BJP Candidate Gurpreet Kaur Ubha Files Nomination for Municipal Corporation Elections from Ward No. 41 All-Round Development of Ward No. 41 is Our Primary Goal: Gurpreet Kaur Ubha S.A.S.Nagar 16 May ( Ranjeet Singh Dhaliwal ) : Gurpreet Kaur Ubha, the Bharatiya Janata Party (BJP) candidate from Ward No. 41, Mohali, filed her nomination papers today for the Municipal Corporation elections. Present on this occasion alongside her were BJP leaders, party workers, supporters, and a large number of residents from the ward. After filing her nomination, Gurpreet Kaur Ubha stated that she would work with complete diligence and dedication towards the all-round development of Ward No. 41. She affirmed that addressing the basic issues faced by the residents of Village Sambhalki, Nanu Majra, Sector 85 (Wave Estate), Preet City (Sector 86), and Sector 88 would be her top priority. She further added that the BJP is committed to providing essential amenities in the area, including public transport, ca...
ਭਾਜਪਾ ਉਮੀਦਵਾਰ ਗੁਰਪ੍ਰੀਤ ਕੌਰ ਉੱਭਾ ਨੇ ਵਾਰਡ ਨੰਬਰ 41 ਤੋਂ ਨਗਰ ਨਿਗਮ ਚੋਣ ਲਈ ਭਰੀ ਨਾਮਜ਼ਦਗੀ
ਵਾਰਡ ਨੰਬਰ 41 ਦਾ ਸਰਬਪੱਖੀ ਵਿਕਾਸ ਕਰਨਾ ਸਾਡਾ ਮੁੱਖ ਟੀਚਾ : ਗੁਰਪ੍ਰੀਤ ਕੌਰ ਉੱਭਾ
ਐਸ.ਏ.ਐਸ.ਨਗਰ 16 ਮਈ ( ਰਣਜੀਤ ਧਾਲੀਵਾਲ ) : ਵਾਰਡ ਨੰਬਰ 41 ਮੋਹਾਲੀ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਉੱਭਾ ਨੇ ਅੱਜ ਨਗਰ ਨਿਗਮ ਚੋਣ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ, ਵਰਕਰ, ਸਮਰਥਕ ਅਤੇ ਵਾਰਡ ਦੇ ਵੱਡੀ ਗਿਣਤੀ ਵਿੱਚ ਨਿਵਾਸੀ ਮੌਜੂਦ ਰਹੇ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਵਾਰਡ ਨੰਬਰ 41 ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਸੰਭਾਲਕੀ, ਨਾਨੂੰ ਮਾਜਰਾ, ਸੈਕਟਰ 85 ਵੇਵ ਅਸਟੇਟ, ਪ੍ਰੀਤ ਸਿਟੀ ਸੈਕਟਰ 86 ਅਤੇ ਸੈਕਟਰ 88 ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ।


Comments
Post a Comment