Skip to main content

Warring opposes ‘drug census’ in Punjab

Warring opposes ‘drug census’ in Punjab Questions real purpose of exercise Says, AAP wants to collect data at govt expense Warns against stigmatizing Punjab Chandigarh 3 May ( Ranjeet Singh Dhaliwal ) : The Congress today strongly opposed the Aam Aadmi Party government’s proposal to carry out the “Drug and Socio-Economic Census” in the state, questioning its real purpose and warning that it will stigmatise the entire Punjab. In a statement, Punjab Congress president Amarinder Singh Raja Warring questioned the real purpose of the “census”. He said, it was actually the AAP’s exercise to collect the data of the people ahead of the elections, at the cost of state exchequer. Questioning the logic of such a census, he asked, which family will reveal to the enumerators that any of their members is hooked to drugs? “It is a strictly private and confidential matter and nobody would like to go public about it”, he pointed out, while adding, if the real purpose is really to collect the data about...

ਆਪ ਸਰਕਾਰ ਬਿਜਲੀ ਕੱਟਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਿਉਂਕਿ ਇਸਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਬਿਜਲੀ ਪੈਦਾਵਾਰ ਵਿਚ ਕੋਈ ਵਾਧਾ ਨਹੀਂ ਕੀਤਾ : ਅਕਾਲੀ ਦਲ

ਆਪ ਸਰਕਾਰ ਬਿਜਲੀ ਕੱਟਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਿਉਂਕਿ ਇਸਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਬਿਜਲੀ ਪੈਦਾਵਾਰ ਵਿਚ ਕੋਈ ਵਾਧਾ ਨਹੀਂ ਕੀਤਾ : ਅਕਾਲੀ ਦਲ

ਬਿਜਲੀ ਮੰਤਰੀ ਝੂਠ ਨਾ ਬੋਲਣ ਕਿ ਸੂਬੇ ਕੋਲ ਸਪਲਾਈ ਕਰਨ ਵਾਸਤੇ ਢੁਕਵੀਂ ਬਿਜਲੀ ਉਪਲਬਧ : ਪਰਮਬੰਸ ਸਿੰਘ ਰੋਮਾਣਾ

ਚੰਡੀਗੜ੍ਹ 3 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸੂਬੇ ਵਿਚ ਲੋਕਾਂ ਨੂੰ ਦਰਪੇਸ਼ ਬਿਜਲੀ ਕੱਟਾਂ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਕਿਉਂਕਿ ਇਸਨੇ ਨਾ ਤਾਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਬਿਜਲੀ ਪੈਦਾਵਾਰ ਵਿਚ ਵੀ ਵਾਧਾ ਨਹੀ਼ ਕੀਤਾ ਤੇ ਨਾ ਹੀ ਟਰਾਂਸਮਿਸ਼ਨ ਸਿਸਟਮ ਅਪਗ੍ਰੇਡ ਕੀਤਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ’ਤੇ ਇਹ ਵੀ ਝੂਠ ਬੋਲਿਆ ਕਿ ਸੂਬੇ ਕੋਲ ਸਪਲਾਈ ਕਰਨ ਵਾਸਤੇ ਢੁਕਵੀਂ ਬਿਜਲੀ ਉਪਲਬਧ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਘਟੀ ਹੋਈ ਬਿਜਲੀ ਨੂੰ ਪੂਰਾ ਕਰਨ ਵਾਸਤੇ 15 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਖਰੀਦਣ ਵਾਸਤੇ ਪੱਬਾਂ ਭਾਰ ਹੈ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਤੇ ਆਪ ਦੋਵਾਂ ਨੇ ਅਕਾਲੀ ਦਲ ’ਤੇ ਝੂਠੇ ਦੋਸ਼ ਲਾਏ ਸਨ ਕਿ ਉਸਨੇ 2.86 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਖਰੀਦਣ ਦੇ ਸਮਝੌਤੇ ਕੀਤੇ।

ਪਰਮਬੰਸ ਰੋਮਾਣਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪਿਛਲੀ ਕਾਂਗਰਸ ਤੇ ਨਾ ਹੀ ਮੌਜੂਦਾ ਆਪ ਸਰਕਾਰ ਨੇ ਪੰਜਾਬੀਆਂ ਨੂੰ ਫੇਲ੍ਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਹੀ ਬਿਜਲੀ ਸਰਪਲੱਸ ਸੂਬੇ ਨੂੰ ਬਿਜਲੀ ਦੀ ਘਾਟ ਵਾਲੇ ਸੂਬੇ ਵਿਚ ਤਬਦੀਲ ਕਰਨ ਵਾਸਤੇ ਜ਼ਿੰਮੇਵਾਰ ਹਨ ਕਿਉਂਕਿ ਇਹਨਾਂ ਨੇ ਇਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕੀਤੀ। ਉਹਨਾਂ ਕਿਹਾ ਕਿ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਇਕ ਵੀ ਮੈਗਾਵਾਟ ਬਿਜਲੀ ਪੈਦਾਵਾਰ ਨਹੀਂ ਜੋੜੀ। ਅਕਾਲੀ ਆਗੂ ਨੇ ਕਿਹਾ ਕਿ 2007 ਵਿਚ ਜਦੋਂ ਅਕਾਲੀ ਦਲ ਨੇ ਸੂਬੇ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਵੇਲੇ ਖੇਤੀਬਾੜੀ, ਘਰੇਲੂ ਤੇ ਉਦਯੋਗਿਕ ਖੇਤਰ ਵਿਚ ਬਿਜਲੀ ਕੱਟਾਂ ਦੀ ਭਰਮਾਰ ਸੀ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਵਾਸਤੇ ਦ੍ਰਿੜ੍ਹ ਸੰਕਲਪ ਸਨ ਤੇ ਉਹਨਾਂ ਅਜਿਹਾ ਕਰ ਕੇ ਵਿਖਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ 10 ਸਾਲਾਂ ਵਿਚ 8 ਹਜ਼ਾਰ ਮੈਗਾਵਾਟ ਬਿਜਲੀ ਦੀ ਪੈਦਾਵਾਰ ਵਧਾਈ ਤੇ ਪੈਦਾਵਾਰ 6 ਹਜ਼ਾਰ ਤੋਂ ਮੈਗਾਵਾਟ ਤੋਂ ਵਧਾ ਕੇ 13961 ਮੈਗਾਵਾਟ ਕਰ ਦਿੱਤੀ। ਉਹਨਾਂ ਕਿਹਾ ਕਿ ਬਿਜਲੀ ਦੀ ਪੈਦਾਵਾਰ ਪੰਜ ਤੋਂ ਛੇ ਫੀਸਦੀ ਵਧਣ ਮਗਰੋਂ ਪੰਜਾਬ ਕੋਲ ਅਕਾਲੀ ਦਲ ਸਰਕਾਰ ਦੀ ਮਿਆਦ ਖਤਮ ਹੋਣ ਵੇਲੇ 3 ਹਜ਼ਾਰ ਮੈਗਾਵਾਟ ਬਿਜਲੀ ਵਾਧੂ ਸੀ।

ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਨਰੇਟਰਾਂ ਦਾ ਖ਼ਾਤਮਾ ਹੋ ਗਿਆ ਸੀ ਤੇ ਸਾਰੇ ਸੈਕਟਰਾਂ ਵਾਸਤੇ ਢੁਕਵੀਂ ਬਿਜਲੀ ਸੀ ਤੇ 2017 ਤੋਂ ਅਗਲੇ 9.5 ਸਾਲਾਂ ਤੱਕ ਬਿਜਲੀ ਦੀ ਮੰਗ ਵੱਧ ਕੇ ਹੁਣ 18000 ਮੈਗਾਵਾਟ ਹੋ ਗਈ। ਉਹਨਾਂ ਕਿਹਾ ਕਿ ਕਿਉਂਕਿ ਕਾਂਗਰਸ ਤੇ ਆਪ ਦੋਵਾਂ ਸਰਕਾਰਾਂ ਨੇ ਇਕ ਵੀ ਯੂਨਿਟ ਬਿਜਲੀ ਪੈਦਾਵਾਰ ਨਹੀਂ ਵਧਾਈ, ਇਸ ਵਾਸਤੇ ਬਿਜਲੀ ਕੱਟ ਲੱਗਣ ਲੱਗ ਪਏ। ਰੋਮਾਣਾ ਨੇ ਬਿਜਲੀ ਮੰਤਰੀ ਨੂੰ ਆਖਿਆ ਕਿ ਉਹ ਸੱਚਾਈ ਦੱਸਣ ਅਤੇ ਕਿਹਾ ਕਿ ਆਪ ਸਰਕਾਰ ਤਾਂ ਬਿਜਲੀ ਟਰਾਂਸਮਿਸ਼ਨ ਸਿਸਟਮ ਅਪਗ੍ਰੇਡ ਕਰਨ ਵਿਚ ਵੀ ਨਾਕਾਮ ਰਹੀ ਜਿਸ ਕਾਰਨ ਬਿਜਲੀ ਕੱਟ ਲੱਗ ਰਹੇ ਹਨ ਕਿਉਂਕਿ ਸਿਸਟਮ ਓਵਰਲੋਡ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਟਰਾਂਸਮਿਸ਼ਨ ਨੈਟਵਰਕ ਅਪਗ੍ਰੇਡ ਕਰਨ ’ਤੇ 5 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ ਅਤੇ ਟਰਾਂਸਮਿਸ਼ਨ ਘਾਟੇ 32 ਤੋਂ ਘਟਾ ਕੇ 17 ਫੀਸਦੀ ਕਰ ਦਿੱਤੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ 200 ਨਵੇਂ ਬਿਜਲੀ ਗ੍ਰਿਡ ਅਕਾਲੀ ਦਲ ਦੀ ਸਰਕਾਰ ਵੇਲੇ ਉਸਾਰੇ ਗਏ ਤੇ ਪਿਛਲੇ 9.5 ਸਾਲਾਂ ਵਿਚ ਸਿਰਫ 60 ਗ੍ਰਿਡ ਜੋੜੇ ਗਏ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ