Skip to main content

SAD demands probe into CM and Kejriwal linkage with corruption in the Punjab Vigilance dept

SAD demands probe into CM and Kejriwal linkage with corruption in the Punjab Vigilance dept (Bikram S Majithia says Vigilance dept was being used as money collection centre & that the loot was going to the very top) Chandigarh 12 May ( Ranjeet Singh Dhaliwal ) : The Shiromani Akali Dal (SAD) today demanded a high level independent probe into the role of chief minister Bhagwant Mann and Aam Aadmi Party (AAP) Convener Arvind Kejriwal in facilitating corruption in the Punjab Vigilance office which was raided by the Central Bureau of Investigation (CBI) last night. Speaking to newsmen here, senior SAD leader Bikram Singh Majithia also expressed shock at the manner in which the accused private persons were aided in escaping trap operations by providing AK-47 wielding Punjab Police gunmen. He said this was proved when accused Vikas Goel and Raghav Goel were arrested by the CBI near Ambala in the company of two armed gunmen. Asking who approved official security for private middle men, th...

'ਆਪ' ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ਅੱਡਾ, ਖਾਕੀ ਤੇ ਖਾਦੀ ਮਿਲ ਕੇ ਲੁੱਟ ਰਹੇ ਨੇ ਸੂਬਾ : ਤਰੁਣ ਚੁੱਘ

'ਆਪ' ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ਅੱਡਾ, ਖਾਕੀ ਤੇ ਖਾਦੀ ਮਿਲ ਕੇ ਲੁੱਟ ਰਹੇ ਨੇ ਸੂਬਾ : ਤਰੁਣ ਚੁੱਘ

ਚੰਡੀਗੜ੍ਹ 12 ਮਈ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਹੁਣ ਜਾਂਚ ਦੀ ਸੂਈ ਸਿੱਧੀ ਵਿਜੀਲੈਂਸ ਹੈੱਡਕੁਆਰਟਰ ਤੱਕ ਪਹੁੰਚ ਗਈ ਹੈ। ਚੁੱਘ ਨੇ ਕਿਹਾ ਕਿ ਸੀ.ਬੀ.ਆਈ. ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਨੂੰ ਸੀਲ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਵਿੱਚ ਗਲ਼ੇ-ਗਲ਼ੇ ਤੱਕ ਡੁੱਬੀ ਹੋਈ ਹੈ।

ਚੁੱਘ ਨੇ ਕਿਹਾ ਕਿ ਪਹਿਲਾਂ ਈ.ਡੀ. ਨੇ ਇਕ ਸੀਨੀਅਰ ਕੈਬਨਿਟ ਮੰਤਰੀ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦੀ ਮੰਡੀ ਬਣਾ ਦਿੱਤਾ ਹੈ।ਸੂਬੇ ਵਿੱਚ 'ਆਪ' ਦੀ ਸਰਪ੍ਰਸਤੀ ਹੇਠ ਮਾਫ਼ੀਆ ਅਤੇ ਗੈਂਗਸਟਰ ਸ਼ਰੇਆਮ ਲੁੱਟ ਮਚਾ ਰਹੇ ਹਨ। ਕੇਜਰੀਵਾਲ ਨੇ ਪੰਜਾਬ ਨੂੰ ਆਪਣਾ 'ਏ.ਟੀ.ਐਮ.' ਬਣਾ ਲਿਆ ਹੈ, ਜਿੱਥੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਕੇ ਨਿੱਜੀ ਤਿਜੋਰੀਆਂ ਭਰੀਆਂ ਜਾ ਰਹੀਆਂ ਹਨ।

ਤਰੁਣ ਚੁੱਘ ਨੇ ਬੇਹੱਦ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦਾ ਮਾਨ ਸਰਕਾਰ ਦਾ ਦਾਅਵਾ ਮਹਿਜ਼ ਇੱਕ ਢੋਂਗ ਹੈ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕਾਂ ਨੇ ਆਪਣੇ ਘਰਾਂ ਵਿੱਚ ਟਾਰਚਰ ਸੈਂਟਰ ਬਣਾ ਰੱਖੇ ਹਨ, ਜਿੱਥੇ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅੰਮ੍ਰਿਤਸਰ ਵਿੱਚ ਇੱਕ ਸੀਨੀਅਰ ਅਧਿਕਾਰੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਘਟਨਾ ਇਸੇ ਮਾਨਸਿਕ ਤਸੀਹੇ ਦਾ ਨਤੀਜਾ ਸੀ। 

ਚੁੱਘ ਨੇ ਹਾਲੀਆ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਗਰ ਨਿਗਮਾਂ ਵਿੱਚ ਠੇਕੇ ਦੇ ਅਧਾਰ 'ਤੇ ਹੋਣ ਵਾਲੀਆਂ ਭਰਤੀਆਂ ਵਿੱਚ 'ਆਪ' ਵਿਧਾਇਕਾਂ ਦੇ ਕਰੀਬੀਆਂ ਵੱਲੋਂ ਲੱਖਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ: "ਪਟਿਆਲਾ ਵਿੱਚ ਭਗਵੰਤ ਮਾਨ ਦੇ ਚਹੇਤੇ ਡੀ.ਆਈ.ਜੀ. ਦੀ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰੀ ਨੇ ਖਾਕੀ ਅਤੇ ਖਾਦੀ ਦੇ ਉਸ ਨਾਪਾਕ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ ਹੈ, ਜੋ ਪੰਜਾਬ ਨੂੰ ਲੁੱਟਣ ਵਿੱਚ ਲੱਗਾ ਹੋਇਆ ਹੈ।" ਅੰਤ ਵਿੱਚ ਚੁੱਘ ਨੇ ਪੰਜਾਬ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਉਹ ਕੇਜਰੀਵਾਲ-ਮਾਨ ਜੋੜੀ ਦੇ ਇਨ੍ਹਾਂ "ਦੇਸ਼-ਵਿਰੋਧੀ ਅਤੇ ਸਮਾਜ-ਵਿਰੋਧੀ" ਮਨਸੂਬਿਆਂ ਨੂੰ ਸਮਝਣ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇਸ ਭ੍ਰਿਸ਼ਟ ਤੰਤਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਅਤੇ ਸੂਬੇ ਨੂੰ ਬਚਾਉਣ ਲਈ ਅੱਗੇ ਆਉਣ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

Leaders from Various Organizations Join BJP — Everyone Will Receive Full Respect and Dignity : Sanjeev Vashisht

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ