ਸੰਯੁਕਤ ਕਿਸਾਨ ਮੋਰਚਾ ਪਟਿਆਲ਼ਾ ਵੱਲੋਂ ਤਿੱਖੀ ਨਾਅਰੇਬਾਜੀ ਕਰਦੇ ਹੋਏ ਗਵਰਨਰ ਪੰਜਾਬ ਤੇ ਬੀ.ਜੇ.ਪੀ. ਦਾ ਫੂਕਿਆ ਪੁਤਲਾ
ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਤੇ ਢਾਹੇ ਜਬਰ ਵਿਰੁੱਧ ਜਤਾਇਆ ਸਖ਼ਤ ਰੋਸ ਤੇ ਕੀਤੀ ਨਿਖੇਧੀ
ਪਟਿਆਲਾ 16 ਮਈ ( ਪੀ ਡੀ ਐਲ ) : ਸੰਯੁਕਤ ਕਿਸਾਨ ਮੋਰਚਾ ਪਟਿਆਲ਼ਾ ਵੱਲੋਂ ਜਿਲੇ ਵਿੱਚ ਵੱਖ ਵੱਖ ਥਾਵਾਂ ਸਹਿਤ ਸਥਾਨਕ ਨਹਿਰੂ ਪਾਰਕ ਵਿਖੇ ਕਿਸਾਨਾਂ ਨੇ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਪੁਰਾਣੇ ਬੱਸ ਸਟੈਂਡ ਦੇ ਚੌਕ ਵਿੱਚ ਗਵਰਨਰ ਪੰਜਾਬ ਤੇ ਬੀ.ਜੇ.ਪੀ. ਦਾ ਪੁਤਲਾ ਫੂਕਿਆ ਗਿਆ । ਸਮੂਹ ਬੁਲਾਰਿਆਂ ਵੱਲੋਂ ਪਾਣੀਆਂ ਦੇ ਮਸਲੇ ਹੱਲ ਕਰਾਉਣ ਲਈ ਗਵਰਨਰ ਹਾਊਸ ਵੱਲ ਸ਼ਾਤਮਈ ਜਾਂਦੇ ਹੋਏ ਕਿਸਾਨਾਂ ਨੂੰ ਬੈਰੀਕੇਡਿੰਗ ਕੰਢੇਦਾਰ ਤਾਰਾਂ , ਵੱਡੇ ਟਿੱਪਰ ਖੜੇ ਕਰ ਕੇ ਰੋਕਿਆ ਗਿਆ।
ਕਿਸਾਨਾਂ ਵੱਲੋਂ ਜਿਵੇਂ ਪੰਜਾਬ ਦੀ ਹੱਦ ਤੇ ਲਾਏ ਗਏ ਤੋੜੇ ਬੈਰੀਕੇਡਾਂ ਵਾਂਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਤੇ ਅੰਨੇਵਾਹ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੇਜ਼ ਤੇ ਤਿੱਖੀਆਂ ਬੁਛਾੜਾਂ ਮਾਰੀਆਂ ਗਈਆਂ । ਜਿਸ ਨਾਲ ਕਾਫੀ ਕਿਸਾਨ ਜ਼ਖਮੀ ਹੋਏ , ਜਿੰਨਾ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਤੇ ਲੱਤਾਂ ਬਾਹਾਂ ਤੇ ਗੰਭੀਰ ਸੱਟਾਂ ਲੱਗੀਆਂ । ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇ, ਜੋ ਕਿ ਸਾਡੇ ਪਿੰਡਾਂ ਦਾ ਉਜਾੜਾ ਕਰਕੇ ਬਣਾਈ ਹੋਵੇ, ਪਰ ਸ਼ਿਤਮ ਜਰੀਫੀ ਇਹ ਹੈ ਕਿ ਲੋਕ ਮੰਗਾਂ ਮਸਲਿਆਂ ਦੇ ਹੱਲ ਲਈ ਜਾਹ ਨਾ ਸਕਣ। ਇਹ ਕਿੱਥੋਂ ਦਾ ਤੇ ਕਿਸ ਕਿਸਮ ਦਾ ਲੋਕਤੰਤਰ ਹੈ ? ਸਾਰੇ ਆਗੂਆਂ ਵੱਲੋਂ ਗਵਰਨਰ ਪੰਜਾਬ ਤੇ ਬੀ.ਜੇ.ਪੀ. ਦੀ ਸ਼ਹਿ ਤੇ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਦੀ ਕੀਤੀ ਗਈ ਬੁਰਛਾਗਰਦੀ ਤੇ ਗੁੰਡਾਗਰਦੀ ਦੀ ਕਰੜੀ ਨਿੰਦਾ ਸਹਿਤ ਨਿਖੇਧੀ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਬੇਲੂਮਾਜਰਾ, ਦਵਿੰਦਰ ਸਿੰਘ ਪੂਨੀਆ, ਬਲਰਾਜ ਜੋਸ਼ੀ, ਕਰਮ ਸਿੰਘ, ਹਰਬੰਸ ਦਦਹੇੜਾ, ਰਾਜਿੰਦਰ ਧਾਲੀਵਾਲ, ਹਰਦੀਪ ਸਿੰਘ ਸਾਬਕਾ ਸੈਨਿਕ ਆਗੂ, ਸੁਰਿੰਦਰ ਸਿੰਘ ਖ਼ਾਲਸਾ, ਹਰਜੀਤ ਸਿੰਘ ਆਗੂਆਂ ਨੇ ਸੰਬੋਧਨ ਕੀਤਾ।

Comments
Post a Comment