ਰਿਜਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਵਲੋਂ ਇਮਾਨਦਾਰ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਨ ਦੀ ਨਿਖੇਧੀ ਕੀਤੀ
ਐਸ.ਏ.ਐਸ.ਨਗਰ 9 ਮਈ ( ਰਣਜੀਤ ਧਾਲੀਵਾਲ ) : ਅੱਜ ਮਿਤੀ 9 ਮਈ ਨੂੰ ਰਿਜਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਆਗੂ ਸਾਹਿਬਾਨਾਂ ਵੱਲੋਂ ਵਿਸ਼ੇਸ਼ ਪ੍ਰੈਸ ਕਾਂਨਫਰੰਸ ਰੱਖੀ ਗਈ। ਜਿਸ ਵਿੱਚ ਪ੍ਰਧਾਨ ਕੁੰਬੜਾ ਨੇ ਬੀਤੇ ਦਿਨੀ ਗਿੱਦੜਬਾਹਾ ਦੇ ਐਮ ਐਲ ਏ ਡਿੰਪੀ ਢਿੱਲੋਂ ਦੇ ਸਾਥੀਆਂ ਵੱਲੋਂ ਫੇਜ਼ ਅੱਠ ਦੇ ਪੁਲਿਸ ਮੁਲਾਜ਼ਮ ਲਖਵੀਰ ਸਿੰਘ ਲੱਖਾ ਨਾਲ ਲਾਲ ਬੱਤੀ ਦੇ ਚਲਾਨ ਨੂੰ ਲੈ ਕੇ ਅਪਸ਼ਬਦ ਬੋਲਣ ਅਤੇ ਐਮ ਐਲ ਏ ਹੋਣ ਤੇ ਇਮਾਨਦਾਰ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਦੇ ਹਾਂ ਉੱਥੇ ਸੱਚੇ ਤੇ ਇਮਾਨਦਾਰ ਮੁਲਾਜ਼ਮਾਂ ਦੀ ਸ਼ਲਾਘਾ ਵੀ ਕਰਦੇ ਉਸ ਧਨਾਢ ਐਮ ਐਲ ਏ ਵੱਲੋਂ ਆਪਣੀ ਸਰਕਾਰੀ ਪਾਵਰ ਦਿਖਾਉਂਦਿਆਂ ਇੱਕ ਇਮਾਨਦਾਰ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ ਕਰਕੇ ਪੰਜਾਬ ਪੁਲਿਸ ਦੀ ਦੁਰਵਰਤੋ ਕੀਤੀ। ਇਸ ਨਾਲ ਚੰਗੇ ਕੰਮ ਕਰਨ ਵਾਲੇ ਅਫਸਰਾਂ ਜਾ ਮੁਲਾਜ਼ਮਾਂ ਵਿੱਚ ਆਪਣੀ ਨੌਕਰੀ ਨੂੰ ਲੈ ਕੇ ਡਰ ਬਣਿਆ ਰਹਿੰਦਾ ਹੈ। ਜਿਵੇਂ ਕਿ ਪਹਿਲਾਂ ਲਾਲਜੀਤ ਭੁੱਲਰ ਐਮ ਐਲ ਏ, ਮੰਤਰੀ ਵੱਲੋਂ ਡਾ ਗਗਨਦੀਪ ਸਿੰਘ ਦੀ ਮਾਰਕੁੱਟ ਕਰਕੇ ਮਰਨ ਲਈ ਮਜਬੂਰ ਕੀਤਾ ਗਿਆ ਸੀ। ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਐਮ ਐਲ ਏ ਮੰਤਰੀ ਵੱਲੋਂ ਆਮ ਲੋਕਾਂ ਤੇ ਅੱਤਿਆਚਾਰ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ।
ਜਿਥੇ ਭਗਵੰਤ ਮਾਨ ਸਰਕਾਰ ਨੂੰ ਇਸ ਇਮਾਨਦਾਰ ਮੁਲਾਜ਼ਮ ਦਾ ਸਨਮਾਨ ਕਰਨਾ ਸੀ ਉੱਥੇ ਉਸਨੂੰ ਸਹੀ ਕੰਮ ਦੀ ਵੀ ਸਜ਼ਾ ਦਿੱਤੀ ਗਈ। ਕੁੰਭੜਾ ਨੇ ਕਿਹਾ ਕਿ ਮੌਰਚੇ ਵੱਲੋਂ ਲਖਵੀਰ ਸਿੰਘ ਲੱਖਾ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਵੇਗਾ। ਜਿਸਨੇ ਆਪਣੀ ਵਰਦੀ ਦਾ ਸਹੀ ਉਪਯੋਗ ਕਰਦਿਆਂ ਐਮ ਐਲ ਏ ਡਿੰਪੀ ਢਿੱਲੋਂ ਦੀ ਗੱਡੀ ਦਾ ਲਾਲ ਬੱਤੀ ਨੂੰ ਲੈ ਕੇ 1500 ਦਾ ਚਲਾਨ ਕੀਤਾ। ਡਿੰਪੀ ਢਿੱਲੋਂ ਦੀ ਇਸ ਹਰਕਤ ਨਾਲ ਬਦਲਾਅ ਵਾਲੀ ਦਾ ਚਿਹਰਾ ਜੱਗ ਜ਼ਾਹਰ ਹੋ ਚੁੱਕਿਆ ਹੈ ਕਿ ਆਮ ਲੋਕਾਂ ਤੇ ਐਮ ਐਲ ਏ,ਲੀਡਰਾਂ ਲਈ ਵੱਖੋ ਵੱਖ ਕਾਨੂੰਨ ਹਨ। ਕੁੰਭੜਾ ਨੇ ਮੁੱਖ ਮੰਤਰੀ ਪੰਜਾਬ, ਡੀ ਜੀ ਪੀ ਤੇ ਐਸ ਐਸ ਪੀ ਮੋਹਾਲੀ ਨੂੰ ਅਪੀਲ ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਮੁਲਾਜ਼ਮ ਨੂੰ ਸਨਮਾਨਿਤ ਕਰਕੇ ਜਲਦ ਤੋਂ ਜਲਦ ਡਿਊਟੀ ਤੇ ਨਾ ਭੇਜਿਆ ਗਿਆ ਤਾਂ ਐਸ ਸੀ ਬੀਸੀ ਮਹਾਂ ਪੰਚਾਇਤ ਮੌਰਚਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਕਰਮ ਸਿੰਘ ਕੁਰੜੀ, ਮਾਸਟਰ ਬਨਵਾਰੀ ਲਾਲ, ਹਰਵਿੰਦਰ ਸਿੰਘ ਕੋਹਲੀ, ਚਰਨਜੀਤ ਰਾਜੂ, ਹਰਨੇਕ ਸਿੰਘ ਮਲੋਆ,ਬੱਬਲ ਚੋਪੜਾ ਕਰਮਜੀਤ ਸਿੰਘ ਤੇ ਮਨਦੀਪ ਸਿੰਘ ਹਾਜ਼ਰ ਸਨ।

Comments
Post a Comment