Skip to main content

ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ 2 ਦਸੰਬਰ 2024 ਦੇ ਹੁਕਮਨਾਮੇ ਲਾਗੂ ਕਰਵਾਉਣ ਲਈ ਅਪੀਲ ਕੀਤੀ

ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ 2 ਦਸੰਬਰ 2024 ਦੇ ਹੁਕਮਨਾਮੇ ਲਾਗੂ ਕਰਵਾਉਣ ਲਈ ਅਪੀਲ ਕੀਤੀ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੇ ਹਿੱਤਾਂ ਲਈ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਈ ਜੱਥੇਦਾਰ ਦੀ ਨਿਯੁੱਕਤੀ ਵੱਲ ਵਿਸ਼ੇਸ ਧਿਆਨ ਦੇਵੇ : ਰਵੀਇੰਦਰ ਸਿੰਘ ਕਰੀਬ 11 ਸਾਲ ਤੋੰ ਪੱਕੇ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਨਹੀ ਹੋਈ ਚੰਡੀਗੜ੍ਹ 10 ਮਈ ( ਰਣਜੀਤ ਧਾਲੀਵਾਲ ) :  ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਕਿ ਉਹ ਦੋ ਦਸੰਬਰ 2024 ਦੇ ਹੁਕਮਨਾਮੇ ਲਾਗੂ ਕਰਵਾਉਣ ਤਾਂ ਜੋ ਇਸ ਮਹਾਨ ਸੰਸਥਾ ਦੀ ਮਾਣ ਮਰਯਾਦਾ ਬਰਕਰਾਰ ਰਹਿ ਸਕੇ। ਰਵੀਇੰਦਰ ਸਿੰਘ ਨੇ ਕਿਹਾ ਕਿ ਦੋ ਦਸੰਬਰ 2024 ਨੂੰ ਉਸ ਵੇਲੇ ਇਹ ਹੁਕਮਨਾਮੇ ਜਾਰੀ ਹੋਣ ਨਾਲ ਵਿਸ਼ਵ ਭਰ ਚ ਸਿੰਘ ਸਾਹਿਬਾਨ ਦੇ ਆਦੇਸ਼ ਦੀ ਖੂਬ ਤਾਰੀਫ ਹੋਈ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਿੱਖ ਪੰਥ ਲਈ ਇਲਾਹੀ ਹੁਕਮ ਹੈ ਅਤੇ ਸਾਰਾ ਪੰਥ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ।  ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੰਘ ਸਾਹਿਬਾਨ ਦੇ ਆਦੇਸ਼ ਇੰਨ ਬਿਨ ਮੰਨਣ ਦੀ ਥਾਂ ਜਥੇਦਾਰ ...

ਪੰਜਾਬ ਵਿੱਚ ਨਸ਼ੇ ਦੇ ਵਧਦੇ ਖਤਰੇ 'ਤੇ ਸੁਪਰੀਮ ਕੋਰਟ ਵੱਲੋਂ ਪੁਲਿਸ ਅਤੇ ਸਰਕਾਰ ਨੂੰ ਫਟਕਾਰਨਾ, ਸ਼ਲਾਘਾਯੋਗ ਕਦਮ : ਵਡਾਲਾ, ਛੋਟੇਪੁਰ

ਪੰਜਾਬ ਵਿੱਚ ਨਸ਼ੇ ਦੇ ਵਧਦੇ ਖਤਰੇ 'ਤੇ ਸੁਪਰੀਮ ਕੋਰਟ ਵੱਲੋਂ ਪੁਲਿਸ ਅਤੇ ਸਰਕਾਰ ਨੂੰ ਫਟਕਾਰਨਾ, ਸ਼ਲਾਘਾਯੋਗ ਕਦਮ : ਵਡਾਲਾ, ਛੋਟੇਪੁਰ

ਚੰਡੀਗੜ੍ਹ 10 ਮਈ ( ਰਣਜੀਤ ਧਾਲੀਵਾਲ ) : ਦੇਸ਼ ਦੀ ਸਰਵਉੱਚ ਅਦਾਲਤ ਨੇ ਕੱਲ੍ਹ ਸ਼ੁਕਰਵਾਰ ਨੂੰ ਪੰਜਾਬ ਵਿੱਚ ਨਸ਼ੇ ਦੇ ਵਧਦੇ ਖਤਰੇ ਬਾਰੇ ਟਿੱਪਣੀ ਕਰਦਿਆਂ, ਇਸ ਨਾਲ ਹੋਣ ਵਾਲੇ ਜਾਨੀ ਨੁਕਸਾਨ ਨੂੰ ਬਹੁਤ ਹੀ ਚਿੰਤਾਜਨਕ ਦੱਸਿਆ ਹੈ। ਕੀ ਇਸ ਟਿੱਪਣੀ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ ਲੈ ਕੇ ਕੋਈ ਹੱਲ ਕੱਢਣ ਵੱਲ ਤੁਰੇਗੀ? ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਲੜ ਰਹੀ ਹੈ ਤਾਂ ਇਸਦੇ ਸਾਰਥਿਕ ਨਤੀਜੇ ਸਾਹਮਣੇ ਕਿਉਂ ਨਹੀਂ ਆ ਰਹੇ? ਕੱਲ੍ਹ ਹੀ ਐਨ.ਸੀ.ਆਰ.ਬੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਵਿੱਚ 2024 ਵਿੱਚ ਨਸ਼ਾ ਤਸਕਰੀ ਦੇ ਦੇਸ਼ ਭਰ ਚੋਂ ਸਭ ਤੋਂ ਵੱਧ 8973 ਮਾਮਲੇ ਦਰਜ ਕੀਤੇ ਗਏ। ਪਰ ਇਸਦੇ ਬਾਵਜੂਦ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਪੰਜਾਬ ਦੂਜੇ ਨੰਬਰ 'ਤੇ ਹੈ। ਏਸੇ ਕਰਕੇ ਸੁਪਰੀਮ ਕੋਰਟ ਨੇ ਪੁਲਸ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਵੱਡੇ ਮਗਰਮੱਛਾਂ ਨੂੰ ਨਹੀਂ ਫੜਿਆ ਜਾ ਰਿਹਾ। 

ਦੋਹਾਂ ਆਗੂਆਂ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਸੁਪਰੀਮ ਕੋਰਟ ਨੂੰ ਤਾਂ ਪਤਾ ਹੈ ਕਿ ਵੱਡੇ ਮਗਰਮੱਛ ਨਹੀਂ ਫੜੇ ਜਾ ਰਹੇ ਅਤੇ ਨਸ਼ੇ ਦਾ ਕੇਂਦਰ ਲੁਧਿਆਣਾ ਹੈ। ਪਰ ਹਰ ਕਿਸੇ ਦੀ ਖਬਰ ਰੱਖਣ ਵਾਲੀ ਸਭ ਤੋਂ ਸਮਾਰਟ ਪੰਜਾਬ ਪੁਲਸ ਨੂੰ ਦੇਸ਼ ਭਰ ਚੋਂ ਵੱਧ ਕੇਸ ਦਰਜ ਕਰਨ ਤੋਂ ਬਾਦ ਵੀ ਕੋਈ ਜਾਣਕਾਰੀ ਨਹੀ ਕਿ ਉਸਦੇ ਇਲਾਕੇ ਵਿੱਚ ਕਿਹੜਾ ਵੱਡਾ ਨਸ਼ਾ ਤਸਕਰ ਹੈ ਜੋ ਖੁੱਲ੍ਹੇਆਮ ਨਸ਼ਾ ਵੇਚ ਕੇ ਲੋਕਾਂ ਦੇ ਪੁਤ ਮਾਰ ਰਿਹਾ ਹੈ। ਮਾਣਯੋਗ ਜੱਜ ਸਾਹਿਬਾਨ ਨੇ ਪੰਜ ਪੁਤ ਗਵਾ ਚੁੱਕੀ ਮਾਂ ਦਾ ਜਿਕਰ ਵੀ ਕੀਤਾ ਹੈ। ਜੇ ਦਿੱਲੀ ਵਿੱਚ ਬੈਠੇ ਰੁਝੇਵਿਆਂ ਭਰੀ ਜਿੰਦਗੀ ਵਾਲੇ ਜੱਜ ਸਾਹਿਬਾਨ ਨੂੰ ਅਜਿਹੇ ਕੇਸਾਂ ਬਾਰੇ ਜਾਣਕਾਰੀ ਹੈ ਅਤੇ ਉਹ ਗੂੜੀ ਸੰਵੇਦਨਾ ਵੀ ਰੱਖਦੇ ਹਨ, ਤਾਂ ਪੰਜਾਬ ਪੁਲਿਸ ਤੇ ਅਜਿਹੀਆਂ ਦਰਦਨਾਕ ਘਟਨਾਵਾਂ ਦਾ ਅਸਰ ਕਿਉਂ ਨਹੀਂ ਹੁੰਦਾ? ਨਸ਼ਿਆਂ ਵਿਰੁੱਧ ਯੁੱਧ ਲੜਨ ਵਾਲੀ ਸਰਕਾਰ ਨੂੰ ਉਹਨਾਂ ਅਦਾਲਤੀ ਟਿਪਣੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਜਿਸ ਵਿੱਚ ਸਰਕਾਰ ਨੂੰ 'ਤਰੀਕੇ ਬਦਲਣ' ਅਤੇ 'ਪੁਲਸ ਨੂੰ ਸੰਵੇਦਨਸ਼ੀਲ ਬਣਾਉਣ' ਬਾਰੇ ਕਿਹਾ ਗਿਆ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਵਾਕਈ ਇਹ ਹੁਣ ਸਿਰਫ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਰਿਹਾ, ਸਗੋਂ ਪੂਰੇ ਸਮਾਜ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਜਿੱਥੇ ਇਕ ਪੂਰੀ ਪੀੜ੍ਹੀ ਬਰਬਾਦੀ ਦੇ ਕਗਾਰ ਵੱਲ ਵੱਧ ਰਹੀ ਹੈ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

Leaders from Various Organizations Join BJP — Everyone Will Receive Full Respect and Dignity : Sanjeev Vashisht

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ