Skip to main content

SAD to contest Nagar Nigam elections on the party symbol

SAD to contest Nagar Nigam elections on the party symbol (Party meeting of Halka Incharges and district presidents also decried manner in which granthis and gurdwara committees were being targeted for punishment under the new anti sacrilege act passed by the AAP govt)  Chandigarh 8 May ( Ranjeet Singh Dhaliwal ) : The Shiromani Akali Dal (SAD) today announced it would contest the forthcoming elections to 102 Nagar Council and nine Municipal Corporations on the party symbol. A decision to this effect was taken at a meeting of the party’s halka incharges and district presidents which was presided over by party president Sukhbir Singh Badal. The meeting also decried the manner in which custodians of Sri Guru Granth Sahib including granthis and gurdwara committees were being targetted for punishment under the new anti- sacrilege law passed by the AAP government. It said while it wanted the most severe punishment to be awarded to those indulging in sacrilege of the holy book, granthis a...

ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਆਗੂ ਭਾਜਪਾ ਵਿੱਚ ਹੋਏ ਸ਼ਾਮਲ — ਸਭ ਨੂੰ ਮਿਲੇਗਾ ਪੂਰਾ ਮਾਣ-ਸਨਮਾਨ : ਸੰਜੀਵ ਵਸ਼ਿਸਟ

ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਆਗੂ ਭਾਜਪਾ ਵਿੱਚ ਹੋਏ ਸ਼ਾਮਲ — ਸਭ ਨੂੰ ਮਿਲੇਗਾ ਪੂਰਾ ਮਾਣ-ਸਨਮਾਨ : ਸੰਜੀਵ ਵਸ਼ਿਸਟ 

ਭਾਜਪਾ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਪਾਰਟੀ ਵਿੱਚ ਕੀਤਾ ਸਾਮਲ 

ਐਸ.ਏ.ਐਸ.ਨਗਰ 8 ਮਈ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਜਨਸੇਵੀ ਸੰਸਥਾਵਾਂ ਨਾਲ ਜੁੜੇ ਕਈ ਮਾਣਯੋਗ ਆਗੂਆਂ ਨੇ ਭਾਜਪਾ ਦੀਆਂ ਲੋਕਹਿਤੈਸ਼ੀ ਨੀਤੀਆਂ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਰਦੇਵ ਸਿੰਘ ਉੱਭਾ ਸੂਬਾਈ ਪ੍ਰੈੱਸ ਸਕੱਤਰ ਬੀਜੇਪੀ ਪੰਜਾਬ ,ਸਰਕਲ ਪ੍ਰਧਾਨ ਜਸਮਿੰਦਰ ਸਿੰਘ, ਮਹਿਲਾ ਮੋਰਚਾ ਸਰਕਲ ਪ੍ਰਧਾਨ ਹਰਸ਼ਿਤਾ ਤੇ ਰਿਤੇਸ਼ ਸੈਣੀ ਦੀ ਪ੍ਰੇਰਣਾ ਸਦਕਾ ਭਾਜਪਾ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਨਵੇਂ ਮੈਂਬਰਾਂ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਸਨਮਾਨ ਸਹਿਤ ਭਾਜਪਾ ਪਰਿਵਾਰ ਵਿੱਚ ਸ਼ਾਮਲ ਕੀਤਾ ਅਤੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਅਤੇ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਰੁਣ ਵਾਸੁਦੇਵਾ, ਗੁਰਮੰਤ ਸਿੰਘ, ਲਵਿਸ਼ ਕਥੂਰੀਆ, ਵਿਵੇਕ ਪਾਂਧੀ, ਅਸ਼ੋਕ ਕੇ. ਸ਼ਰਮਾ, ਗੋਪਾਲ ਕ੍ਰਿਸ਼ਨ ਸ਼ਰਮਾ, ਸੁਭਾਸ਼ ਵਰਮਾ, ਪੰਡਿਤ ਮੋਹਨ ਲਾਲ ਜੋਸ਼ੀ, ਹਾਕਮ ਸਿੰਘ ਜਸਵਾਲ, ਇੰਦੂ ਵਰਮਾ ਅਤੇ ਅੰਜਲੀ ਸੂਦ ਸਮੇਤ ਹੋਰ ਵੱਡੀ ਸ਼ਾਮਲ ਹਨ।

ਇਸ ਮੌਕੇ ਜਸਮਿੰਦਰ ਸਿੰਘ ਸਰਕਲ ਪ੍ਰਧਾਨ ,ਮੀਤ ਪ੍ਰਧਾਨ ਮਨੋਜ ਸ਼ਰਮਾ,ਜਨਰਲ ਸਕੱਤਰ ਗੁਲਸ਼ਨ ਸੂਦ, ਪਵਨ ਸਚਦੇਵਾ , ਮਨਦੀਪਕੌਰ, ਦੀਪਾ ਅਰੌੜਾ, ਰਾਜ ਸੰਭਾਲਕੀ, ਓਬੀਸੀ ਮੋਰਚਾ ਪ੍ਰਧਾਨ ਰੀਤੇਸ਼ ਸੈਣੀ ਅਤੇ ਅਖਿਲੇਸ਼ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੋ ਰਹੇ ਵਿਕਾਸ ਕਾਰਜਾਂ ਅਤੇ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸ਼ਮੂਲੀਅਤ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰੇਗੀ ਅਤੇ ਪੰਜਾਬ ਵਿੱਚ ਭਾਜਪਾ ਦੇ ਸੰਗਠਨ ਨੂੰ ਨਵੀਂ ਤਾਕਤ ਦੇਵੇਗੀ।ਉਹਨਾ ਕਿਹਾ ਕਿ ਪੰਜਾਬ ਦੀ ਜਨਤਾ ਨੇ ਹੁਣ ਮਨ ਬਣਾ ਲਿਆ ਹੈ ਕਿ ਇਸ ਵਾਰ ਭਾਜਪਾ ਨੂੰ ਮੌਕਾ ਦੇਣਾ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

Leaders from Various Organizations Join BJP — Everyone Will Receive Full Respect and Dignity : Sanjeev Vashisht

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh