ਚੰਡੀਗੜ੍ਹ ਦੇ ਨੌਜਵਾਨ ਕਾਰ ਰੇਸਰ ਦੀਪਮ ਪ੍ਰਜਾਪਤੀ ਨੇ ਬੁੱਧ ਇੰਟਰਨੈਸ਼ਨਲ ਸਰਕਿਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ
ਚੰਡੀਗੜ੍ਹ ਦੇ ਨੌਜਵਾਨ ਕਾਰ ਰੇਸਰ ਦੀਪਮ ਪ੍ਰਜਾਪਤੀ ਨੇ ਬੁੱਧ ਇੰਟਰਨੈਸ਼ਨਲ ਸਰਕਿਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ
ਚੰਡੀਗੜ੍ਹ 26 ਮਈ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਦੇ ਨੌਜਵਾਨ ਕਾਰ ਰੇਸਰ ਦੀਪਮ ਪ੍ਰਜਾਪਤੀ ਨੇ ਬੁੱਧ ਇੰਟਰਨੈਸ਼ਨਲ ਸਰਕਿਟ ਵਿੱਚ ਹੋਏ ਰੇਸ ਵਾਰਜ਼ ਇੰਡੀਆ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਦੀਪਮ ਨੇ ਸਟਾਕ 1650-2000 ਕੈਟੇਗਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਓਪਨ 1650-2000 ਕੈਟੇਗਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਦੀਪਮ ਦੀ ਇਸ ਕਾਬਿਲ-ਏ-ਤਾਰੀਫ਼ ਉਪਲਬਧੀ ਨਾਲ ਖੇਡ ਪ੍ਰੇਮੀਆਂ ਅਤੇ ਮੋਟਰਸਪੋਰਟਸ ਦੇ ਸ਼ੌਕੀਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਕਠਿਨ ਮੁਕਾਬਲੇ ਦੇ ਦਰਮਿਆਨ ਉਸ ਨੇ ਸ਼ਾਨਦਾਰ ਡਰਾਈਵਿੰਗ ਸਕਿਲਜ਼ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ ਹੋਏ ਟ੍ਰੈਕ ‘ਤੇ ਬੇਹਤਰੀਨ ਪ੍ਰਦਰਸ਼ਨ ਕੀਤਾ।
ਦੀਪਮ ਦੀ ਇਸ ਸਫਲਤਾ ‘ਤੇ ਉਸਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸ਼ਹਿਰ ਵਾਸੀਆਂ ਨੇ ਵਧਾਈ ਦਿੱਤੀ ਹੈ। ਮੋਟਰਸਪੋਰਟਸ ਖੇਤਰ ਵਿੱਚ ਆਪਣੀ ਪਛਾਣ ਬਣਾਉਂਦੇ ਹੋਏ ਦੀਪਮ ਨੇ ਕਿਹਾ ਕਿ ਇਹ ਜਿੱਤ ਉਸ ਲਈ ਵੱਡੀ ਪ੍ਰੇਰਣਾ ਸਾਬਤ ਹੋਵੇਗੀ। ਉਨ੍ਹਾਂ ਨੇ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀ ਇੱਛਾ ਵੀ ਜਤਾਈ।

Comments
Post a Comment