Skip to main content

Punjab Congress flags apprehensions about SIR

Punjab Congress flags apprehensions about SIR Chandigarh 15 May ( Ranjeet Singh Dhaliwal ) : Punjab Congress today flagged its concerns and apprehensions about the Special Intensive Revision of electoral rolls being done in Punjab. A delegation of the senior party leaders led by Member Parliament Dr Amar Singh and comprising of PCC general secretary-organisation Capt Sandeep Sandhu and Gagandeep Singh, raised various issues during an all party meeting convened by the Chief Electoral Officer Punjab here today. Later briefing reporters Dr Amar Singh and Capt Sandhu disclosed that they raised the issue of duplicate votes from other states who are registered in Punjab. They said, particularly the voters from Bihar and Uttar Pradesh, where the SIR process has already been completed, need to be screened in the Punjab electoral rolls. The party leaders urged the CEO to raise the matter with the Election Commission of India, since the duplicate voters from other states can be cross-checked by ...

ਪੰਜਾਬ ਦੇ ਪਾਣੀ, ਰਾਜਧਾਨੀ ਅਤੇ ਕਿਸਾਨੀ ਦੇ ਹੱਕਾਂ ਲਈ ਗਵਰਨਰ ਹਾਊਸ ਚੰਡੀਗੜ੍ਹ ਵੱਲ ਮਾਰਚ

ਪੰਜਾਬ ਦੇ ਪਾਣੀ, ਰਾਜਧਾਨੀ ਅਤੇ ਕਿਸਾਨੀ ਦੇ ਹੱਕਾਂ ਲਈ ਗਵਰਨਰ ਹਾਊਸ ਚੰਡੀਗੜ੍ਹ ਵੱਲ ਮਾਰਚ

ਮਾਰਚ ਕਰਦੇ ਕਿਸਾਨਾਂ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਲੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ 

ਰੋਸ ਵਜੋਂ ਕਲ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਬੀ ਜੇ ਪੀ ਤੇ ਗਵਰਨਰ ਪੰਜਾਬ ਦੇ ਫੂਕੇ ਜਾਣ ਗੇ ਪੂਤਲੇ 

ਚੰਡੀਗੜ੍ਹ 15 ਮਈ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਪੰਜਾਬ ਦੇ ਪਾਣੀ, ਖੇਤੀ ਅਤੇ ਸੰਵਿਧਾਨਕ ਹੱਕਾਂ ’ਤੇ ਕੇਂਦਰ ਸਰਕਾਰ ਦੇ ਲਗਾਤਾਰ ਦਖਲ ਅਤੇ ਵਧੀਕੀਆਂ ਦੇ ਵਿਰੋਧ ਵਿੱਚ ਚੰਡੀਗੜ੍ਹ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਇਕੱਠੇ ਹੋਏ ਕੇ ਗਵਰਨਰ ਹਾਊਸ ਵੱਲ ਵੱਡਾ ਰੋਸ ਮਾਰਚ ਕੀਤਾ ਗਿਆ। ਹਜ਼ਾਰਾਂ ਕਿਸਾਨ, ਮਜ਼ਦੂਰ ਅਤੇ ਨੌਜਵਾਨ ਇਸ ਮਾਰਚ ਵਿੱਚ ਸ਼ਾਮਲ ਹੋਏ। 

ਮਾਰਚ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਗੁਰਮੀਤ ਸਿੰਘ ਮਹਿਮਾ, ਬੁਟਾ ਸਿੰਘ ਬੁਰਜ਼ ਗਿੱਲ, ਮਨਜੀਤ ਸਿੰਘ ਧਨੇਰ, ਬਲਵੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਜੰਗਵੀਰ ਸਿੰਘ ਚੋਹਾਨ, ਪ੍ਰੇਮ ਸਿੰਘ ਭੰਗੂ, ਜੋਗਿੰਦਰ ਸਿੰਘ ਉਗਰਾਹਾ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ ,ਵੀਰ ਸਿੰਘ ਬੜਵਾ ਲੱਖਣਪਾਲ ਸ਼ਰਮਾ, ਹਰਭਜਨ ਸਿੰਘ ਬੁੱਟਰ, ਬਲਵਿੰਦਰ ਸਿੰਘ ਨੰਗਲ, ਬਲਵਿੰਦਰ ਸਿੰਘ ਰਾਜੂ , ਤਰਸੇਮ ਸਿੰਘ ਹੀਰਕੇ, ਗੁਰਵਿੰਦਰ ਸਿੰਘ ਢਿਲੋਂ, ਸਤਨਾਮ ਸਿੰਘ ਅਜਨਾਲਾ ਮੋਰਚਾ ਆਗੂਆਂ ਦਾ ਕਹਿਣਾ ਹੈ:

ਪੰਜਾਬ ਦਰਿਆਵਾਂ ਦੀ ਧਰਤੀ ਹੈ ਪਰ ਅੱਜ ਪੰਜਾਬ ਪਾਣੀ ਦੇ ਭਿਆਨਕ ਸੰਕਟ ਵਿੱਚ ਘਿਰਿਆ ਹੋਇਆ ਹੈ। ਖੇਤੀ ਮਾਹਰਾਂ ਮੁਤਾਬਕ ਧਰਤੀ ਹੇਠਲਾ ਪਾਣੀ 2039 ਤੱਕ ਖਤਮ ਹੋ ਜਾਵੇਗਾ। ਪੀਣ ਵਾਲਾ ਸਾਫ ਪਾਣੀ ਵੀ ਕਈ ਇਲਾਕਿਆਂ ਵਿੱਚ ਮੁਸ਼ਕਿਲ ਹੋ ਗਿਆ ਹੈ। ਉਦਯੋਗਾਂ ਅਤੇ ਸੀਵਰੇਜ ਦਾ ਜ਼ਹਿਰੀਲਾ ਪਾਣੀ ਨਦੀਆਂ, ਨਹਿਰਾਂ ਅਤੇ ਧਰਤੀ ਹੇਠ ਸੁੱਟਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ BBMB ਨਿਯਮਾਂ ਵਿੱਚ ਸੋਧ, ਡੈਮ ਸੇਫਟੀ ਐਕਟ, ਜਲ ਸੋਧ ਐਕਟ 2024 ਅਤੇ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ ਰਾਹੀਂ ਪੰਜਾਬ ਦੇ ਪਾਣੀ ’ਤੇ ਕਬਜ਼ਾ ਕਰ ਰਹੀ ਹੈ।

*ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਮੁੱਖ ਮੰਗਾਂ:

1. BBMB ਦੇ ਨਿਯਮਾਂ ਵਿੱਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਵਾਲਾ ਨੋਟੀਫਿਕੇਸ਼ਨ ਤੁਰੰਤ ਰੱਦ ਹੋਵੇ।  

2. ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ-ਬੇਸਿਨ ਸਿਧਾਂਤ ਅਨੁਸਾਰ ਹੱਲ ਹੋਵੇ। ਪੰਜਾਬ ਪੁਨਰਗਠਨ ਐਕਟ 1966 ਦੀਆਂ ਧਾਰਾਵਾਂ 78, 79, 80 ਰੱਦ ਹੋਣ।  

3. ਡੈਮ ਸੇਫਟੀ ਐਕਟ ਅਤੇ ਜਲ ਸੋਧ ਐਕਟ 2024 ਰੱਦ ਕੀਤੇ ਜਾਣ। ਪੰਜਾਬ ਨਾਲ ਹੋਏ ਗੈਰ-ਸੰਵਿਧਾਨਿਕ ਅਤੇ ਪੱਖਪਾਤੀ ਪਾਣੀ ਸਮਝੌਤੇ ਰੱਦ ਹੋਣ।  

4. ਨਹਿਰੀ ਢਾਂਚੇ ਦੀ ਮੁੜ ਉਸਾਰੀ ਅਤੇ ਡੀ-ਸਿਲਟਿੰਗ ਲਈ ਕੇਂਦਰ ਪੰਜਾਬ ਨੂੰ ਵਿਸ਼ੇਸ਼ ਵਿੱਤੀ ਪੈਕੇਜ ਦੇਵੇ।  

5. ਉਦਯੋਗਾਂ ਅਤੇ ਸੀਵਰੇਜ ਦਾ ਦੂਸ਼ਿਤ ਪਾਣੀ ਨਦੀਆਂ-ਨਹਿਰਾਂ ਵਿੱਚ ਸੁੱਟਣ ’ਤੇ ਪਾਬੰਦੀ ਲੱਗੇ। ਆਧੁਨਿਕ ਟਰੀਟਮੈਂਟ ਪਲਾਂਟ ਲਗਾਏ ਜਾਣ ਅਤੇ ਸਖਤ ਕਾਨੂੰਨ ਬਣੇ।  

6. ਫਸਲੀ ਵਿਭਿੰਨਤਾ ਲਈ C2+50% ਫਾਰਮੂਲੇ ਨਾਲ ਸਾਰੀਆਂ ਫਸਲਾਂ, ਫਲ, ਸਬਜ਼ੀਆਂ ਅਤੇ ਬਾਸਮਤੀ ਦੀ MSP ’ਤੇ ਕਾਨੂੰਨੀ ਗਾਰੰਟੀ ਮਿਲੇ। MSP ਤੋਂ ਘੱਟ ਖਰੀਦ ਨੂੰ ਸਜ਼ਾਯੋਗ ਅਪਰਾਧ ਐਲਾਨਿਆ ਜਾਵੇ।  

7. ਪੰਜਾਬ ਯੂਨੀਵਰਸਿਟੀ ਤੁਰੰਤ ਪੰਜਾਬ ਦੇ ਹਵਾਲੇ ਕੀਤੀ ਜਾਵੇ।  

8. ਚੰਡੀਗੜ੍ਹ ਬਿਨਾਂ ਕਿਸੇ ਦੇਰੀ ਦੇ ਪੰਜਾਬ ਨੂੰ ਸੌਂਪਿਆ ਜਾਵੇ।  

ਮੁਜ਼ਾਰਾ ਕਰਦੇ ਕਿਸਾਨਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ ਦੀਆਂ ਵਿਛਾੜਾਂ ਮਾਰੀਆਂ

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਪਾਣੀ ਅਤੇ ਹੱਕਾਂ ’ਤੇ ਡਾਕਾ ਮਾਰਨਾ ਬੰਦ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ। ਪਾਣੀ ਮਾਰਨ ਦੇ ਰੋਸ ਵਜੋਂ ਕੱਲ 16 ਮਈ ਨੂੰ ਪੂਰੇ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਅਤੇ ਗਵਰਨਰ ਦੇ ਪੁਤਲੇ ਫੂਕੇ ਜਾਣਗੇ। ਨਾਲ ਹੀ ਅਮਰੀਕਾ ਨਾਲ ਖੇਤੀ ਵਿਰੋਧੀ ਮੁਕਤ ਵਪਾਰ ਸਮਝੌਤੇ ਦਾ ਫੈਸਲਾ ਵੀ ਤੁਰੰਤ ਵਾਪਸ ਲਿਆ ਜਾਵੇ। ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਅਤੇ ਹੱਕਾਂ ਦੀ ਇਸ ਲੜਾਈ ਵਿੱਚ ਇਕਜੁੱਟ ਹੋ ਕੇ ਸਾਥ ਦੇਣ।  


Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

Leaders from Various Organizations Join BJP — Everyone Will Receive Full Respect and Dignity : Sanjeev Vashisht

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ