ਮਾਮਲਾ: ਸੀ ਬੀ ਆਈ ਵੱਲੋਂ ਫੜੇ ਗਏ ਵਿਜੀਲੈਂਸ ਚੀਫ ਦੇ ਰਿਸ਼ਵਤ ਲੈਣ ਵਾਲੇ ਰੀਡਰ ਦਾ
' ਕੁੱਤੀ ਚੋਰਾਂ ਨਾਲ ਰਲੀ ' ਵਾਲੀ ਕਹਾਣੀ ਹੋਈ ਸਾਬਤ : ਬਲਵਿੰਦਰ ਸਿੰਘ ਕੁੰਭੜਾ
ਐਸ.ਏ.ਐਸ.ਨਗਰ 12 ਮਈ ( ਰਣਜੀਤ ਧਾਲੀਵਾਲ ) : ਅੱਜ ਮਿਤੀ 12 ਮਈ ਨੂੰ ਰਿਜਰਵੇਸ਼ਨ ਚੋਰ ਫੜੋ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਵਿਸ਼ੇਸ਼ ਕਾਨਫਰੰਸ ਕੀਤੀ ਗਈ। ਜਿਸ ਵਿੱਚ ਬੀਤੇ ਦਿਨੀਂ ਸੀ ਬੀ ਆਈ ਵੱਲੋਂ ਵਿਜੀਲੈਂਸ ਬਿਊਰੋ ਡਾਇਰੈਕਟਰ ਦੇ ਰੀਡਰ ਤੋਂ 13 ਲੱਖ ਰੁਪਏ ਰਿਸ਼ਵਤ ਲੈਂਦੇ ਫੜੇ ਗਏ ਨੂੰ ਲੈ ਕੇ ਉਨ੍ਹਾਂ ਇਮਾਨਦਾਰ ਸਰਕਾਰ ਦੇ ਇਮਾਨਦਾਰ ਦੀ ਪੋਲ ਖੁੱਲਣ ਦਾ ਖੁਲਾਸਾ ਕੀਤਾ ਤੇ ਇਸ ਰੇਡ ਦੀ ਗੂੰਜ ਪੂਰੇ ਪੰਜਾਬ ਪਈ ਹੋਈ ਹੈ। ਉਨ੍ਹਾਂ ਵਿਜੀਲੈਂਸ ਵਿਭਾਗ ਦੀ ਪੋਲ ਖੋਲਦਿਆਂ ਕਿਹਾ ਕਿ ਸਾਨੂੰ ਨਹੀਂ ਸੀ ਪਤਾ ਅਰਬਾਂ ਖਰਬਾਂ ਰੁਪਏ ਦੇ ਘੁਟਾਲਿਆਂ ਦੀ ਫਾਈਲਾਂ ਨੂੰ ਕਿਵੇਂ ਦਬਾਇਆ ਜਾਂਦਾ ਸੀ ਜਦ ਕਿ ਫਾਈਲ ਬੰਦ ਕਰਨ ਤੋਂ ਪਹਿਲਾਂ ਸ਼ਿਕਾਇਤਕਰਤਾ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੁੰਦੀ ਹੈ ਪਰ ਇਥੇ ਭ੍ਰਿਸ਼ਟਾਚਾਰ ਨੂੰ ਰੋਕਣ ਵਾਲੇ ਹੀ ਖੁਦ ਭ੍ਰਿਸ਼ਟਾਚਾਰ ਕਰ ਰਹੇ ਹਨ।
ਕੁੰਭੜਾ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਦਫਤਰ ਮੋਹਾਲੀ ਹੋਣ ਕਰਕੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਵੀ ਮੋਹਾਲੀ ਵਿੱਚ ਹੀ ਹੋ ਰਿਹਾ ਏ ਜਿਵੇਂ ਪਹਿਲਾਂ ਡੀ ਆਈ ਜੀ ਹਰਚਰਨ ਭੁੱਲਰ ਵਰਗੇ ਵੀ ਸੀ ਬੀ ਆਈ ਵੱਲੋਂ ਫੜੇ ਗਏ ਹਨ ਜੇਕਰ ਸੀ ਬੀ ਆਈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਵਿਜੀਲੈਂਸ ਵਿਭਾਗ ਤੇ ਪੰਜਾਬ ਪੁਲਿਸ ਦੇ ਮੁੱਖ ਅਫਸਰਾਂ ਤੇ ਰੇਡ ਕੀਤੀ ਜਾਵੇ। ਕੁੰਭੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ 2014,15 ਤੋਂ ਲੈ ਕੇ ਹੁਣ ਤੱਕ 10 ਦਰਖਾਸਤਾਂ ਅਰਬਾਂ ਰੁਪਏ ਘੁਟਾਲੇ ਦੀਆਂ ਸਬੂਤਾਂ ਸਮੇਤ ਵਿਜੀਲੈਂਸ ਬਿਊਰੋ ਨੂੰ ਦੇ ਚੁੱਕੇ ਹਾਂ ਪਰ ਵਿਜੀਲੈਂਸ ਵੱਲੋਂ ਅੱਜ ਤੱਕ ਕਿਸੇ ਕੇਸ ਵਿੱਚ ਕੋਈ ਸਿੱਟਾ ਨਹੀਂ ਕੱਢਿਆ ਗਿਆ ਪਰ ਬਿਨਾਂ ਜਾਣਕਾਰੀ ਦਿੱਤੇ ਕਈ ਦਰਖਾਸਤਾਂ ਦਫ਼ਤਰ ਦਾਖਲ ਕਰਕੇ ਬੰਦ ਕੀਤੀ ਗਈਆਂ ਜਿਸਦਾ ਸਾਫ ਮਤਲਬ ਕਿ ਵਿਜੀਲੈਂਸ ਵਿਭਾਗ ਭ੍ਰਿਸ਼ਟਾਚਾਰ ਕਰਨ ਵਾਲਿਆਂ ਨਾਲ ਮਿਲਿਆ ਹੋਇਆ ਹੈ ਤੇ ਸ਼ਿਕਾਇਤਕਰਤਾ ਕਈ ਕਈ ਸਾਲ ਦਫ਼ਤਰਾਂ ਵਿੱਚ ਖੱਜਲ ਖੁਆਰ ਹੋ ਕੇ ਘਰ ਬੈਠ ਜਾਂਦੇ ਹਨ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀਆਂ ਨਰੇਗਾ ਸਕੀਮ,ਬੀ ਪੀ ਐਲ ਤੇ ਹੋਰ ਵੱਡੇ ਘੁਟਾਲਿਆਂ ਵਾਲੀ ਦਫ਼ਤਰ ਦਾਖਲ ਕੀਤੀਆਂ ਦਰਖਾਸਤਾਂ ਦੀ ਜਾਂਚ ਸੀ ਬੀ ਆਈ ਵੱਲੋਂ ਕਰਵਾਈ ਜਾਵੇ ਤਾਂਕਿ ਅਸਲ ਭ੍ਰਿਸ਼ਟਾਚਾਰਾਂ ਦੇ ਚਿਹਰੇ ਪੰਜਾਬ ਦੇ ਲੋਕਾਂ ਸਾਹਮਣੇ ਨੰਗੇ ਕੀਤੇ ਜਾਣ ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ,ਕਰਮ ਸਿੰਘ ਕੁਰੜੀ, ਕਰਮਜੀਤ ਸਿੰਘ, ਮਨਦੀਪ ਸਿੰਘ, ਬੱਬਲ ਚੋਪੜਾ ਹਾਜ਼ਰ ਸਨ।

Comments
Post a Comment