ਭੜਕੇ ਕਿਸਾਨਾਂ ਨੇ ਘੇਰਿਆ ਮਿਨੀ ਸੈਕਟਰੀਏਟ ਡਿਪਟੀ ਕਮਿਸ਼ਨਰ ਦਫਤਰ ਵੱਲੋਂ 8 ਤੇ 9 ਜੂਨ ਨੂੰ ਮੀਟਿੰਗਾਂ ਫਿਕਸ ਕਰਨ ਤੇ ਸ਼ਾਂਤ ਹੋਏ ਕਿਸਾਨ
ਭੜਕੇ ਕਿਸਾਨਾਂ ਨੇ ਘੇਰਿਆ ਮਿਨੀ ਸੈਕਟਰੀਏਟ ਡਿਪਟੀ ਕਮਿਸ਼ਨਰ ਦਫਤਰ ਵੱਲੋਂ 8 ਤੇ 9 ਜੂਨ ਨੂੰ ਮੀਟਿੰਗਾਂ ਫਿਕਸ ਕਰਨ ਤੇ ਸ਼ਾਂਤ ਹੋਏ ਕਿਸਾਨ
ਪਟਿਆਲ਼ਾ 2 ਜੂਨ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਪਟਿਆਲ਼ਾ ਵੱਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਕਿਸਾਨ ਤੇ ਹਮਦਰਦ ਮੁਲਾਜ਼ਮ , ਮਜ਼ਦੂਰ ਤੋ ਲੋਕ ਸ਼ਾਮਲ ਹੋਏ। ਸਮੂਹ ਬੁਲਾਰਿਆਂ ਵੱਲੋਂ ਤੇਲ ਕੀਮਤਾਂ ਦੇ ਵਾਧੇ ਨੂੰ ਵਾਪਸ ਲੈਣ , ਖਾਦਾਂ ਦੀ ਲੋੜੀਂਦੀ ਸਪਲਾਈ ਦਾ ਪ੍ਰਬੰਧ , ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੀ ਮੈਂਬਰਸ਼ਿਪ ਦੀ ਬਹਾਲੀ , ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਐਮ. ਐਸ. ਪੀ. ਦੀ ਕਾਨੂੰਨਨ ਗਾਰੰਟੀ, ਬਿਜਲੀ ਤੇ ਬੀਜ ਬਿੱਲ ਰੱਦ ਕਰਾਉਣ ਆਦਿ ਮੰਗਾਂ ਦੇ ਹੱਲ ਲਈ ਪੁਰਜੋਰ ਅਪੀਲ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ । ਇਸ ਦੇ ਨਾਲ ਹੀ ਕੋਈ ਹੱਲ ਨਾ ਕਰਨ ਤੇ ਦੋਵਾਂ ਸਰਕਾਰਾਂ ਨੂੰ ਲਲਕਾਰਿਆ ਤੇ ਵੰਗਾਰਿਆ।
ਡੀ. ਸੀ. ਵੱਲੋਂ ਮੰਗ ਪੱਤਰ ਨਾ ਲੈਣ ਆਉਣ ਤੇ ਸਥਾਨਕ ਜਿਲਾ ਪੱਧਰ ਦੇ ਮਸਲੇ ਹੱਲ ਕਰਨ ਲਈ ਲੰਬੇ ਸਮੇਂ ਤੋਂ ਬਾਅਦ ਮੀਟਿੰਗ ਕਰਨ ਦਾ ਸਮਾਂ ਨਾ ਦੇਣ ਕਰਨ ਤੇ ਡੀਂ. ਸੀ. ਦਫ਼ਤਰ ਦਾ ਘਿਰਾਓ ਕਰਕੇ ਸੈਕਟਰੀਏਟ ਰੋਡ ਜਾਮ ਕੀਤੀ ਗਈ । ਏ. ਡੀ. ਸੀ. ਵੱਲੋਂ ਟਾਲ਼ੂ ਟਰੈਂਡ ਤਹਿਤ ਮੰਗ ਪੱਤਰ ਲੈਣ ਦਾ ਨਾਟਕੀ ਢੰਗ ਤਰੀਕਾ ਵਰਤਣ ਦੀ ਕੋਸ਼ਿਸ਼ ਨੂੰ ਨਕਾਰ ਦਿੱਤਾ ਗਿਆ । ਕਰੀਬ ਦੋ ਘੰਟੇ ਦੇ ਘਿਰਾਓ ਤਾਂ ਜਾਮ ਉਪਰੰਤ ਡੀ. ਸੀ. ਵੱਲੋਂ ਫ਼ੌਰੀ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਅੱਠ ਤੋਂ ਨੌਂ ਜੂਨ ਨੂੰ ਦਬਾਰਾ ਮੀਟਿੰਗ ਲਈ ਸਮੇਂ ਦੇ ਕੇ , ਉਨਾਂ ਦੇ ਨੁੰਮਾਇਦਾ ਐਸ. ਡੀ. ਐਮ . ਵੱਲੋਂ ਧਰਨੇ ਵਿੱਚ ਪਹੁੰਚ ਕੇ ਐਲਾਨ ਕੀਤਾ ਗਿਆ। ਅੱਜ ਦੇ ਐਕਸ਼ਨ ਦੇ ਬੁਲਾਰਿਆਂ ਵਿਚ ਜੋਗਿੰਦਰ ਸਿੰਘ ਉਗਰਾਹਾਂ , ਰਾਮਿੰਦਰ ਸਿੰਘ ਪਟਿਆਲ਼ਾ , ਕੁਲਵੰਤ ਸਿੰਘ ਮੌਲਵੀਵਾਲਾ, ਹਰਭਜਨ ਸਿੰਘ ਬੁੱਟਰ, ਬੂਟਾ ਸਿੰਘ ਸ਼ਾਦੀਪੁਰ, ਦਰਸ਼ਨ ਸਿੰਘ ਬੇਲੂਮਾਜਰਾ, ਅਵਤਾਰ ਸਿੰਘ ਕੌਰਜੀਵਾਲਾ, ਜਗਮੇਲ ਸਿੰਘ ਸੁਧੇਵਾਲ, ਪਵਨ ਸ਼ੋਗਲਪੁਰ, ਰਮੇਸ਼ ਅਜ਼ਾਦ, ਜਗਪਾਲ ਊਧਾ, ਜਸਬੀਰ ਸਿੰਘ ਖੇੜੀ, ਨਰਿੰਦਰ ਸਿੰਘ ਲੇਹਲਾਂ, ਦਵਿੰਦਰ ਸਿੰਘ ਪੂਨੀਆ, ਬਲਰਾਜ ਜੋਸ਼ੀ, ਚਰਨਜੀਤ ਕੌਰ ਧੂਹੜੀਆਂ, ਸੁਖਮਿੰਦਰ ਸਿੰਘ ਬਾਰਨ ਆਦਿ ਸ਼ਾਮਲ ਸਨ।

Comments
Post a Comment