ਟਰੇਡ ਯੂਨੀਅਨ ਕੌਂਸਿਲ ਮੌੜ ਵੱਲੋਂ 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਾਂਝੇ ਤੌਰ ਤੇ ਲਾਲ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ
ਟਰੇਡ ਯੂਨੀਅਨ ਕੌਂਸਿਲ ਮੌੜ ਵੱਲੋਂ 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਾਂਝੇ ਤੌਰ ਤੇ ਲਾਲ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ
ਚੰਡੀਗੜ੍ਹ/ਮੋੜ ਮੰਡੀ 1 ਮਈ ( ਰਣਜੀਤ ਧਾਲੀਵਾਲ ) : ਟਰੇਡ ਯੂਨੀਅਨ ਕੌਂਸਿਲ ਮੌੜ ਵੱਲੋਂ 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਗੁਰਮੇਲ ਸਿੰਘ ਮੇਲਾ ਪ੍ਰਧਾਨ ਟ੍ਰੇਡ ਯੂਨੀਅਨ ਕਾਉਂਸਿਲ ਮੌੜ ਦੀ ਸਰਪ੍ਰਸਤੀ ਹੇਠ ਅੱਜ ਸ਼ਹਿਰ ਵਿਚ ਮਾਰਚ ਕਰਨ ਉਪਰੰਤ ਦਾਣਾ ਮੰਡੀ ਸ਼ੈੱਡਾਂ ਹੇਠਾਂ ਸਾਂਝੇ ਤੌਰ ਤੇ ਲਾਲ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਧਕ ਆਗੂਆਂ ਮਾਸਟਰ ਦਰਸ਼ਨ ਮੌੜ, ਨੋਹਰ ਚੰਦ, ਤੇਜਾ ਸਿੰਘ ਮਾਸਟਰ, ਬਲਰਾਜ ਮੌੜ, ਹਰਨੇਕ ਮੌੜ,ਸੁਖਮੰਦਰ ਧਾਲੀਵਾਲ, ਦੁੱਲਾ ਸਿੰਘ, ਜਗਸੀਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਅੱਜ ਦਾ ਮਜ਼ਦੂਰ ਦਿਵਸ ਸਰਕਾਰ ਦੇ ਵਿਰੋਧ ਦਿਵਸ ਤੌਰ ਤੇ ਮਨਾਇਆ ਜਾ ਰਿਹਾ ਹੈ।
ਅੱਜ ਸਟੇਟਾਂ ਅਤੇ ਕੇਂਦਰ ਸਰਕਾਰਾਂ ਵਲੋਂ ਜੋ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜੋ ਕਾਲੇ ਕਾਨੂੰਨ ਲੋਕਾਂ ਤੇ ਜਬਰੀ ਥੋਪੇ ਜਾ ਰਹੇ ਹਨ ਉਹਨਾਂ ਦਾ ਮੁਕਾਬਲਾ ਇਕੱਲੇ ਇਕੱਲੇ ਲੜ ਕੇ ਨਹੀਂ ਕੀਤਾ ਜਾ ਸਕਦਾ ਸਗੋਂ ਵਿਸ਼ਾਲ ਏਕਤਾ ਅਤੇ ਤਿੱਖੇ ਸੰਗਰਾਮੀ ਅੰਦੋਲਨਾਂ ਨਾਲ ਹੀ ਕੀਤਾ ਜਾ ਸਕਦਾ ਹੈ। ਭਾਵੇਂ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਮਜ਼ਦੂਰ ਵਰਗ ਨੂੰ ਗੁੰਮਰਾਹ ਕੀਤਾ ਹੈ,ਅਸੀਂ ਸਮਝਦੇ ਹਾਂ ਕਿ ਏਸ ਸੈਸ਼ਨ ਵਿੱਚੋਂ ਮਜ਼ਦੂਰ ਜਮਾਤ ਨੂੰ ਕੁੱਝ ਵੀ ਮਿਲਣਾ ਨਹੀਂ ਜੇਕਰ ਕੁੱਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕ ਰਾਹ ਹੈ। ਆਪਣੇ ਹੱਕਾ ਲਈ ਲੜਨਾ ਹੀ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਨੋਏਡਾ ਵਿਖੇ ਸੰਘਰਸ਼ ਕਰ ਰਹੇ ਮਜ਼ਦੂਰਾਂ ਤੇ ਤਸੱਦਦ ਕਰਨ ਅਤੇ ਸਤਿਅਮ ਵਰਮਾ ਅਤੇ ਹੋਰ ਸਮਾਜਿਕ ,ਰਾਜਨੀਤਕ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਯੂ ਪੀ ਪੁਲਸ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਸੰਘਰਸ਼ ਸੀਲ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ ਜੁਗਰਾਜ ਸਿੰਘ ਧੌਲਾ ਦੀ ਗੀਤ- ਸੰਗੀਤ ਮੰਡਲੀ ਵਲੋਂ ਆਪਣੇ ਇਨਕਲਾਬੀ ਗੀਤ ਪੇਸ਼ ਕੀਤੇ ਗਏ।ਮੰਚ ਦਾ ਸੰਚਾਲਨ ਸਾਥੀ ਗੁਰਦੀਪ ਸਿੰਘ ਵਲੋਂ ਕੀਤਾ ਗਿਆ।ਇਸ ਮੌਕੇ ਜਗਸੀਰ ਸਿੰਘ ਬਲਦੇਵ ਸਿੰਘ, ਜਨਕ ਸਿੰਘ, ਨਾਜਰ ਸਿੰਘ, ਗੁਰਤੇਜ ਸਿੰਘ, ਸੱਤਪਾਲ ਸਿੰਘ ਲਾਟੂ, ਨਾਨਕ ਚੰਦ, ਪ੍ਰੀਤਮ ਸਿੰਘ, ਗੁਲਾਬ ਸਿੰਘ ਅਤੇ ਗੁਰਜੰਟ ਸਿੰਘ ਆਦਿ ਹਾਜਰ ਸਨ।

Comments
Post a Comment