ਐਪੀਡਾ ਚੰਡੀਗੜ੍ਹ ਵਿੱਚ ਖੇਤਰੀ ਦਫ਼ਤਰ ਦਾ ਕਰੇਗਾ ਉਦਘਾਟਨ, ਖੇਤੀਬਾੜੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਹੋਵੇਗੀ ਹਿੱਸੇਦਾਰ ਮੀਟਿੰਗ
ਐਪੀਡਾ ਚੰਡੀਗੜ੍ਹ ਵਿੱਚ ਖੇਤਰੀ ਦਫ਼ਤਰ ਦਾ ਕਰੇਗਾ ਉਦਘਾਟਨ, ਖੇਤੀਬਾੜੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਹੋਵੇਗੀ ਹਿੱਸੇਦਾਰ ਮੀਟਿੰਗ
ਚੰਡੀਗੜ੍ਹ 8 ਜੂਨ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ APEDA ਵੱਲੋਂ 9 ਜੂਨ 2026 ਨੂੰ ਹੋਟਲ ਸ਼ਿਵਾਲਿਕਵਿਊ, ਸੈਕਟਰ-17, ਚੰਡੀਗੜ੍ਹ ਵਿਖੇ ਆਪਣੇ ਖੇਤਰੀ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਖੇਤੀਬਾੜੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਸਬੰਧੀ ਇੱਕ ਹਿੱਸੇਦਾਰ ਸੰਵਾਦ ਮੀਟਿੰਗ ਵੀ ਆਯੋਜਿਤ ਕੀਤੀ ਜਾਵੇਗੀ।
ਪ੍ਰੋਗਰਾਮ ਵਿੱਚ ਨਿਤਿਨ ਕੁਮਾਰ ਯਾਦਵ, ਵਧੀਕ ਸਕੱਤਰ, ਵਪਾਰ ਵਿਭਾਗ, ਭਾਰਤ ਸਰਕਾਰ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੀਟਿੰਗ ਵਿੱਚ ਨਿਰਯਾਤਕ, ਕਿਸਾਨ ਉਤਪਾਦਕ ਸੰਸਥਾਵਾਂ (ਐਫਪੀਓ), ਉਤਪਾਦਕ, ਪ੍ਰੋਸੈਸਰ, ਸਹਿਕਾਰੀ ਸੰਸਥਾਵਾਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਵੱਖ-ਵੱਖ ਸਰਕਾਰੀ ਏਜੰਸੀਆਂ ਦੇ ਨੁਮਾਇੰਦੇ ਹਿੱਸਾ ਲੈਣਗੇ।
ਮੀਟਿੰਗ ਦੌਰਾਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੇ ਨਿਰਯਾਤ ਨੂੰ ਵਧਾਉਣ, ਬਾਜ਼ਾਰ ਤੱਕ ਪਹੁੰਚ ਅਤੇ ਲੌਜਿਸਟਿਕਸ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ, ਅਤੇ ਖੇਤਰ ਦੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤ ਬਣਾਉਣ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। PHD Chamber of Commerce and Industry ਇਸ ਪ੍ਰੋਗਰਾਮ ਵਿੱਚ ਉਦਯੋਗਿਕ ਭਾਗੀਦਾਰ (ਇੰਡਸਟਰੀ ਪਾਰਟਨਰ) ਵਜੋਂ ਸਹਿਯੋਗ ਕਰ ਰਿਹਾ ਹੈ।

Comments
Post a Comment