Skip to main content

Punjab State Human Rights Commission includes Editor Karanjit Kaur in its core group team

Punjab State Human Rights Commission includes Editor Karanjit Kaur in its core group team S.A.S.Nagar 11 May ( Ranjeet Singh Dhaliwal ) : During the Human Rights Leadership Conclave 2026 organized by the Punjab State Human Rights Commission, the Hon'ble Justice Sant Prakash- Chairperson, Justice Gurbir Singh, Member, and Padma Shri Dr. Jatinder Singh Shanti, Member, constituted the core group at the District SAS Nagar level. Editor Karanjit Kaur was included in the core group team. The Hon'ble Justice Harkesh Manuja, Judge of the Punjab and Haryana High Court, attended the conclave as Chief Guest, and the Hon'ble Madam Raj Lali Gill, Chairperson of the Punjab State Commission for Women, the Hon'ble Gurjit Kaur Ruchi Bawa, Vice Chairperson of the Punjab State Commission for Protection of Child Rights, Gaurav Yadav, IPS, DGP, Punjab, and Dr. Sagar Preet Hooda, IPS, DGP, Chandigarh, were special guests.  A meeting of the core group members was held in District SAS Nagar, M...

ਬਿਕਰਮ ਸਿੰਘ ਮਜੀਠੀਆ ਨੇ ਮਨੀ ਲਾਂਡਰਿੰਗ ਸਮੇਤ ਵਿਆਪਕ ਭ੍ਰਿਸ਼ਟਾਚਾਰ ਲਈ ਆਪ ਐਮ ਐਲ ਏ ਪੱਪੀ ਪ੍ਰਾਸ਼ਰ ਖਿਲਾਫ ਈ ਡੀ ਜਾਂਚ ਮੰਗੀ

ਬਿਕਰਮ ਸਿੰਘ ਮਜੀਠੀਆ ਨੇ ਮਨੀ ਲਾਂਡਰਿੰਗ ਸਮੇਤ ਵਿਆਪਕ ਭ੍ਰਿਸ਼ਟਾਚਾਰ ਲਈ ਆਪ ਐਮ ਐਲ ਏ ਪੱਪੀ ਪ੍ਰਾਸ਼ਰ ਖਿਲਾਫ ਈ ਡੀ ਜਾਂਚ ਮੰਗੀ

ਦਸਤਾਵੇਜ਼ ਵਿਖਾ ਕੇ ਸਾਬਤ ਕੀਤਾ ਕਿ ਪ੍ਰਾਸ਼ਰ ਨੇ ਕੈਨੇਡਾ ਤੋਂ ਅਤੇ ਬਿਲਡਿੰਗ ਇੰਸਪੈਕਟਰ ਤੋਂ ਆਪਣੇ ਪੀ ਏ ਦੇ ਬੈਂਕ ਖਾਤਿਆਂ ਵਿਚ ਦੋ ਵਾਰ ਪੈਸੇ ਜਮ੍ਹਾਂ ਮੰਗਵਾਏ ਤੇ ਫਿਰ ਕੱਢਵਾਏ

ਚੰਡੀਗੜ੍ਹ 11 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਵੱਲੋਂ ਆਪਣੇ ਨਿੱਜੀ ਸਹਾਇਕ ਦੇ ਬੈਂਕ ਖ਼ਾਤੇ ਵਰਤ ਕੇ ਮਨੀ ਲਾਂਡਰਿੰਗ ਸਮੇਤ ਵਿਆਪਕ ਭ੍ਰਿਸ਼ਟਾਚਾਰ ਕੀਤਾ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਲੁਧਿਆਣਾ ਸੈਂਟਰਲ ਦੇ ਐਮ ਐਲ ਏ ਪੱਪੀ ਪ੍ਰਾਸ਼ਰ ਨੇ ਆਪਣੇ ਨਿੱਜੀ ਸਹਾਇਕ ਨਿਖਿਲ ਸਭਰਵਾਲ ਨੂੰ ਮੋਹਰਾ ਬਣਾ ਕੇ 87 ਵਿਅਕਤੀ ਜਿਹਨਾਂ ਨੂੰ ਨਗਰ ਨਿਗਮ ਲੁਧਿਆਣਾ ਵਿਚ ਠੇਕੇ ’ਤੇ ਰੱਖਿਆ ਗਿਆ ਅਤੇ 39 ਵਿਅਕਤੀ ਜਿਹਨਾਂ ਨੂੰ ਕਲਰਕ ਵਜੋਂ ਰੱਖਿਆ ਗਿਆ ਤੋਂ 1.10 ਕਰੋੜ ਰੁਪਏ ਇਕੱਠੇ ਕੀਤੇ। ਉਹਨਾਂ ਦੱਸਿਆ ਕਿ ਜਾਅਲੀ ਲਿਸਟਾਂ ਬਣਾ ਕੇ ਦਰਸਾਇਆ ਗਿਆ ਕਿ ਇਹ ਉਮੀਦਵਾਰ ਚੁਣੇ ਗਏ ਹਨ ਪਰ ਜਦੋਂ ਘੁਟਾਲੇ ਦਾ ਪਰਦਾਫਾਸ਼ ਹੋਇਆ ਤਾਂ ਐਮ ਐਲ ਏ ਨੇ ਆਪਣੇ ਪੀ ਏ ਨੂੰ ਆਖਿਆ ਕਿ ਉਹ ਸ਼ਹਿਰ ਛੱਡ ਜਾਵੇ ਨਹੀਂ ਤਾਂ ਉਹ ਮਾਰਿਆ ਜਾਵੇਗਾ।

ਐਮ ਐਲ ਏ ਪੱਪੀ ਪ੍ਰਾਸ਼ਰ ਵੱਲੋਂ ਕੀਤੇ ਇਕ ਹੋਰ ਘੁਟਾਲੇ ਨੂੰ ਬੇਨਕਾਬ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਐਮ ਐਲ ਏ ਨੇ ਦੋ ਵਾਰ ਆਪਣੇ ਪੀ ਏ ਦੇ ਖਾਤੇ ਵਿਚ ਪੈਸੇ ਮੰਗਵਾਏ ਤੇ ਫਿਰ ਉਸਦੇ ਪਰਿਵਾਰਕ ਮੈਂਬਰਾਂ ਰਾਹੀਂ ਇਹ ਕੱਢਵਾ ਲਏ। ਉਹਨਾਂ ਕਿਹਾ ਕਿ ਪਹਿਲਾ ਮਾਮਲਾ 8 ਮਾਰਚ 2024 ਦਾ ਹੈ ਜਦੋਂ ਐਮ ਐਲ ਏ ਨੇ ਕੈਨੇਡਾ ਤੋਂ ਆਪਣੇ ਪੀ ਏ ਦੇ ਖ਼ਾਤੇ ਵਿਚ 90 ਲੱਖ ਰੁਪਏ ਮੰਗਵਾਏ। ਉਹਨਾਂ ਕਿਹਾ ਕਿ ਉਸਦੇ ਦਿਨ 40 ਲੱਖ ਰੁਪਏ ਐਮ ਐਲ ਏ ਦੀ ਪਤਨੀ ਮੀਨੂੰ ਪ੍ਰਾਸ਼ਰ ਦੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਗਏ ਤੇ ਅਗਲੇ ਦਿਨ 10 ਲੱਖ ਰੁਪਏ ਤੇ 25 ਲੱਖ ਰੁਪਏ ਮੀਨੂੰ ਪ੍ਰਾਸ਼ਰ ਦੇ ਖ਼ਾਤੇ ਵਿਚ ਟਰਾਂਸਫਰ ਕਰਵਾਏ ਗਏ। ਐਮ ਐਲ ਏ ਵੱਲੋਂ ਕੀਤੇ ਇਕ ਹੋਰ ਬੱਜਰ ਗੁਨਾਹ ਦੀ ਗੱਲ ਕਰਦਿਆਂ ਮਜੀਠੀਆ ਨੇ ਦੱਸਿਆ ਕਿ 24 ਅਪ੍ਰੈਲ 2025 ਨੂੰ ਲੁਧਿਆਣਾ ਦੇ ਇਕ ਬਿਲਡਿੰਗ ਇੰਸਪੈਕਟਰ ਹਰਮਿੰਦਰ ਸਿੰਘ ਮੱਕੜ ਨੇ ਐਮ ਐਲ ਏ ਦੇ ਪੀ ਏ ਦੇ ਖ਼ਾਤੇ ਵਿਚ 30 ਲੱਖ ਰੁਪਏ ਜਮ੍ਹਾਂ ਕਰਵਾਏ। ਉਹਨਾਂ ਦੱਸਿਆ ਕਿ ਪਹਿਲਾਂ ਵਾਲੇ ਤਰੀਕੇ ਨਾਲ ਐਮ ਐਲ ਏ ਪੱਪੀ ਪ੍ਰਾਸ਼ਰ ਨੇ ਅਗਲੇ ਦਿਨ 15 ਲੱਖ ਰੁਪਏ ਆਪਣੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਅਤੇ 99,000 ਰੁਪਏ ਐਮ ਐਲ ਏ ਦੇ ਪੁੱਤਰ ਦੇ ਖ਼ਾਤੇ ਵਿਚ ਟਰਾਂਸਫਰ ਕੀਤੇ। ਉਹਨਾਂ ਕਿਹਾ ਕਿ ਬਾਕੀ ਪੈਸੇ ਜਾਅਲੀ ਬਿੱਲਾਂ ਦੇ ਸਹਾਰੇ ਵਰਤੇ ਗਏ।

ਮਜੀਠੀਆ ਨੇ ਕਿਹਾ ਕਿ ਪ੍ਰਸ਼ਾਸਰ ਨੇ ਬਿਲਡਿੰਗ ਇੰਸਪੈਕਟਰ ਹਰਮਿੰਦਰ ਮੱਕੜ ਨਾਲ ਆਪਣੀ ਨੇੜਤਾ ਉਦੋਂ ਜ਼ਾਹਰ ਕਰ ਦਿੱਤੀ ਜਦੋਂ ਉਹਨਾਂ ਨੇ ਮੱਕੜ ਦੇ ਜਲੰਧਰ ਤਬਾਦਲੇ ਨੂੰ ਰੱਦ ਕਰਨ ਵਾਸਤੇ ਸਿਫਾਰਸ਼ੀ ਪੱਤਰ ਲਿਖਿਆ ਅਤੇ ਇਹ ਰੱਦ ਕਰਵਾ ਵੀ ਲਈ। ਉਹਨਾਂ ਨੇ ਇਹ ਸਿਫਾਰਸ਼ੀ ਪੱਤਰ ਵੀ ਮੀਡੀਆ ਨੂੰ ਵਿਖਾਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੂੰ ਕੇਸ ਦਾ ਪਤਾ ਲੱਗਾ ਅਤੇ ਉਹਨਾਂ ਨੇ ਇਸ ਬਾਰੇ ਟਵੀਟ ਕੀਤਾ ਤਾਂ ਐਮ ਐਲ ਏ ਨੇ ਨਿਖਿਲ ਸਭਰਵਾਲ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ ਜਦੋਂ ਕਿ ਸਭਰਵਾਲ ਦੋ ਸਾਲ ਪਹਿਲਾਂ ਹੀ ਆਪਣੀ ਨੌਕਰੀ ਛੱਡ ਗਿਆ ਸੀ। ਉਹਨਾਂ ਕਿਹਾ ਕਿ ਹੁਣ ਲੁਧਿਆਣਾ ਪੁਲਿਸ ਨਿਖਿਲ ਦੇ ਘਰ ’ਤੇ ਛਾਪੇਮਾਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਨਿਖਿਲ ਨੂੰ ਮੌਜੂਦਾ ਸਰਕਾਰ ਵਿਚ ਨਿਆਂ ਨਹੀਂ ਮਿਲ ਸਕਦਾ ਤੇ ਇਸ ਵਾਸਤੇ ਪੱਪੀ ਪ੍ਰਾਸ਼ਰ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਸੀ ਬੀ ਆਈ ਜਾਂਚ ਜ਼ਰੂਰੀ ਹੈ।

ਨਿਖਿਲ ਸਭਰਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ 2022 ਵਿਚ 13000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਪੱਪੀ ਪ੍ਰਾਸ਼ਰ ਦੇ ਪੀ ਏ ਵਜੋ਼ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਐਮ ਐਲ ਏ ਨੇ ਉਸਨੂੰ ਕਿਹਾ ਸੀ ਕਿ ਉਹ ਅਜਿਹੇ ਬੰਦੇ ਲੱਭੇ ਜਿਹੜੇ ਨਗਰ ਨਿਗਮ ਵਿਚ ਨੌਕਰੀ ਚਾਹੁੰਦੇ ਹਨ। ਉਹਨਾਂ ਦੱਸਿਆ ਕਿ ਜਦੋਂ ਇਹਨਾਂ ਲੋਕਾਂ ਤੋਂ 1.10 ਕਰੋੜ ਰੁਪਏ ਲੈ ਲਏ ਗਏ ਤੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਉਹ ਉਸਦੇ ਪਿੱਛੇ ਪੈ ਗਏ ਜਿਸ ਕਾਰਨ ਉਸਨੂੰ ਆਪਣਾ ਘਰ ਵੇਚਣਾ ਪਿਆ ਤੇ ਉਸਨੇ 30 ਲੱਖ ਰੁਪਏ ਵਾਪਸ ਮੋੜੇ। ਉਹਨਾਂ ਦੱਸਿਆ ਕਿ ਐਮ ਐਲ ਏ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਸਦੀ ਨੌਕਰੀ ਪ੍ਰਾਈਵੇਟ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੁਲਿਸ ਨੇ ਉਹਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਦੋਂ ਸਰਦਾਰ ਮਜੀਠੀਆ ਨੇ ਸਾਰੇ ਮਾਮਲੇ ’ਤੇ ਟਵੀਟ ਕੀਤਾ। ਉਹਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਹ ਕੇਸ ਲੁਧਿਆਣਾ ਪੁਲਿਸ ਤੋਂ ਤਬਦੀਲ ਕਰ ਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤਾ ਜਾਵੇ ਤਾਂ ਜੋ ਸਾਰੀ ਜਾਂਚ ਹੋ ਸਕੇ। ਉਹਨਾਂ ਦੱਸਿਆ ਕਿ ਉਹਨਾਂ ਤੋਂ ਉਹਨਾਂ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਪਰ ਇਸਦੇ ਬਾਵਜੂਦ ਉਹ ਪੱਪੀ ਪ੍ਰਾਸ਼ਰ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਸਾਰੇ ਸਬੂਤ ਦੇਣ ਲਈ ਤਿਆਰ ਹਨ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

Rajesh Kumar Moudgil files nomination for the post of President of Punjab and Haryana High Court Bar Association

Leaders from Various Organizations Join BJP — Everyone Will Receive Full Respect and Dignity : Sanjeev Vashisht

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਰੋਹ ਕਰਵਾਇਆ

20 Lakh Paramilitary Families to Take to the Streets for Withdrawal of “Black Law” Passed Against Supreme Court Verdict : H.R. Singh

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ ਸਬੰਧੀ ਪ੍ਰੋਗਰਾਮ ਉਲੀਕੇ ਗਏ