Skip to main content

Former Sri Akal Takth Sahib Jathedar – Raghbir Singh has violated the ‘hukamnama’ of the Takht : SAD

Former Sri Akal Takth Sahib Jathedar – Raghbir Singh has violated the ‘hukamnama’ of the Takht : SAD (Dr Cheema and Arshdeep Kler appeal to Takht Jathedar Giani Kuldeep Singh Gargaj to take action against the former Jathedar for violating the ‘maryada’) Chandigarh 11 June ( Ranjeet Singh Dhaliwal ) : The Shiromani Akali Dal (SAD) today said former Sri Akal Takht Sahib Jathedar – Raghbir Singh had violated the ‘hukamnama’ of the Takht not to use any proceedings of the highest temporal seat of the Sikhs in court related cases. Addressing a press conference here, senior SAD leader Dr Daljit Singh Cheema and Arshdeep Singh Kler said former Jathedar Giani Joginder Singh Vedanti had given an edict that the proceedings of the Takht should not be presented as evidence in courts. “Strict directions had been given to the Sikh sangat to ensure this was followed in letter and spirit”. Dr Daljit Cheema said it was condemnable that Giani Raghbir Singh had become a stooge of the Aam Aadmi Party and h...

ਐੱਲਪੀਜੀ ਰਿਫਿਲ ਲਈ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਐੱਲਪੀਜੀ ਉਪਭੋਗਤਾਵਾਂ ਨੂੰ ਔਨਲਾਈਨ ਪ੍ਰੀਪੇਡ ਡਿਜੀਟਲ ਭੁਗਤਾਨ ਅਪਣਾਉਣ ਦੀ ਕੀਤੀ ਅਪੀਲ

ਐੱਲਪੀਜੀ ਰਿਫਿਲ ਲਈ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਐੱਲਪੀਜੀ ਉਪਭੋਗਤਾਵਾਂ ਨੂੰ ਔਨਲਾਈਨ ਪ੍ਰੀਪੇਡ ਡਿਜੀਟਲ ਭੁਗਤਾਨ ਅਪਣਾਉਣ ਦੀ ਕੀਤੀ ਅਪੀਲ

ਚੰਡੀਗੜ੍ਹ 11 ਜੂਨ ( ਰਣਜੀਤ ਧਾਲੀਵਾਲ ) : ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (OMCs) — ਇੰਡੀਅਨਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ — ਸਾਰੇ LPG ਉਪਭੋਗਤਾਵਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ LPG ਰਿਫਿਲ ਬੁੱਕ ਕਰਦੇ ਸਮੇਂ ਔਨਲਾਈਨ ਪ੍ਰੀਪੇਡ ਡਿਜੀਟਲ ਭੁਗਤਾਨ ਵਿਧੀਆਂ ਨੂੰ ਅਪਣਾਉਣ। ਇੰਡੀਅਨਆਇਲ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਪੰਜਾਬ ਰਾਜ ਦਫ਼ਤਰ ਦੇ ਸਟੇਟ ਹੈੱਡ ਅਤੇ ਪੰਜਾਬ ਲਈ ਆਇਲ ਇੰਡਸਟਰੀ ਦੇ ਰਾਜ ਪੱਧਰੀ ਕੋਆਰਡੀਨੇਟਰ, ਅਸ਼ੁਤੋਸ਼ ਗੁਪਤਾ, ਨੇ ਉਪਭੋਗਤਾਵਾਂ ਨੂੰ ਅਧਿਕਾਰਤ OMC ਮੋਬਾਈਲ ਐਪਸ ਜਿਵੇਂ IndianOil One App, Hello Bharat App ਅਤੇ HP Pay App ਦੇ ਮਾਧਿਅਮ ਰਾਹੀਂ ਅਤੇ BBPS-ਸਮਰੱਥ ਪਲੇਟਫਾਰਮਸ ਜਿਵੇਂ Google Pay, PhonePe, Paytm, Amazon Pay ਅਤੇ ਹੋਰ ਅਧਿਕਾਰਤ ਡਿਜੀਟਲ ਭੁਗਤਾਨ ਚੈਨਲਾਂ ਦੇ ਜ਼ਰੀਏ ਐਡਵਾਂਸ ਔਨਲਾਈਨ ਭੁਗਤਾਨ ਕਰਨ ਦੀ ਅਪੀਲ ਕੀਤੀ।

ਔਨਲਾਈਨ ਪ੍ਰੀਪੇਡ ਭੁਗਤਾਨ ਕਈ ਲਾਭ ਪ੍ਰਦਾਨ ਕਰਦਾ ਹੈ:

- LPG ਲੈਣ-ਦੇਣ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਂਦਾ ਹੈ। - ਡਿਲੀਵਰੀ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਵਾਧੂ ਵਸੂਲੀ ਜਾਂ ਓਵਰਚਾਰਜਿੰਗ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੰਦਾ ਹੈ। - ਤੁਰੰਤ ਡਿਜੀਟਲ ਰਸੀਦਾਂ ਅਤੇ ਭੁਗਤਾਨ ਰਿਕਾਰਡ ਉਪਲਬਧ ਕਰਵਾਉਂਦਾ ਹੈ। - ਸੰਪਰਕ ਰਹਿਤ (ਕੰਟੈਕਟਲੈੱਸ), ਸੁਰੱਖਿਅਤ ਅਤੇ ਸੁਵਿਧਾਜਨਕ ਲੈਣ-ਦੇਣ ਸੰਭਵ ਬਣਾਉਂਦਾ ਹੈ। - ਨਕਦ ਪ੍ਰਬੰਧਨ ਘਟਾਉਂਦਾ ਹੈ ਅਤੇ ਡਿਜੀਟਲ ਇੰਡੀਆ ਮੁਹਿੰਮਾਂ ਨੂੰ ਉਤਸ਼ਾਹਿਤ ਕਰਦਾ ਹੈ।

ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੁਕਿੰਗ ਪਲੈਟਫਾਰਮ 'ਤੇ ਦਿਖਾਈ ਦੇ ਰਹੀ LPG ਰਿਫਿਲ ਦੀ ਲਾਗੂ ਕੀਮਤ ਦੀ ਜਾਂਚ ਕਰਨ ਅਤੇ ਬੁਕਿੰਗ ਦੇ ਸਮੇਂ ਔਨਲਾਈਨ ਭੁਗਤਾਨ ਪੂਰਾ ਕਰ ਲੈਣ। ਇੱਕ ਵਾਰ ਭੁਗਤਾਨ ਡਿਜੀਟਲ ਤਰੀਕੇ ਨਾਲ ਹੋ ਜਾਣ 'ਤੇ ਸਿਲੰਡਰ ਦੀ ਡਿਲੀਵਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਹੋ ਸਕੇਗੀ ਅਤੇ ਘਰ ਦੇ ਬੂਹੇ 'ਤੇ ਨਕਦ ਭੁਗਤਾਨ ਦੀ ਲੋੜ ਨਹੀਂ ਹੋਵੇਗੀ। OMCs ਪਾਰਦਰਸ਼ੀ, ਗਾਹਕ-ਕੇਂਦ੍ਰਿਤ ਅਤੇ ਤਕਨਾਲੋਜੀ-ਸਮਰੱਥ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ। ਗਾਹਕਾਂ ਨੂੰ ਬੇਨਤੀ ਹੈ ਕਿ ਉਹ ਹਰ LPG ਲੈਣ-ਦੇਣ ਲਈ ਉਚਿਤ ਰਸੀਦ ਮੰਗਣ ਅਤੇ ਕਿਸੇ ਵੀ ਵਿਸੰਗਤੀ (ਗੜਬੜੀ) ਦੀ ਸਥਿਤੀ ਵਿੱਚ ਸੰਬੰਧਿਤ OMC ਦੇ ਕਸਟਮਰ ਕੇਅਰ ਚੈਨਲਾਂ ਜਾਂ ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਤੁਰੰਤ ਰਿਪੋਰਟ ਕਰਨ।

ਔਨਲਾਈਨ ਪ੍ਰੀਪੇਡ ਡਿਜੀਟਲ ਭੁਗਤਾਨ ਚੁਣੋ — ਪਾਰਦਰਸ਼ਿਤਾ, ਸੁਵਿਧਾ ਅਤੇ ਓਵਰਚਾਰਜਿੰਗ ਤੋਂ ਸੁਰੱਖਿਆ ਵੱਲ ਇੱਕ ਆਸਾਨ ਕਦਮ।

Comments