Rotary Club of Chandigarh and Fortis Hospital Mohali Mark 800th Life-Saving Heart Surgery under Rotary Heartline Project S.A.S.Nagar 8 May ( Ranjeet Singh Dhaliwal ) : The Rotary Club of Chandigarh, in partnership with Fortis Hospital, Mohali marked the successful completion of 800th heart surgery under its flagship Rotary Heartline Project. The milestone surgery was performed on 7-year-old child, Abhijot from Behlan Khanpur in Fatehgarh Sahib district, by a team of doctors led by Dr TS Mahant, Executive Director, CTVS and Dr Rajat Gupta, Senior Consultant, Department of Paediatric Cardiac Sciences, Fortis Hospital, Mohali. Abhijot, son of a daily wager, was diagnosed with a congenital heart defect (hole in the heart) and was referred to Fortis Hospital Mohali by the Rotary Club of Kharar to the Heartline team of Rotary Club in Chandigarh. Speaking on the occasion, Abha Joshi Sharma, President, Rotary Club of Chandigarh, shared that the initiative has transformed countless lives, not o...
ਪ.ਸ.ਸ.ਫ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ
ਚੰਡੀਗੜ੍ਹ 7 ਮਈ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਹੈਡ ਆਫਿਸ 1406/22 ਬੀ ਵੱਲੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਵੇਲੇ ਕੀਤੇ ਵਾਅਦੇ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਕੱਚੇ ਕਾਮੇ ਪੱਕੇ ਕਰਨ, ਘੱਟੋ ਘੱਟ ਉਜਰਤ 40 ਹਜਾਰ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮਿਊਸਿਪਲ ਮੁਲਾਜ਼ਮ ਐਕਸਨ ਕਮੇਟੀ ਪੰਜਾਬ ਤੇ ਅੱਜ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਅਣਮਿੱਥੇ ਸਮੇਂ ਲਈ ਹੜਤਾਲ ਹਨ। ਅੱਜ ਪੰਜਾਬ ਭਰ ਦੇ ਨਿਗਮਾ,ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੇ ਅਧੀਨ 140 ਤੋਂ ਵਧ ਸਟੇਸ਼ਨਾ ਤੇ ਸਫਾਈ ਸੇਵਕਾਂ ਨੇ ਮੁਕੰਮਲ ਹੜਤਾਲ ਕਰ ਰਹੇ ਹਨ।
ਅੱਜ ਵੱਖ-ਵੱਖ ਜਗਾ ਤੇ ਰੈਲੀਆਂ ਵਿੱਚ ਸ਼ਾਮਿਲ ਹੋਕੇ ਪੀ ਐਸ ਐਸ ਐਫ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਮੀਤ ਪ੍ਰਧਾਨ ਅਨਿਲ ਕੁਮਾਰ ਬਰਨਾਲਾ, ਪਟਿਆਲਾ ਤੋਂ ਦਰਸ਼ਨ ਬੇਲੂਮਾਜਰਾ,ਲਖਵਿੰਦਰ ਖਾਨਪੁਰ,ਜਸਵਿੰਦਰ ਸੋਜਾ,ਬਰਨਾਲਾ ਤੋਂ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਚੀਮਾ, ਬਲਰਾਜ ਮੌੜ ਬਠਿੰਡਾ ਤੋਂ ਫੈਡਰੇਸ਼ਨ ਆਗੂ ਕਿਸ਼ੋਰ ਚੰਦ ਗਾਜ,ਸੁਖਚੈਨ ਸਿੰਘ,ਦਰਸ਼ਨ ਸ਼ਰਮਾ, ਹਰਨੇਕ ਗਹਿਰੀ, ਤਰਨਤਾਰਨ ਤੋਂ ਦਵਿੰਦਰ ਬਿੱਟੂ,ਬਲਜਿੰਦਰ ਸਿੰਘ ਸਤਨਾਮ ਸਿੰਘ,ਸੰਗਰੂਰ ਤੋਂ ਸੁਖਦੇਵ ਚੰਗਾਲੀਵਾਲਾ, ਮਾਲਵਿੰਦਰ ਸਿੰਘ ਸੰਧੂ, ਮਾਨਸਾ ਤੋਂ ਜੱਗਾ ਸਿੰਘ ਅਲੀਸ਼ੇਰ, ਦਰਸ਼ਨ ਨੰਗਲ ਨੇ ਕਿਹਾ ਕਿ ਇਹ ਹੜਤਾਲ਼ ਮੁਲਾਜ਼ਮਾਂ ਦਾ ਕੋਈ ਸੌਕ ਨਹੀਂ ਮਜ਼ਬੂਰੀ ਹੈ। ਕਿਉਕਿ ਪੰਜਾਬ ਦਾ 90% ਮੁਲਾਜਮ ਕੱਚਾ ਹੈ ਤੇ ਮਾਤਰ 10 ਹਜਾਰ ਨਿਗੁਣੀ ਤਨਖਾਹ ਤੇ ਕੰਮ ਕਰ ਰਿਹਾ ਹੈ।ਮਹਿੰਗਾਈ ਕਰਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਮਾਨ ਸਰਕਾਰ ਇਹਨਾਂ ਹੀ ਸਫ਼ਾਈ ਸੇਵਕਾ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ।ਉਸ ਵੇਲ਼ੇ ਮਾਨਯੋਗ ਮੁੱਖ ਮੰਤਰੀ ਵੱਲੋਂ ਕਿਹਾ ਸੀ ਕੇ ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ , ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ। ਆਗੂਆਂ ਕਿਹਾ ਕੇ ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤੀਆਂ ਜਾਣ, ਘਟੋਂ ਘੱਟ ਉਜਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਕਿਹਾ ਕੇ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਰੇ ਲਾ ਰਹੀ ਹੈ। ਮੀਟਿੰਗ ਦੇ ਕੇ ਮੁਕਰ ਜਾਂਦੀ। ਇਸ ਲਈ ਮੁਲਾਜ਼ਮ ਸੰਘਰਸ਼ ਕਰ ਰਹੇ ਹਨ।

Comments
Post a Comment