Skip to main content

SAD to contest Nagar Nigam elections on the party symbol

SAD to contest Nagar Nigam elections on the party symbol (Party meeting of Halka Incharges and district presidents also decried manner in which granthis and gurdwara committees were being targeted for punishment under the new anti sacrilege act passed by the AAP govt)  Chandigarh 8 May ( Ranjeet Singh Dhaliwal ) : The Shiromani Akali Dal (SAD) today announced it would contest the forthcoming elections to 102 Nagar Council and nine Municipal Corporations on the party symbol. A decision to this effect was taken at a meeting of the party’s halka incharges and district presidents which was presided over by party president Sukhbir Singh Badal. The meeting also decried the manner in which custodians of Sri Guru Granth Sahib including granthis and gurdwara committees were being targetted for punishment under the new anti- sacrilege law passed by the AAP government. It said while it wanted the most severe punishment to be awarded to those indulging in sacrilege of the holy book, granthis a...

ਪੰਜਾਬ ਨੂੰ ਬਰਬਾਦ ਕਰਨ ਲਈ ਆਪ ਨੂੰ ‘ਪਸ਼ਚਾਤਾਪ ਯਾਤਰਾ’ ਕੱਢਣੀ ਚਾਹੀਦੀ ਹੈ : ਵੜਿੰਗ

ਪੰਜਾਬ ਨੂੰ ਬਰਬਾਦ ਕਰਨ ਲਈ ਆਪ ਨੂੰ ‘ਪਸ਼ਚਾਤਾਪ ਯਾਤਰਾ’ ਕੱਢਣੀ ਚਾਹੀਦੀ ਹੈ : ਵੜਿੰਗ

ਕਿਹਾ: ‘ਸ਼ੁਕਰਾਨਾ ਯਾਤਰਾ’ ਆਪ ਦੀ ਆਪਣੀ ਵਾਹ-ਵਾਹ ਖੱਟਣ ਵਾਸਤੇ ਨਾਟਕਬਾਜ਼ੀ

ਚੰਡੀਗੜ੍ਹ 8 ਮਈ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤੰਜ ਕੱਸਦਿਆਂ, ਕਿਹਾ ਹੈ ਕਿ ਆਪ ਨੂੰ ਅਸਲਿਅਤ ਵਿੱਚ ਪੰਜਾਬ ਨੂੰ ਬਰਬਾਦ ਕਰਨ, ਖਾਸ ਕਰਕੇ ਨਸ਼ਿਆਂ ਅਤੇ ਗੈਂਗਸਟਰ ਕਲਚਰ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਲਈ “ਪਸ਼ਚਾਤਾਪ ਯਾਤਰਾ” ਕੱਢਣੀ ਚਾਹੀਦੀ ਹੈ। ਇਸ ਦੌਰਾਨ ਮੁੱਖ ਮੰਤਰੀ ਦੀ ‘ਸ਼ੁਕਰਾਨਾ ਯਾਤਰਾ’ ‘ਤੇ ਪ੍ਰਤੀਕਿਰਿਆ ਦਿੰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਜਿੱਥੇ ਆਪ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਾਰੀ ਬਹੁਮਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਉੱਥੇ ਹੀ ਉਸਨੂੰ ਇਹ ਗੱਲ ਲਈ ਵੀ “ਆਤਮ-ਮੰਥਨ ਅਤੇ ਮੁਆਫੀ” ਮੰਗਣੀ ਚਾਹੀਦੀ ਹੈ ਕਿ ਉਸਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰੀ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ‘ਸ਼ੁਕਰਾਨਾ ਯਾਤਰਾ’ ਆਪ ਦੀ ਆਪਣੀ ਵਾਹ-ਵਾਹ ਖੱਟਣ ਵਾਸਤੇ ਇਕ ਨਾਟਕਬਾਜ਼ੀ ਹੈ, ਜਿਸ ਰਾਹੀਂ ਉਹ ਕੁਝ ਨਾ ਕਰਕੇ ਵੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਇਹ ਦਿਖਾਉਣਾ ਚਾਹੁੰਦੀ ਹੈ, ਜਿਵੇਂ ਕਿ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਵਾਲੀ ਉਹ ਪਹਿਲੀ ਸਰਕਾਰ ਹੋਵੇ। ਉਨ੍ਹਾਂ ਨੇ ਕਿਹਾ ਕਿ ਆਪ ਤੋਂ ਪਹਿਲਾਂ ਦੀਆਂ ਵੱਖ-ਵੱਖ ਸਰਕਾਰਾਂ ਪਹਿਲਾਂ ਹੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾ ਚੁੱਕੀਆਂ ਹਨ ਅਤੇ ਆਪ ਨੇ ਸਿਰਫ਼ ਪੁਰਾਣੇ ਕਾਨੂੰਨ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਹੁਣ ਉਸਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ।

ਵੜਿੰਗ ਨੇ ਕਿਹਾ ਕਿ ਆਪ ਨੂੰ ਤੁਰੰਤ ਪੰਜਾਬ ਭਰ ਵਿੱਚ ਇੱਕ ਯਾਤਰਾ ਕੱਢਣੀ ਚਾਹੀਦੀ ਹੈ ਅਤੇ ਉਸਦਾ ਨਾਂਮ “ਪਸ਼ਚਾਤਾਪ ਯਾਤਰਾ” ਰੱਖਣਾ ਚਾਹੀਦਾ ਹੈ, ਕਿਉਂਕਿ ਉਸਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਅਤੇ ਸੂਬੇ ਵਿੱਚ ਨਸ਼ੇ ਤੇ ਗੈਂਗਸਟਰ ਕਲਚਰ ਨੂੰ ਫਲਣ-ਫੂਲਣ ਦਿੱਤਾ ਹੈ। ਸ਼ਾਇਦ ਪੰਜਾਬ ਦੇ ਲੋਕ ਤੁਹਾਨੂੰ ਮਾਫ਼ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਤੁਹਾਡੀਆਂ ‘ਸ਼ੁਕਰਾਨਾ ਯਾਤਰਾਵਾਂ’ ਦੀ ਲੋੜ ਨਹੀਂ ਹੈ, ਉਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਨ੍ਹਾਂ ਸਾਲਾਂ ਦੌਰਾਨ ਝੂਠੇ ਵਾਅਦੇ ਦੁਹਰਾਉਣ ਅਤੇ ਗਲਤ ਦਾਅਵੇ ਕਰਨ ਤੋਂ ਇਲਾਵਾ, ਹੋਰ ਕੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਆਪ ਨੂੰ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

Leaders from Various Organizations Join BJP — Everyone Will Receive Full Respect and Dignity : Sanjeev Vashisht

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh