ਮੋਨਿਕਾ ਮਸੀਹ ਰਜਿੰਦਰਾ ਹਸਪਤਾਲ ਪਟਿਆਲਾ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ
ਪਟਿਆਲਾ 06 ਅਪ੍ਰੈਲ ( ਪੀ ਡੀ ਐਲ ) : ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਰਜਾ ਚਾਰ ਮੁਲਾਜ਼ਮਾਂ ਦੀ ਅੱਜ ਹੋਈ ਚੋਣ ਵਿੱਚ ਮੋਨਿਕਾ ਮਸੀਹ ਨੇ ਆਪਣੇ ਨਿੱਤ ਵਿਰੋਧੀ ਸੁਰੇਸ਼ ਕੁਮਾਰ ਗੋਲੂ ਤੇ ਨੂੰ ਇਨੀਆਂ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਰਜਿੰਦਰ ਹਸਪਤਾਲ ਪਟਿਆਲਾ ਦੇ ਵਿੱਚ ਜਿੱਥੇ ਇਹ ਇਤਿਹਾਸਿਕ ਜਿੱਤ ਹੈ ਉਸਦੇ ਨਾਲ ਹੀ ਰਜਿੰਦਰ ਹਸਪਤਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੌਨਿਕਾ ਮਸੀਹ ਨੂੰ ਇੱਕ ਔਰਤ ਵੱਲੋਂ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਮੋਨਿਕਾ ਮਸੀਹ ਦੀ ਇਸ ਜਿਤ ਵਿਚ ਸਹਿਯੋਗ ਕਰਨ ਵਾਲੇ ਕਰਮਜੀਤ ਕੌਰ ਔਲਖ ਪ੍ਰਧਾਨ ਨਰਸਿੰਗ ਸਟਾਫ, ਰਕੇਸ਼ ਕਲਿਆਣ ਪ੍ਰਧਾਨ ਲਵਾਟਰੀ ਅਟੈਡੈਂਟ, ਰਾਮ ਸਿੰਘ ਡਰਾਈਵਰ ਕੈਲੰਡਰ ਯੁਨੀਅਨ, ਰਤਨ ਕੁਮਾਰ ਸ਼ਰਮਾ ਪੈਨਸ਼ਨ ਆਗੂ, ਸਵਰਨ ਬੰਗਾ ਪ੍ਰਧਾਨ ਇੰਪਲਾਈ ਵੈਲਫੇਅਰ ਕਮੇਟੀ, ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਬੇਲੂ ਮਾਜਰਾ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਆਗੂ ਜਸਵਿੰਦਰ ਸਿੰਘ ਸੌਜਾ ਦਾ ਅਹਿਮ ਰੋਲ ਰਿਹਾ।
ਜਿੱਤ ਤੋਂ ਬਾਅਦ ਮੌਨਿਕਾ ਮਸੀਹ ਨੇ ਮੁਲਾਜਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਦਿੱਤੀਆਂ ਮੰਗਾਂ ਜਿਵੇਂ ਕਿ ਕੱਚੇ ਕਾਮੇ ਪੱਕੇ ਕਰਾਉਣਾ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣਾ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਤੇ ਜਿੱਥੇ ਲੜਾਈ ਲੜੇਗੀ ਉਥੇ ਠੇਕੇਦਾਰੀ ਸਿਸਟਮ ਬੰਦ ਕਰ ਕੇ ਮੁਲਾਜ਼ਮਾਂ ਦੀ ਪੱਕੀ ਭਰਤੀ ਕਰਾਉਣ ਲਈ ਵੀ ਆਰ ਪਾਰ ਦੀ ਲੜਾਈ ਸਰਕਾਰ ਦੇ ਨਾਲ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜੇਗੀ। ਉਹਨਾਂ ਸਮੁੱਚੇ ਮੁਲਾਜ਼ਮਾਂ ਦਾ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਜਿੱਥੇ ਮੇਰੇ ਲਈ ਖੁਸ਼ੀ ਹੈ ਉੱਥੇ ਇੱਕ ਚਿੰਤਾ ਵੀ ਹੈ ਕਿ ਤੁਸੀਂ ਮੈਨੂੰ ਵੱਡੀ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਪੂਰੀ ਤਨਦੇਹੀ ਨਾਲ ਇਸ ਨੂੰ ਨਿਭਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੂਗੀ ਅੱਜ ਦੀ ਸਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਰਾਮ ਸਿੰਘ,ਸੁਰਿੰਦਰ ਪਾਲ ਦੁੱਗਲ, ਭੁਪਿੰਦਰ ਸਾਧੋਹੇੜੀ, ਦਵਿੰਦਰ ਚੌਧਰੀ ਮਾਜਰਾ ਸਤਨਾਮ ਸਿੰਘ ਸੌਜਾ ਆਗੂ ਸ਼ਾਮਿਲ ਹੋਏ।

Comments
Post a Comment