ਪੇਕ ਵਿੱਚ ਵਿਦਿਆਰਥੀਆਂ ਲਈ “ਪਰੀਖਿਆ ਤਣਾਅ ਪ੍ਰਬੰਧਨ” ‘ਤੇ ਵਰਕਸ਼ਾਪ ਦਾ ਹੋਇਆ ਆਯੋਜਨ
ਚੰਡੀਗੜ੍ਹ 25 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਟੂਡੈਂਟ ਕਾਊਂਸਲਿੰਗ ਸੈੱਲ ਵੱਲੋਂ ਅੱਜ ਕੈਂਪਸ ਵਿੱਚ ਕਾਲਜ ਵਿਦਿਆਰਥੀਆਂ ਲਈ “ਪਰੀਖਿਆ ਤਣਾਅ ਪ੍ਰਬੰਧਨ” ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦਾ ਮਕਸਦ ਵਿਦਿਆਰਥੀਆਂ ਨੂੰ ਅਕਾਦਮਿਕ ਦਬਾਅ ਨਾਲ ਨਜਿੱਠਣ ਅਤੇ ਪਰੀਖਿਆ ਦੌਰਾਨ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਣ ਲਈ ਵਿਆਹਾਰਿਕ ਤਰੀਕਿਆਂ ਨਾਲ ਜਾਣੂ ਕਰਵਾਉਣਾ ਸੀ। ਇਹ ਪ੍ਰੋਗਰਾਮ ਡਾ. ਡੀ.ਆਰ. ਪ੍ਰਜਾਪਤੀ (ਡੀਨ ਸਟੂਡੈਂਟ ਅਫੇਅਰਜ਼) ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਵਰਕਸ਼ਾਪ ਦਾ ਸੰਚਾਲਨ ਸੁਸ਼ਰੀ ਦੀਪਤੀ ਕਪਿਲਾ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਤਣਾਅ ਅਤੇ ਚਿੰਤਾ ਘਟਾਉਣ ਲਈ ਪ੍ਰਭਾਵਸ਼ਾਲੀ ਤਕਨੀਕਾਂ ਸਾਂਝੀਆਂ ਕੀਤੀਆਂ। ਇੰਟਰਐਕਟਿਵ ਗਤੀਵਿਧੀਆਂ ਅਤੇ ਚਰਚਾਵਾਂ ਰਾਹੀਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਲੈਕਸੇਸ਼ਨ ਕਸਰਤਾਂ, ਸਮਾਂ ਪ੍ਰਬੰਧਨ ਅਤੇ ਸਕਾਰਾਤਮਕ ਸੋਚ ਵਰਗੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਵਰਕਸ਼ਾਪ ਦਾ ਕੋਆਰਡੀਨੇਸ਼ਨ ਡਾ. ਸੁਲਤਾ ਭੰਡਾਰੀ (ਪ੍ਰੋਫੈਸਰ ਇੰਚਾਰਜ, ਸਟੂਡੈਂਟ ਕਾਊਂਸਲਿੰਗ ਸੈੱਲ), ਸ਼੍ਰੀ ਨਵੀਨ ਕੁਮਾਰ (ਸਟੂਡੈਂਟ ਕਾਊਂਸਲਰ) ਅਤੇ ਸੁਸ਼ਰੀ ਤਨਵੀ ਸ਼ਰਮਾ (ਸਟੂਡੈਂਟ ਕਾਊਂਸਲਰ) ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਮਾਨਸਿਕ ਸਿਹਤ ਜਾਗਰੂਕਤਾ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਲੋੜ ਪੈਣ ‘ਤੇ ਮਦਦ ਲੈਣ ਲਈ ਪ੍ਰੇਰਿਤ ਕੀਤਾ।ਵਰਕਸ਼ਾਪ ਵਿੱਚ ਵਿਦਿਆਰਥੀਆਂ ਦੀ ਉਤਸ਼ਾਹਭਰੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਇਸ ਸੈਸ਼ਨ ਨੂੰ ਕਾਫੀ ਲਾਭਕਾਰੀ ਅਤੇ ਰੁਚਿਕਰ ਕਰਾਰ ਦਿੱਤਾ। ਇਹ ਪਹਲ ਪੇਕ ਦੀ ਆਪਣੇ ਵਿਦਿਆਰਥੀਆਂ ਲਈ ਸਹਾਇਕ ਅਤੇ ਸਿਹਤਮੰਦ ਅਕਾਦਮਿਕ ਵਾਤਾਵਰਣ ਤਿਆਰ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Comments
Post a Comment