Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਮੌਜੂਦਾ ਰਾਜਸੀ ਹਲਾਤਾਂ ਚ ਪੰਜਾਬ, ਸਿੱਖ ਪੰਥ ਨੂੰ ਅਸੂਲ-ਪ੍ਰਸਤ, ਸੁਹਿਰਦ ਲੀਡਰਸ਼ਿਪ ਦੀ ਲੋੜ : ਰਵੀਇੰਦਰ ਸਿੰਘ

ਮੌਜੂਦਾ ਰਾਜਸੀ ਹਲਾਤਾਂ ਚ ਪੰਜਾਬ, ਸਿੱਖ ਪੰਥ ਨੂੰ ਅਸੂਲ-ਪ੍ਰਸਤ, ਸੁਹਿਰਦ ਲੀਡਰਸ਼ਿਪ ਦੀ ਲੋੜ : ਰਵੀਇੰਦਰ ਸਿੰਘ

ਪੰਜਾਬੀਆਂ ਨੂੰ ਮਰਦਮਸ਼ੁਮਾਰੀ ਚ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਦੀ ਕੀਤੀ ਅਪੀਲ

ਚੰਡੀਗੜ੍ਹ 2 ਮਈ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸ਼੍ਰੋਮਣੀ ਅਕਾਲੀਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ ਮੌਜੂਦਾ ਰਾਜਸੀ ਹਲਾਤਾਂ ਦੌਰਾਨ ਅਤੀਤ ਨੂੰ ਯਾਦ ਕਰਦਿਆਂ ਸਪਸ਼ਟ ਕੀਤਾ ਕਿ ਜੋ ਹਲਾਤ ਹੁਣ ਬਣੇ ਹਨ, ਉਹ ਬਹੁਤ ਹੀ ਚੁਨੌਤੀ ਭਰੇ ਹਨ। ਜਿੰਨਾਂ ਦਾ ਟਾਕਰਾ ਕਰਨ ਲਈ ਸਿਧਾਂਤਕ, ਸੁਹਿਰਦ, ਇਮਾਨਦਾਰ ਲੀਡਰਸ਼ਿਪ ਦੀ ਬੇਹੱਦ ਲੋੜ ਹੈ, ਜੋ ਬਿਨਾ ਕਿਸੇ ਅਹੁਦੇ ਦੇ ਲਾਲਚ ਤੋਂ ਨਿਸ਼ਕਾਮ ਸੇਵਾ ਲਈ ਖਾਹਿਸ਼ਮੰਦ ਹੋਣ। ਉਨਾ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ ਆਰੰਭ ਹੋਈ, ਜਨਗਣਨਾ ਦੌਰਾਨ ਹਰ ਘਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦੀ ਗਿਣਤੀ 'ਪੰਜਾਬੀ ਭਾਸ਼ਾਈ' ਵਜੋਂ ਦਰਜ ਕਰਵਾਉਣ। ਸਮੂਹ ਸਿੱਖ ਭਾਈਚਾਰਾ ਧਰਮ ਦੇ ਖਾਨੇ ਵਿੱਚ 'ਸਿੰਘ' ਅਤੇ 'ਕੌਰ' ਲਿਖਵਾਉਣ। 

ਉਹਨਾਂ ਕਿਹਾ ਕਿ ਜਨਗਣਨਾ ਸਾਡੀ ਧਾਰਮਿਕ ਅਤੇ ਭਾਸ਼ਾਈ ਹੋਂਦ ਨੂੰ ਸੰਵਿਧਾਨਕ ਤੌਰ 'ਤੇ ਮਜ਼ਬੂਤ ਕਰਨ ਦਾ ਬੜਾ ਅਹਿਮ ਮੌਕਾ ਹੈ। ਜਿਸ ਕਰਕੇ ਸਮੂਹ ਸਿੱਖ ਭਾਈਚਾਰਾ, ਆਪਣੀ ਧਾਰਮਿਕ ਅਤੇ ਭਾਸ਼ਾਈ ਪਛਾਣ ਪ੍ਰਤੀ ਸੁਚੇਤ ਰਹੇ। ਇਹ ਸਾਡੀ ਗਿਣਤੀ ਅਤੇ ਕੌਮੀ ਤਾਕਤ ਨੂੰ ਦਰਸਾਉਣ ਦਾ ਸਾਧਨ ਹੈ। ਰਵੀਇੰਦਰ ਸਿੰਘ ਨੇ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਦਿਆਰਥੀ ਜੱਥੇਬੰਦੀਆਂ ਨੂੰ ਘਰ-ਘਰ ਸੰਪਰਕ ਕਰਕੇ ਇਹ ਜਾਣਕਾਰੀ ਦੇਣ ਦੀ ਲੋੜ ਤੇ ਜੋਰ ਦਿੱਤਾ। ਇਹ ਸੰਸਥਾਵਾਂ ਯਕੀਨੀ ਬਣਾਉਣ ਕਿ ਸਿੱਖ ਸੰਗਤ, ਸਹੀ ਪਛਾਣ ਦਰਜ ਕਰਵਾਉਣ ਤੋਂ ਰਹਿ ਨਾ ਜਾਵੇ। ਉਨਾ ਪੰਜਾਬੀ ਸੂਬਾ ਬਣਨ ਸਮੇਂ ਦੇ ਹਵਾਲੇ ਨਾਲ ਕਿਹਾ ਕਿ ਉਸ ਵੇਲੇ ਪੰਜਾਬੀ ਬੋਲਣ ਵਾਲਿਆਂ ਨੇ ਅਕਿਰਤਘਣ ਬਣਦਿਆਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ। ਜਿਸ ਨਾਲ ਪੰਜਾਬ ਦਾ ਨੁਕਸਾਨ ਹੋਇਆ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਦਾ ਹਿਸਾ ਬਣਾ ਦਿੱਤੇ ਗਏ। 

ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਸਿੱਖ ਪੰਥ ਦੀ ਸੇਵਾ ਕਰਨ ਦੀ ਥਾਂ ਕੁਝ ਸਤਾ ਦੀ ਭੁੱਖੀ ਅਖੌਤੀ ਸਿੱਖ ਲੀਡਰਸ਼ਿਪ ਨਵੇਂ ਰਾਜਸੀ ਟਿਕਾਣੇ ਲੱਭ ਰਹੀ ਹੈ। ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਨੂੰ ਰਾਜਸੀ, ਧਾਰਮਿਕ, ਸਮਾਜਿਕ ਹਲਾਤ ਤੋਂ ਜਾਣੂੰ ਹੋਣਾ ਚਾਹੀਦਾ ਹੈ। ਸਿੱਖ ਇਤਿਹਾਸ ਦਸਦਾ ਹੈ ਕਿ ਅਸਲ ਲੀਡਰਸ਼ਿਪ ਸਵਾਰਥ ਤੇ ਨਹੀ ਟਿੱਕਦੀ। ਜੇ ਸਿਧਾਂਤ ਪ੍ਰਤੀ ਗੰਭੀਰਤਾ ਨਾ ਵਿਖਾਈ ਗਈ ਤਾਂ ਨਵੀਂ ਪੀੜੀ ਮਾਫ ਕਦੇ ਨਹੀ ਕਰੇਗੀ । ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀਦਲ ਪੁਨਰ-ਸੁਰਜੀਤ ਦੇ ਸਮੂਹ ਅਹੁਦੇਦਾਰਾਂ, ਪਾਰਟੀ ਵਰਕਰਾਂ ਅਤੇ ਦੋ ਦਸੰਬਰ 2024 ਨੂੰ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਨੂੰ ਮੰਨਣ ਵਾਲੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣਾ ਫਰਜ ਸਮਝਦੈ ਹੋਏ, ਮਰਦਮਸ਼ੁਮਾਰੀ ਸਬੰਧੀ ਹਰ ਘਰ ਤੱਕ ਪਹੁੰਚ ਕਰਨ ਅਤੇ ਉਪਰੋਕਤ ਸੁਨੇਹਾ ਪਹੁੰਚਾਉਣ। ਇਹ ਬਿਆਨ ਪਾਰਟੀ ਦੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਨੇ ਜਾਰੀ ਕਰ ਕੀਤਾ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ