਂਗੀ, ਮੈਂ ਸਾਰੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਦਰਜ਼ਾ ਚਾਰ ਕਰਮਚਾਰੀ ਸਾਥੀਆਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਅਪੀਲ ਕਰਦੀ ਹਾਂ ਕਿ ਅੱਜ 6 ਅਪ੍ਰੈਲ ਦਿਨ ਸੋਮਵਾਰ ਨੂੰ ਲਾਲਟੈਨ ਦੇ ਨਿਸ਼ਾਨ ਤੇ ਮੋਹਰਾਂ ਲਾਕੇ ਮੈਨੂੰ ਕਾਮਯਾਬ ਕਰੋ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ