ਕੇਂਦਰੀ ਮੰਤਰੀ ਜੇ.ਪੀ. ਨੱਡਾ ਦਾ ਨਾਈਪਰ, ਮੋਹਾਲੀ ਵਿੱਚ ਦੌਰਾ
ਐਸ.ਏ.ਐਸ.ਨਗਰ 1 ਮਈ ( ਰਣਜੀਤ ਧਾਲੀਵਾਲ ) : ਜਗਤ ਪ੍ਰਕਾਸ਼ ਨੱਡਾ, ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਨੇ ਸ਼ੁੱਕਰਵਾਰ, 01 ਮਈ 2026 ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPER), ਮੋਹਾਲੀ ਦਾ ਦੌਰਾ ਕੀਤਾ। ਮਾਣਯੋਗ ਮੰਤਰੀ ਨਾਈਪਰ ਕਨਵੈਨਸ਼ਨ ਸੈਂਟਰ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ (DoP) ਭਾਰਤ ਸਰਕਾਰ ਦੇ ਸਕੱਤਰ ਮਨੋਜ ਜੋਸ਼ੀ, ਅਧੀਨ ਸਕੱਤਰ ਗੀਤਾ ਅਸ਼ੋਕ ਅਤੇ ਡਿਪਟੀ ਸਕੱਤਰ ਡਾ. ਕਿੰਨੀ ਸਿੰਘ ਵੀ ਮੌਜੂਦ ਸਨ।
ਇਸ ਤੋਂ ਬਾਅਦ ਬੋਰਡ ਰੂਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਈਪਰ, ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸੰਸਥਾਨ ਦਾ ਦ੍ਰਿਸ਼ਟੀਕੋਣ, ਪ੍ਰਮੁੱਖ ਪ੍ਰਦਰਸ਼ਨ ਸੂਚਕ (KPI) ਅਤੇ ਸਟ੍ਰੈਟੇਜਿਕ ਰੋਡਮੈਪ ਪੇਸ਼ ਕੀਤਾ। ਇਸ ਪੇਸ਼ਕਾਰੀ ਵਿੱਚ ਉੱਤਮਤਾ ਕੇਂਦਰਾਂ ਜਿਵੇਂ COE-AVAB ਅਤੇ COE-ਬਾਇਓਫਾਰਮਾਸਿਊਟੀਕਲਸ ਸੰਸਥਾਨ ਦੇ ਇਨੋਵੇਸ਼ਨ ਈਕੋਸਿਸਟਮ ਅਤੇ ਲਾਇਸੈਂਸਿੰਗ ਮੌਕਿਆਂ ਨੂੰ ਉਜਾਗਰ ਕੀਤਾ ਗਿਆ। ਪ੍ਰੋ. ਪਾਂਡਾ ਨੇ ਦੱਸਿਆ ਕਿ ਨਾਈਪਰ, ਮੋਹਾਲੀ ਖੋਜ ਉੱਤਮਤਾ ਲਈ ਸਮਰਪਿਤ ਹੈ, ਜਿਸ ਨੇ ਸ਼ਾਨਦਾਰ ਐਲੁਮਨਾਈ ਤਿਆਰ ਕੀਤੇ ਹਨ ਅਤੇ ਨਾਈਪਰ, ਮੋਹਾਲੀ ਰਾਸ਼ਟਰੀ ਵਿਕਾਸ ਵਿੱਚ ਲਗਾਤਾਰ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਥਾਨ ਭਾਰਤ ਸਰਕਾਰ ਦੇ ਬਾਇਓਫਾਰਮਾ ਸ਼ਕਤੀ ਮਿਸ਼ਨ ਨੂੰ ਮਜ਼ਬੂਤ ਕਰਨ ਲਈ ਸੈੱਲ ਅਤੇ ਜੀਨ ਥੈਰੇਪੀ, ਬਾਇਓਲੌਜਿਕਸ, ਬਾਇਓਸਿਮਿਲਰਸ, ਮੈਡੀਕਲ ਡਿਵਾਈਸਾਂ, ਏਆਈ-ਅਧਾਰਿਤ ਫਾਰਮਾਕੋਇਨਫਾਰਮੈਟਿਕਸ, ਅਤੇ ਐਡਵਾਂਸਡ ਡਰੱਗ ਡਿਲੀਵਰੀ ਪ੍ਰਣਾਲੀਆਂ ਦੇ ਖੇਤਰਾਂ ਵਿੱਚ ਕੰਮ ਕਰ ਰਿਹਾ ਹੈ। ਇਸ ਦਿਸ਼ਾ ਵਿੱਚ ਸੰਸਥਾਨ ਨੇ ਬਾਇਓਫਾਰਮਾਸਿਊਟੀਕਲ ਅਤੇ ਰੈਗੂਲੇਟਰੀ ਅਫੇਅਰਸ ਵਿੱਚ ਦੋ ਨਵੇਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ।
ਸਕੱਤਰ ਮਨੋਜ ਜੋਸ਼ੀ ਨੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਦਯੋਗ ਸਹਿਯੋਗ, ਤਕਨਾਲੋਜੀ ਟ੍ਰਾਂਸਫਰ ਅਤੇ ਟ੍ਰਾਂਸਲੇਸ਼ਨ ਰਿਸਰਚ ਨੂੰ ਵਧਾਉਣ ਲਈ ਸੁਝਾਅ ਮੰਗੇ। ਉਨ੍ਹਾਂ ਨੇ ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਪ੍ਰਣਾਲੀ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਐਕਸਟਰਨਲ ਫੰਡਿੰਗ ਪ੍ਰਾਪਤ ਕਰਨ ਵਾਲੇ ਫੈਕਲਟੀ ਲਈ ਪ੍ਰੋਤਸਾਹਨ ਅਤੇ ਉਦਯੋਗ-ਸਪਾਂਸਰ ਖੋਜ ਵਧਾਉਣ ਦੀ ਗੱਲ ਕਹੀ।। ਉਨ੍ਹਾਂ ਨੇ "ਪੇਪਰ ਪੇਟੈਂਟ" ਤੋਂ ਅੱਗੇ ਵਧ ਕੇ ਅਸਲ ਐਪਲੀਕੇਸ਼ਨਾਂ ਅਤੇ ਕਮਰਸ਼ੀਅਲਾਈਜੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਭਾਰਤ ਨੂੰ ਬਾਇਓਫਾਰਮਾਸਿਊਟੀਕਲਜ਼ ਦੇ ਖੇਤਰ ਵਿੱਚ, ਗਲੋਬਲ ਲੀਡਰ ਬਣਾਉਣ ਦੀ ਖਾਸ ਕਰਕੇ ਏਪੀਆਈ, ਪ੍ਰਮੁੱਖ ਸ਼ੁਰੂਆਤੀ ਸਮੱਗਰੀ, ਸਿੰਥੇਸਿਸ ਇੰਟਰਮੀਡੀਏਟਸ ਅਤੇ ਬਾਇਓਲੌਜਿਕਸ ਵਿੱਚ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਨਾਈਪਰ, ਮੋਹਾਲੀ ਵਿਖੇ ਰਿਸਰਚ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸੰਸਥਾਨ ਦੁਆਰਾ ਉਦਯੋਗ ਜਗਤ ਲਈ ਤਿਆਰ ਪੇਸ਼ੇਵਰਾਂ ਦੀ ਸ਼ਲਾਘਾ ਕੀਤੀ। ਅੰਤ ਵਿੱਚ, ਉਨ੍ਹਾਂ ਨੇ ਨਵੀਨਤਾ ਅਤੇ ਇਨੋਵੇਸ਼ਨ ਨੂੰ ਗਤੀ ਦੇਣ ਲਈ ਵਿੱਤੀ ਸਹਾਇਤਾ ਅਤੇ ਨੀਤੀਗਤ ਸੁਧਾਰਾਂ ਦਾ ਭਰੋਸਾ ਦਿੱਤਾ।ਇਸ ਤੋਂ ਬਾਅਦ, ਦੁਪਹਿਰ ਨੂੰ ਕਨਵੈਨਸ਼ਨ ਸੈਂਟਰ ਦੇ ਫੋਯਰ ਵਿੱਚ ਇੱਕ ਤਕਨਾਲੋਜੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿੱਥੇ ਮਾਣਯੋਗ ਮੰਤਰੀ ਜੀ ਨੇ ਟ੍ਰਾਂਸਲੇਸ਼ਨ ਰਿਸਰਚ ਦੇ ਨਤੀਜਿਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪੋਸਟਰ ਅਤੇ ਪ੍ਰੋਟੋਟਾਈਪ ਦਾ ਨਿਰੀਖਣ ਕੀਤਾ। ਇਸ ਪ੍ਰਦਰਸ਼ਨੀ ਵਿੱਚ ਨਾਈਪਰ ਦੁਆਰਾ ਕੀਤੇ ਜਾ ਰਹੇ ਉਦਯੋਗ ਸਹਿਯੋਗ, ਪੇਟੈਂਟ ਅਤੇ ਕਲੀਨਿਕਲ ਟ੍ਰਾਇਲ ਨਾਲ ਸਬੰਧਿਤ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਮਾਣਯੋਗ ਮੰਤਰੀ ਨੇ ਨਾਈਪਰ, ਮੋਹਾਲੀ ਵਿਖੇ ਮੈਡੀਸਨਲ ਸੁਕੂਲੈਂਟਸ (Medicinal Succulents) ਗਾਰਡਨ ਦਾ ਉਦਘਾਟਨ ਵੀ ਕੀਤਾ ਅਤੇ ਇਸ ਤੋਂ ਬਾਅਦ ਸੰਸਥਾਨ ਦੀਆਂ ਅਤਿ-ਆਧੁਨਿਕ ਖੋਜ ਸਹੂਲਤਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨਾਲ ਗੱਲਬਾਤ ਵੀ ਕੀਤੀ। ਇਹ ਦੌਰਾ ਭਾਰਤ ਸਰਕਾਰ ਦੀ ਫਾਰਮਾਸਿਊਟੀਕਲ ਸਿੱਖਿਆ ਨੂੰ ਮਜ਼ਬੂਤ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਅਤੇ ਬਾਇਓਫਾਰਮਾਸਿਊਟੀਕਲ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ਦੀ ਟਿਕਾਊ ਵਚਨਬੱਧਤਾ ਨੂੰ ਦਰਸਾਉਂਦਾ ਹੈ।

Comments
Post a Comment