Skip to main content

SAD announces DharamYudh Morcha against Bhagwant Mann from July 19

SAD announces DharamYudh Morcha against Bhagwant Mann from July 19 Sukhbir Singh Badal calls it a collective holy war against the enemy of Guru Sahiban and the Khalsa Panth Guru Dokhi and Panth Virodhi has no right to rule in Punjab, says Sukhbir Singh Badal SAD president dares Bhagwant Mann to undergo Lie Detection Test Chandigarh 18 June ( Ranjeet Singh Dhaliwal ) : Shiromani Akali Dal today announced a “Dharam Yudh Morcha” from Sri Akal Takht Sahib from July 19 to remove “Guru Dokhi and Khalsa Panth Virodhi” Bhagwant Mannn as Chief Minister who has been found and declared guilty of “committing heinous sacrilege and the most unforgivable outrage against the honour and sacred glory of Sikh Guru Sahiban and the supreme religio-temporal authority of the Khalsa Panth - Sri Akal Takht Sahib.” Addressing a press conference at the party headquarters here, SAD president Sukhbir Singh Badal declared that the ‘Dharamyudh Morcha’ will be launched under the ‘Chhattar Chhaya’ (overall spiritual p...

ਪਸ਼ੂ ਪਾਲਣ ਕਾਮੇ ਡਿਪਟੀ ਡਰਾਇਕਟਰ ਦਫਤਰ ਰੋਣੀ ਅੱਗੇ 8 ਜੂਨ ਨੂੰ ਲਾਉਣਗੇ ਧਰਨਾ

ਪਸ਼ੂ ਪਾਲਣ ਕਾਮੇ ਡਿਪਟੀ ਡਰਾਇਕਟਰ ਦਫਤਰ ਰੋਣੀ ਅੱਗੇ 8 ਜੂਨ ਨੂੰ ਲਾਉਣਗੇ ਧਰਨਾ 

ਪਟਿਆਲਾ/ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਪਟਿਆਲਾ ਦੀ ਮੀਟਿੰਗ ਲਖਵਿੰਦਰ ਸਿੰਘ ਖਾਨਪੁਰ,ਜਸਵਿੰਦਰ ਸੌਜਾ, ਜਸਵੀਰ ਖੋਖਰ ਤੇ ਦਿਆਲ ਸਿੰਘ ਸਿੱਧੂ ਦੀ ਅਗਵਾਈ ਹੇਠ ਪਟਿਆਲਾ ਵਿੱਖੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 8 ਜੂਨ ਨੂੰ ਡਿਪਟੀ ਡਰਾਇਕਟਰ ਪਸ਼ੂ ਪਾਲਣ ਦਫਤਰ ਰਾਉਣੀ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਕਿਉਂਕਿ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਜਿੱਥੇ ਪਸ਼ੂ ਪਾਲਣ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਉੱਥੇ ਉਨਾਂ ਦੀ ਉਜਰਤਾ ਵਿੱਚ ਨਾ ਹੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸੀਨੀਆਰਤਾ ਸੂਚੀ ਬਣਾ ਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ। 

ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਬੇਲੂ ਮਾਜਰਾ,ਰਾਜਪਾਲ ਰਸੋਈ ਧਰਮ ਪਾਲ ਲੌਟ ਨੇ ਕਿਹਾ ਕਿ ਜਿੱਥੇ ਕੱਚੇ ਕਾਮੇ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ਉਥੇ ਦਰਜਾ ਚਾਰ ਕਰਮਚਾਰੀਆਂ ਨਾਲ ਦਫਤਰ ਦੀ ਮੈਨੇਜਮੈਂਟ ਦਾ ਜੋ ਵਿਵਹਾਰ ਹੈ ਉਹ ਵੀ ਬਹੁਤ ਮਦਭਾਗਾ ਹੈ ਦਫਤਰ ਦੀ ਮੈਨੇਜਮੈਂਟ ਵੱਲੋ ਦਰਜਾ ਚਾਰ ਕਾਮਿਆਂ ਨੂੰ ਇਨਸਾਨ ਨਾ ਸਮਝਤੇ ਹੋਏ ਉਹਨਾਂ ਨਾਲ ਬਹੁਤ ਹੀ ਭੈੜਾ ਵਤੀਰਾ ਕੀਤਾ ਜਾ ਰਿਹਾ ਹੈ। 

ਮੈਨੇਜਮੈਂਟ ਵੱਲੋਂ ਜਿੱਥੇ ਇਹਨਾਂ ਨੂੰ ਦਫਤਰ ਵਿੱਚ ਵੜਨ ਤੇ ਮਾੜਾ ਚੰਗਾ ਕਿਹਾ ਜਾਂਦਾ ਹੈ ਅਤੇ ਜੋ ਸਬੰਧਤ ਕੰਮਾਂ ਲਈ ਕਾਮਿਆਂ ਨੂੰ ਜਾਣਾ ਪੈਂਦਾ ਹੈ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ ਜਿਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਉਹ ਆਪਣੀਆਂ ਮੰਗਾਂ ਦੇ ਲਈ ਲੜਾਈ ਲੜਨਗੇ ਉੱਥੇ ਇਹੋ ਜਿਹੇ ਭਰਿਸ਼ਟ ਮੁਲਾਜ਼ਮਾਂ ਦਾ ਕੱਚਾ ਚਿੱਠਾ ਵੀ ਸਰਕਾਰ ਤੇ ਉੱਚ ਅਧਿਕਾਰੀਆਂ ਅੱਗੇ ਨੰਗਾ ਕਰਨਗੇ ਜੋ ਦਰਜਾ ਚਾਰ ਮੁਲਾਜ਼ਮਾਂ ਨਾਲ ਭੈੜਾ ਵਤੀਰਾ ਵਰਤਦੇ ਹਨ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਘੱਗਾ, ਰਜਿੰਦਰ ਸਿੰਘ ਧਾਲੀਵਾਲ, ਰਣਧੀਰ ਸਿੰਘ ਬਹਿਰ ਜੱਸ, ਨਰੇਸ਼ ਕੁਮਾਰ ਦੇਧਨਾ, ਗੁਰਮੀਤ ਸਿੰਘ ਪਟਿਆਲਾ, ਪਵਨ ਕੁਮਾਰ ਪਾਤੜਾਂ, ਕ੍ਰਿਸ਼ਨ ਖਨੌਰੀ,ਭਜਨ ਸਿੰਘ ਰੋਹਟੀ, ਕਰਮ ਸਿੰਘ ਨਾਭਾ, ਬੀਰੂ ਰਾਮ ਪਟਿਆਲਾ, ਪ੍ਰਕਾਸ਼ ਘਨੌਰ ਆਦਿ ਸ਼ਾਮਿਲ ਹੋਏ। 

Comments