30 ਜੂਨ ਤੱਕ ਐਲਪੀਜੀ ਖਪਤਕਾਰ ਆਧਾਰ ਆਧਾਰਿਤ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਸੰਬੰਧੀ
ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਰਾਜ ਪੱਧਰੀ ਕੋਆਰਡੀਨੇਟਰ ਨੇ ਸਾਰੇ ਐਲਪੀਜੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣਾ ਬਾਇਓਮੈਟ੍ਰਿਕ ਆਧਾਰ ਪ੍ਰਮਾਣੀਕਰਨ (BAA) ਨਹੀਂ ਕਰਵਾਇਆ ਹੈ, ਉਹ ਇਸ ਨੂੰ 30 ਜੂਨ 2026 ਤੱਕ ਜ਼ਰੂਰ ਪੂਰਾ ਕਰ ਲੈਣ। ਇਹ ਪ੍ਰਕਿਰਿਆ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਦੇ ਤਹਿਤ ਕਰਵਾਈ ਜਾ ਰਹੀ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਐਲਪੀਜੀ ਸਬਸਿਡੀ ਦਾ ਲਾਭ ਸਹੀ ਅਤੇ ਯੋਗ ਖਪਤਕਾਰਾਂ ਤੱਕ ਪਹੁੰਚੇ। ਜਿਨ੍ਹਾਂ ਖਪਤਕਾਰਾਂ ਨੇ ਗੈਸ ਕੁਨੈਕਸ਼ਨ ਲੈਣ ਤੋਂ ਬਾਅਦ ਕਦੇ ਵੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਨੂੰ ਆਪਣੀ ਈ-ਕੇਵਾਈਸੀ (e-KYC) ਪੂਰੀ ਕਰਨੀ ਹੋਵੇਗੀ। ਇਸ ਦੇ ਲਈ ਇੰਡੀਅਨ ਆਇਲ ਦੇ ਖਪਤਕਾਰ 'IndianOil One', ਐਚਪੀ ਗੈਸ ਦੇ ਖਪਤਕਾਰ 'HP PAY' ਅਤੇ ਭਾਰਤ ਗੈਸ ਦੇ ਖਪਤਕਾਰ 'Hello BPCL' ਐੱਪ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਗੈਸ ਡਿਲੀਵਰੀ ਬੁਆਏ ਜਾਂ ਗੈਸ ਏਜੰਸੀ ਨਾਲ ਵੀ ਸੰਪਰਕ ਕਰ ਸਕਦੇ ਹਨ।
ਪੰਜਾਬ ਵਿੱਚ ਤੇਲ ਉਦਯੋਗ ਦੇ ਸਟੇਟ ਲੈਵਲ ਕੋਆਰਡੀਨੇਟਰ ਅਤੇ ਆਈਓਸੀਐਲ (IOCL) ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸਟੇਟ ਹੈੱਡ ਆਸ਼ੂਤੋਸ਼ ਗੁਪਤਾ ਨੇ ਦੱਸਿਆ ਕਿ 30 ਜੂਨ ਤੱਕ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ 'ਤੇ ਐਲਪੀਜੀ ਸਬਸਿਡੀ ਰੋਕੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖਪਤਕਾਰ ਨਿਰਧਾਰਿਤ ਸਮੇਂ ਦੇ ਅੰਦਰ ਵੈਰੀਫਿਕੇਸ਼ਨ ਕਰਵਾ ਲੈਂਦੇ ਹਨ, ਤਾਂ ਰੋਕੀ ਗਈ ਸਬਸਿਡੀ ਉਨ੍ਹਾਂ ਨੂੰ ਮਿਲ ਜਾਵੇਗੀ। ਪਰ ਆਖਰੀ ਤਾਰੀਖ ਤੋਂ ਬਾਅਦ ਵੈਰੀਫਿਕੇਸ਼ਨ ਕਰਵਾਉਣ 'ਤੇ ਪਹਿਲਾਂ ਤੋਂ ਰੋਕੀ ਗਈ ਸਬਸਿਡੀ ਨਹੀਂ ਮਿਲੇਗੀ। ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਗੈਸ ਰੀਫਿਲ 'ਤੇ ਸਬਸਿਡੀ ਦਾ ਲਾਭ ਦੁਬਾਰਾ ਸ਼ੁਰੂ ਹੋਵੇਗਾ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਹੋਣ 'ਤੇ ਵੀ ਖਪਤਕਾਰਾਂ ਨੂੰ ਗੈਸ ਸਿਲੰਡਰ ਮਿਲਦੇ ਰਹਿਣਗੇ। ਇਸ ਦਾ ਅਸਰ ਸਿਰਫ਼ ਸਬਸਿਡੀ ਦੇ ਲਾਭ 'ਤੇ ਪੈ ਸਕਦਾ ਹੈ।

Comments
Post a Comment